10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪਾਕਿ ਕੋਲ ਰੂਸੀ ਪ੍ਰਣਾਲੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਦੀ ਘਾਟ : ਰਾਜਦੂਤ ਅਬਦੁਲ ਬਾਸਿਤ

Ad Position 21
No active advertisement
ਅਜੀਤ ਡੈਸਕ 23-06-2026

ਅੰਮ੍ਰਿਤਸਰ, 22 ਜੂਨ (ਸੁਰਿੰਦਰ ਕੋਛੜ)-ਸਾਬਕਾ ਪਾਕਿਸਤਾਨੀ ਰਾਜਦੂਤ ਅਬਦੁਲ ਬਾਸਿਤ ਨੇ ਮੰਨਿਆ ਹੈ ਕਿ ਭਾਰਤ ਦੀ ਐੱਸ-400 ਹਵਾਈ ਰੱਖਿਆ ਪ੍ਰਣਾਲੀ ਬਿਹਤਰੀਨ ਹੈ ਅਤੇ ਪਾਕਿ ਕੋਲ ਇਸ ਰੂਸੀ ਪ੍ਰਣਾਲੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਦੀ ਘਾਟ ਹੈ। ਦੱਸਣਯੋਗ ਹੈ ਕਿ ਰੂਸ ਦੁਆਰਾ ਵਿਕਸਤ ਐੱਸ-400 ਟ੍ਰਾਇਮਫ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ‘ਚ ਮਾਰ ਕਰਨ ਵਾਲੀ ਹਵਾਈ ਰੱਖਿਆ ਪ੍ਰਣਾਲੀ ਹੈ, ਜੋ 400 ਕਿੱਲੋਮੀਟਰ ਤੱਕ ਦੀ ਰੇਂਜ ‘ਚ ਦੁਸ਼ਮਣ ਦੇ ਲੜਾਕੂ ਜਹਾਜ਼ਾਂ, ਡਰੋਨਾਂ, ਕਰੂਜ਼ ਮਿਜ਼ਾਈਲਾਂ ਤੇ ਬੈਲਿਸਟਿਕ ਮਿਜ਼ਾਈਲਾਂ ਨੂੰ ਨਸ਼ਟ ਕਰਨ ਦੇ ਸਮਰੱਥ ਹੈ । ਪਾਕਿਸਤਾਨੀ ਫ਼ੌਜ ਨੇ ਮਈ 2025 ‘ਚ ਚਾਰ ਦਿਨਾਂ ਦੇ ਸੰਘਰਸ਼ ਵਿਚ ਭਾਰਤ ‘ਤੇ ਉੱਤਮਤਾ ਦਾ ਦਾਅਵਾ ਕੀਤਾ ਹੈ, ਪਰ ਬਾਸਿਤ ਦਾ ਕਹਿਣਾ ਹੈ ਕਿ ਭਾਰਤੀ ਰੱਖਿਆ ਨੇ ਸੰਘਰਸ਼ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਅਬਦੁਲ ਬਾਸਿਤ ਜਰਮਨੀ ‘ਚ ਪਾਕਿਸਤਾਨ ਦੇ ਰਾਜਦੂਤ ਅਤੇ ਭਾਰਤ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾ ਚੁੱਕੇ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਕਾਰਨ ਗਰਮੀ ਦਾ ਪਾਰਾ 4 ਡਿਗਰੀ ਡਿੱਗਿਆ ਅਗਲੀ ਖ਼ਬਰ ਹਾਸਿਆਂ ਨਾਲ ਭਰਪੂਰ ਫ਼ਿਲਮ ‘ਕੈਰੀ ਆਨ ਜੱਟਾ-4’ ਦੇ ਟਰੇਲਰ ਨੇ ਮਚਾਈ ਧੂਮ
Ad Position 24