25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਡਰੋਨ ਤਕਨਾਲੋਜੀ ਨਾਲ ਬਦਲ ਰਹੇ ਯੁੱਧ ਕਰਨ ਦੇ ਤਰੀਕੇ

Ad Position 21
No active advertisement
ਅਸਮਾਨ 'ਚ ਉਡਾਣ ਭਰਦੇ ਡਰੋਨ ਦੀ ਤਸਵੀਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ<br/> 12-05-2026

ਅੰਮਿ੍ਤਸਰ, 11 ਮਈ (ਸੁਰਿੰਦਰ ਕੋਛੜ)-ਡਰੋਨ ਤਕਨਾਲੋਜੀ ਆਸਾਨੀ ਨਾਲ ਉਪਲਬਧ ਹੋਣ ਕਰਕੇ ਇਸਨੇ ਯੁੱਧ ਕਰਨ ਦੇ ਤਰੀਕਿਆਂ ਨੂੰ ਬਦਲ ਦਿੱਤਾ ਹੈ | ਮੌਜੂਦਾ ਸਮੇਂ ਜਦੋਂ ਭਾਰਤ ਤੇ ਪਾਕਿਸਤਾਨ ਦੋਵੇਂ ਆਪਣੀਆਂ ਫ਼ੌਜੀ ਸਮਰਥਾਵਾਂ ਵਧਾ ਰਹੇ ਹਨ ਤਾਂ ਇਸ 'ਚ ਹਥਿਆਰਬੰਦ ਅਤੇ ਨਿਹੱਥੇ ਦੋਵੇਂ ਡਰੋਨ ਵੀ ਸ਼ਾਮਿਲ ਹਨ | ਪਿਛਲੇ ਸਾਲ ਭਾਰਤ ਨੇ ਪਾਕਿ ਦੇ ਅੰਦਰ ਅੱਤਵਾਦੀ ਠਿਕਾਣਿਆਂ 'ਤੇ ਹਮਲੇ ਕੀਤੇ ਸਨ | ਇਸ ਫ਼ੌਜੀ ਕਾਰਵਾਈ ਨੂੰ ਆਪ੍ਰੇਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ | ਪਾਕਿਸਤਾਨ ਨੇ ਵੀ ਭਾਰਤੀ ਟਿਕਾਣਿਆਂ 'ਤੇ ਝੁੰਡ ਡਰੋਨਾਂ ਨਾਲ ਹਮਲਾ ਕੀਤਾ ਸੀ | ਇਸ ਨੂੰ ਉਪ-ਮਹਾਂਦੀਪ 'ਚ ਦੋ ਪ੍ਰਮਾਣੂ-ਹਥਿਆਰਬੰਦ ਗੁਆਂਢੀਆਂ ਵਿਚਕਾਰ ਪਹਿਲਾ ਡਰੋਨ ਯੁੱਧ ਮੰਨਿਆ ਜਾ ਰਿਹਾ ਹੈ | ਹਾਲਾਂਕਿ, ਇਹ ਡਰੋਨ ਦਹਾਕਿਆਂ ਤੋਂ ਮੌਜੂਦ ਹਨ | ਸਰਕਾਰੀ ਅੰਕੜਿਆਂ ਅਨੁਸਾਰ 1 ਨਵੰਬਰ 2024 ਤੋਂ 31 ਅਕਤੂਬਰ 2025 ਦੇ ਵਿਚਕਾਰ 3,323 ਕਿੱਲੋਮੀਟਰ ਲੰਬੀ ਭਾਰਤ-ਪਾਕਿਸਤਾਨ ਸਰਹੱਦ 'ਤੇ 1,816 ਡਰੋਨ ਵੇਖੇ ਗਏ | ਸੀਮਾ ਸੁਰੱਖਿਆ ਬਲ ਦੇ ਅਨੁਸਾਰ ਇਨ੍ਹਾਂ ਦੀ ਵਰਤੋਂ ਪਾਕਿ ਤੋਂ ਭਾਰਤ ਵੱਲ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਢੋਆ-ਢੁਆਈ ਲਈ ਕੀਤੀ ਗਈ | ਮਾਹਿਰਾਂ ਦਾ ਕਹਿਣਾ ਹੈ ਕਿ ਡਰੋਨ ਕਾਰਵਾਈਆਂ ਵਧੇਰੇ ਪ੍ਰਭਾਵਸ਼ਾਲੀ ਹਨ ਕਿਉਂਕਿ ਇਹ ਆਲੇ-ਦੁਆਲੇ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਨਕਾਬਪੋਸ਼ਾਂ ਨੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੇ ਦਫ਼ਤਰ 'ਚ ਲੱਗੀ ਤਸਵੀਰ 'ਤੇ ਸੁੱਟੀ ਸਿਆਹੀ ਅਗਲੀ ਖ਼ਬਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪਟੀਸ਼ਨ 'ਤੇ ਸੁਣਵਾਈ ਟਲੀ
Ad Position 24