10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਮਹਿੰਦਰਾ ਫਾਰਮ ਇਕੁਇਪਮੈਂਟ ਬਿਜ਼ਨੈੱਸ ਵਲੋਂ 70 ਲੱਖ ਟਰੈਕਟਰਾਂ ਦੇ ਉਤਪਾਦਨ ਦਾ ਇਤਿਹਾਸਕ ਅੰਕੜਾ ਪਾਰ

Ad Position 21
No active advertisement
ਅਜੀਤ ਡੈਸਕ 23-06-2026

ਚੰਡੀਗੜ੍ਹ, 22 ਜੂਨ (ਅ.ਬ.)-ਮਹਿੰਦਰਾ ਸਮੂਹ ਦਾ ਹਿੱਸਾ ਤੇ ਮਾਤਰਾ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ, ਮਹਿੰਦਰਾ ਫਾਰਮ ਇਕੁਇਪਮੈਂਟ ਬਿਜ਼ਨੇਸ (ਐਫ.ਈ.ਬੀ.) ਨੇ 70 ਲੱਖ ਫਾਰਮ ਟਰੈਕਟਰਾਂ ਦੇ ਉਤਪਾਦਨ ਦੀ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕਰ ਲਈ ਹੈ। ਮਹਿੰਦਰਾ ਦੇ ਲਈ ਇਹ ਪ੍ਰਾਪਤੀ ਖੇਤੀ ਮਸ਼ੀਨੀਕਰਨ ਨੂੰ ਵਧਾਵਾ ਦੇਣ ਤੇ ਭਾਰਤ ਅਤੇ ਦੁਨੀਆ ਭਰ ਦੇ ਲੱਖਾਂ ਕਿਸਾਨਾਂ ਲਈ ਮਸ਼ੀਨੀਕਰਨ ਰਾਹੀਂ ਖੁਸ਼ਹਾਲੀ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਭਾਰਤ ਵਿਚ ਇਕ ਮਜ਼ਬੂਤ ਨਿਰਮਾਣ ਨੈਟਵਰਕ ਤੇ ਵਿਸ਼ਵਵਿਆਪੀ ਪੱਧਰ ’ਤੇ ਮਜਬੂਤ ਮੌਜੂਦਗੀ ਦੇ ਸਮਰਥਨ ਨਾਲ, ਮਹਿੰਦਰਾ ਐਫ.ਈ.ਬੀ. ਮਹਿੰਦਰਾ ਟਰੈਕਟਰ ਤੇ ਸਵਰਾਜ ਟਰੈਕਟਰ ਬ੍ਰਾਂਡਾਂ ਦੇ ਤਹਿਤ ਆਪਣੇ ਉਤਪਾਦਾਂ ਨੂੰ ਵਿਕਸਤ ਤੇ ਮਾਰਕੀਟ ਕਰਦਾ ਹੈ। ਇਸ ਤੋਂ ਇਲਾਵਾ ਕੰਪਨੀ ਗ੍ਰੋਮੈਕਸ ਰਾਹੀਂ ਟ੍ਰੈਕਸਟਾਰ ਤੇ ਹਿੰਦੁਸਤਾਨ ਰੇਂਜ ਦੇ ਟਰੈਕਟਰਾਂ ਦਾ ਵੀ ਨਿਰਮਾਣ ਕਰਦੀ ਹੈ। ਸਾਲ 1963 ’ਚ ਸਥਾਪਿਤ, ਮਹਿੰਦਰਾ ਟਰੈਕਟਰਜ਼ ਭਾਰਤ ਦਾ ਨੰਬਰ 1 ਟਰੈਕਟਰ ਬ੍ਰਾਂਡ ਹੈ, ਜਿਸਦਾ ਨਿਰਮਾਣ ਮੁੰਬਈ, ਨਾਗਪੁਰ, ਜ਼ਹੀਰਾਬਾਦ, ਰੁਦਰਪੁਰ, ਜੈਪੁਰ ਤੇ ਰਾਜਕੋਟ ਵਿਚ ਹੁੰਦਾ ਹੈ, ਤੇ ਰਿਸਰਚ ਐਂਡ ਡਿਵੈਲਪਮੈਂਟ ਕੇਂਦਰ ਚੇਨਈ ’ਚ ਸਥਿਤ ਐਮ.ਆਰ.ਵੀ. ਵਿਚ ਹੈ । ਇਹ ਉਪਲੱਬਧੀ ਮਹਿੰਦਰਾ ਐਫ.ਈ.ਬੀ. ਦੀ ਉਤਪਾਦ ਨਵਾਚਰ ਤੇ ਵਿਸ਼ਵ ਪੱਧਰੀ ਨਿਰਮਾਣ ਸਮਰੱਥਾ ’ਤੇ ਅਧਾਰਤ ਹੈ, ਜਿਸ ਵਿਚ ਵਿੱਤੀ ਸਾਲ 2025-26 ’ਚ ਕੰਪਨੀ ਨੇ 5.26 ਲੱਖ ਯੂਨਿਟਾਂ ਤੋਂ ਵੱਧ ਦੀ ਰਿਕਾਰਡ ਸਾਲਾਨਾ ਵਿਕਰੀ ਕੀਤੀ ਹੈ , ਇਸੇ ਦੌਰਾਨ ਮਹਿੰਦਰਾ 585 ਯੂਵੋ ਟੈੱਕ+ ਵੀ1, ਮਹਿੰਦਰਾ ਨੋਵੋ ਪ੍ਰੀਮੀਅਮ ਐਡੀਸ਼ਨ ਤੇ ਸਵਰਾਜ ਪ੍ਰੋਟੈਕ ਵਰਗੇ ਨਵੇਂ ਉਤਪਾਦ ਲਾਂਚ ਕੀਤੇ ਗਏ ਤੇ ਨਾਲ ਹੀ ਮੁੱਖ ਬਾਜ਼ਾਰਾਂ ’ਚ ਮਹਿੰਦਰਾ ਓ.ਜੇ.ਏ. ਦਾ ਵਿਸ਼ਵਵਿਆਪੀ ਵਿਸਥਾਰ ਕੀਤਾ ਗਿਆ। ਇਸ ਪ੍ਰਾਪਤੀ ‘ਤੇ ਟਿੱਪਣੀ ਕਰਦੇ ਹੋਏ, ਐਮ.ਐਂਡ.ਐਮ. ਲਿਮਟਿਡ ਦੇ ਆਟੋ ਐਂਡ ਫਾਰਮ ਇਕੁਇਪਮੈਂਟ ਬਿਜ਼ਨਸ (ਏ.ਐਫ.ਐਸ.) ਦੇ ਐਗਜੀਕਿਊਟਿਵ ਡਾਇਰੈਕਟਰ ਤੇ ਸੀ.ਈ.ਓ. ਰਾਜੇਸ਼ ਜੇਜੂਰੀਕਰ ਨੇ ਕਿਹਾ ਕਿ ਜਿਵੇਂ ਜਿਵੇਂ ਭਾਰਤ ਵਿਕਸਿਤ ਭਾਰਤ ਦੇ ਆਪਣੇ ਟੀਚੇ ਵੱਲ ਅੱਗੇ ਵਧ ਰਿਹਾ ਹੈ, ਖੇਤੀਬਾੜੀ ਦੇ ਖੇਤਰ ’ਚ ਪਰਿਵਰਤਨ ਰਾਸ਼ਟਰ ਨਿਰਮਾਣ ਦਾ ਮੁਖ ਅਧਾਰ ਬਣ ਚੁੱਕਾ ਹੈ। ਮਹਿੰਦਰਾ ਨੂੰ ਇਸ ਯਾਤਰਾ ’ਚ ਯੋਗਦਾਨ ਪਾਉਣ ’ਤੇ ਮਾਣ ਹੈ, ਸਾਡੇ ਟਰੈਕਟਰ ਪੇਂਡੂ ਭਾਈਚਾਰਿਆਂ ਨੂੰ ਸਸ਼ਕਤ ਬਣਾ ਕੇ ਮਜ਼ਬੂਤ ਕਰਦੇ ਹਨ ਤੇ ਲੰਬੇ ਸਮੇਂ ਦੇ ਰਾਸ਼ਟਰੀ ਵਿਕਾਸ ਦਾ ਸਮਰਥਨ ਕਰਦੇ ਹਨ। 70 ਲੱਖ ਟਰੈਕਟਰਾਂ ਦਾ ਅੰਕੜਾ ਸਾਡੇ ਸਾਰਿਆਂ ਲਈ ਇਕ ਮਾਣ ਵਾਲਾ ਪਲ ਹੈ, ਕਿਉਂਕਿ ਅਸੀਂ ਭਵਿੱਖ ਲਈ ਨਿਰਮਾਣ ਜਾਰੀ ਰੱਖਦੇ ਹਾਂ।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪਦਮ ਵਿਭੂਸ਼ਨ ਐਸ.ਐਸ. ਜੌਹਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਜੈਸ਼ੰਕਰ ਵਲੋਂ ਰਣਨੀਤਕ ਭਾਈਵਾਲੀ ਲਈ ਮੰਗੋਲੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ
Ad Position 24