10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਤਿ੍ਣਮੂਲ ਕਾਂਗਰਸ ਦਾ ਸੁਪਰੀਮ ਕੋਰਟ 'ਚ ਦਾਅਵਾ <br/>

Ad Position 21
No active advertisement
ਅਜੀਤ ਡੈਸਕ 12-05-2026

ਨਵੀਂ ਦਿੱਲੀ, 11 ਮਈ (ਜਗਤਾਰ ਸਿੰਘ)-ਪੱਛਮੀ ਬੰਗਾਲ 'ਚ ਸੱਤਾ ਤੋਂ ਬਾਹਰ ਹੋਈ ਮਮਤਾ ਬੈਨਰਜੀ ਦੀ ਪਾਰਟੀ ਟੀ.ਐਮ.ਸੀ. (ਤਿ੍ਣਮੂਲ ਕਾਂਗਰਸ) ਨੇ ਸੁਪਰੀਮ ਕੋਰਟ ਵਿਚ ਨਤੀਜਿਆਂ ਲਈ ਐਸ.ਆਈ.ਆਰ. (ਵਿਸ਼ੇਸ਼ ਸਮੀਖਿਆ ਪ੍ਰਕਿਰਿਆ) ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਸੁਣਵਾਈ ਦੌਰਾਨ ਦਾਅਵਾ ਕੀਤਾ ਗਿਆ ਕਿ ਇਸੇ ਦੇ ਚਲਦਿਆਂ 31 ਸੀਟਾਂ 'ਤੇ ਨਤੀਜੇ ਪ੍ਰਭਾਵਿਤ ਹੋਏ ਹਨ | ਵਕੀਲ ਕਲਿਆਣ ਬੈਨਰਜੀ ਨੇ ਕਿਹਾ ਕਿ 31 ਸੀਟਾਂ 'ਤੇ ਭਾਜਪਾ ਦੀ ਜਿੱਤ ਦਾ ਫ਼ਰਕ ਐਸ.ਆਈ.ਆਰ. ਵਿਚ ਹਟੇ ਵੋਟਰਾਂ ਦੀ ਗਿਣਤੀ ਤੋਂ ਘੱਟ ਹੈ | ਉਨ੍ਹਾਂ ਕਿਹਾ ਕਿ ਜੇਕਰ ਐਸ.ਆਈ.ਆਰ. ਨਾ ਹੁੰਦੀ ਤਾਂ ਇਨ੍ਹਾਂ ਸੀਟਾਂ ਦੇ ਨਤੀਜੇ ਕੁੱਝ ਹੋਰ ਹੋ ਸਕਦੇ ਸੀ | ਇਸ 'ਤੇ ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜਾਇਮਾਲਿਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਤੁਸੀਂ ਇਸ ਨੂੰ ਲੈ ਕੇ ਅਲੱਗ ਤੋਂ ਪਟੀਸ਼ਨ ਦਾਖ਼ਲ ਕਰ ਸਕਦੇ ਹੋ | ਬੈਂਚ ਨੇ ਕਿਹਾ ਕਿ ਮਮਤਾ ਬੈਨਰਜੀ ਸਮੇਤ 31 ਸੀਟਾਂ ਦੇ ਉਮੀਦਵਾਰ ਇਸ ਦਾਅਵੇ ਦੇ ਨਾਲ ਅਲੱਗ ਪਟੀਸ਼ਨ ਦਾਇਰ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਇਕ ਸੀਟ ਟੀ.ਐਮ.ਸੀ. 862 ਵੋਟਾਂ ਤੋਂ ਹਾਰੀ ਅਤੇ ਉਥੇ 5000 ਤੋਂ ਜ਼ਿਆਦਾ ਵੋਟਰ ਐਸ.ਆਈ.ਆਰ. ਕਾਰਨ ਵੋਟ ਨਹੀਂ ਪਾ ਸਕੇ | ਟੀ.ਐਮ.ਸੀ. ਦੇ ਵਕੀਲ ਨੇ ਕਿਹਾ ਕਿ ਭਾਜਪਾ ਤੇ ਟੀ.ਐਮ.ਸੀ. ਵਿਚ ਹਾਰ-ਜਿੱਤ ਦਾ ਫ਼ਰਕ 32 ਲੱਖ ਦਾ ਹੈ ਪਰ 35 ਲੱਖ ਅਪੀਲਾਂ ਫ਼ਿਲਹਾਲ ਟਿ੍ਬਿਊਨਲ ਕੋਲ ਲੰਬਿਤ ਹਨ | ਸੁਪਰੀਮ ਕੋਰਟ ਨੇ ਭਰੋਸਾ ਦਿਵਾਇਆ ਕਿ ਜੇਕਰ ਟੀ.ਐਮ.ਸੀ. ਪਟੀਸ਼ਨ ਦਾਖ਼ਲ ਕਰਦੀ ਹੈ ਤਾਂ ਚੋਣ ਕਮਿਸ਼ਨ ਇਸ 'ਤੇ ਜਵਾਬ ਦਾਖ਼ਲ ਕਰੇਗਾ | ਉਥੇ ਹੀ ਐਸ.ਆਈ.ਆਰ. ਦੇ ਲੰਬਿਤ ਮਾਮਲਿਆਂ ਦੇ ਸਟੇਟਸ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਕੋਲਕਾਤਾ ਹਾਈ ਕੋਰਟ ਦੇ ਚੀਫ਼ ਜਸਟਿਸ ਕੋਲੋਂ ਰਿਪੋਰਟ ਲਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮਿਹਨਤੀ ਵਰਗਾਂ 'ਤੇ ਮਾਰੂ ਹੱਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ 18 ਨੂੰ -ਪਾਸਲਾ, ਜਾਮਾਰਾਏ ਅਗਲੀ ਖ਼ਬਰ ਪਿੰਡਾਂ ਦੀ ਕਾਇਆਕਲਪ ਲਈ ਜੰਗੀ ਪੱਧਰ 'ਤੇ ਕੰਮ ਕਰਨ ਅਧਿਕਾਰੀ, ਵਿਕਾਸ ਫੰਡਾਂ ਦੀ ਕੋਈ ਕਮੀ ਨਹੀਂ-ਚੰਦਰਜਯੋਤੀ ਸਿੰਘ <br...
Ad Position 24