14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕਾਕੋਲੀ ਵਲੋਂ 22 ਲੋਕ ਸਭਾ ਮੈਂਬਰਾਂ ਦੇ ਬਾਗੀ ਹੋਣ ਦਾ ਦਾਅਵਾ

Ad Position 21
No active advertisement
ਅਜੀਤ ਡੈਸਕ 15-06-2026
ਕੋਲਕਾਤਾ, 14 ਜੂਨ (ਏਜੰਸੀ)-ਬਾਗ਼ੀ ਟੀ.ਐਮ.ਸੀ. ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਨੇ ਐਤਵਾਰ ਨੂੰ ਕਿਹਾ ਕਿ ਦੋ ਹੋਰ ਸੰਸਦ ਮੈਂਬਰ ਬਾਗੀ ਸਮੂਹ 'ਚ ਸ਼ਾਮਿਲ ਹੋਣ ਲਈ ਤਿਆਰ ਹਨ, ਜਿਸ ਨਾਲ ਲੋਕ ਸਭਾ 'ਚ ਇਸਦੀ ਗਿਣਤੀ 22 ਹੋ ਜਾਵੇਗੀ | ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕੋਲਕਾਤਾ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਘੋਸ਼ ਦਸਤੀਦਾਰ ਨੇ ਕਿਹਾ ਕਿ ਅਸੰਤੁਸ਼ਟ ਸੰਸਦ ਮੈਂਬਰ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਮਿਲਣਗੇ ਅਤੇ ਇਕ ਵੱਖਰੇ ਸੰਸਦੀ ਗੁੱਟ ਵਜੋਂ ਮਾਨਤਾ ਦੀ ਮੰਗ ਕਰਨਗੇ | ਉਨ੍ਹਾਂ ਕਿਹਾ ਕਿ ਅਸੀਂ ਇਕ ਮੀਟਿੰਗ ਲਈ ਦਿੱਲੀ ਜਾ ਰਹੇ ਹਾਂ | 22 ਸੰਸਦ ਮੈਂਬਰ ਸਾਡੇ ਨਾਲ ਹਨ | ਸਪੀਕਰ ਨੇ ਸਾਨੂੰ ਸਮਾਂ ਦਿੱਤਾ ਹੈ | ਅਸੀਂ ਸੋਮਵਾਰ ਨੂੰ ਉਨ੍ਹਾਂ ਨੂੰ ਮਿਲਾਂਗੇ ਅਤੇ ਇਕ ਵੱਖਰੇ ਗੁੱਟ ਵਜੋਂ ਮਾਨਤਾ ਦੀ ਮੰਗ ਕਰਾਂਗੇ | ਹਾਲਾਂਕਿ ਉਸਨੇ ਦੋ ਹੋਰ ਸੰਸਦ ਮੈਂਬਰਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ | ਬਾਗੀ ਧੜੇ ਦੇ ਸੂਤਰਾਂ ਨੇ ਦੱਸਿਆ ਕਿ ਸਮੂਹ ਦੀ ਇਕ ਮੀਟਿੰਗ, ਜੋ ਪਹਿਲਾਂ ਕੋਲਕਾਤਾ 'ਚ ਹੋਣੀ ਸੀ, ਨੂੰ ਦਿੱਲੀ ਤਬਦੀਲ ਕਰ ਦਿੱਤਾ ਗਿਆ ਹੈ | ਇਕ ਭਰੋਸੇਯੋਗ ਸੂਤਰ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਮੀਟਿੰਗ 'ਚ ਸ਼ਾਮਿਲ ਹੋਣ ਦੀ ਉਮੀਦ ਸੀ, ਪਰ ਦੀਘਾ-ਸ਼ੰਕਰਪੁਰ ਵਿਕਾਸ ਅਥਾਰਟੀ ਦੇ ਅਧਿਕਾਰਤ ਰੁਝੇਵਿਆਂ ਕਾਰਨ ਰਾਸ਼ਟਰੀ ਰਾਜਧਾਨੀ ਜਾਣ ਦੀ ਸੰਭਾਵਨਾ ਘੱਟ ਹੈ | ਇਹ ਤਾਜ਼ਾ ਦਾਅਵਾ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਟੀ.ਐਮ.ਸੀ. ਦੇ ਅੰਦਰ ਲਗਾਤਾਰ ਗੜਬੜ ਦੇ ਵਿਚਕਾਰ ਆਇਆ ਹੈ |

Ad Position 22
No active advertisement
ਪਿਛਲੀ ਖ਼ਬਰ ਫਿਰੌਤੀ ਮੰਗਣ ਵਾਲੇ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਵਿਦੇਸ਼ੀ ਨੌਜਵਾਨ ਤੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ <br/> ਅਗਲੀ ਖ਼ਬਰ ਯੂ.ਪੀ. ਦੇ ਮੁਜ਼ੱਫਰਨਗਰ 'ਚ ਅÏਰਤ ਨਾਲ ਸਮੂਹਿਕ ਜਬਰ ਜਨਾਹ
Ad Position 24