10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਰਾਮਪੁਰਾ ਫੂਲ ’ਚ ਵਪਾਰੀ ਦੇ ਘਰ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ

Ad Position 21
No active advertisement
ਅਜੀਤ ਡੈਸਕ 23-06-2026

ਫ਼ੋਨ ਕਰਕੇ ਮੰਗੀ 60 ਲੱਖ ਦੀ ਫਿਰੌਤੀ-ਮਾਮਲਾ ਦਰਜ
ਰਾਮਪੁਰਾ ਫੂਲ, 22 ਜੂਨ (ਨਰਪਿੰਦਰ ਸਿੰਘ ਧਾਲੀਵਾਲ)- ਇੱਥੋਂ ਦੇ ਨਜ਼ਦੀਕੀ ਪਿੰਡ ਰਾਮਪੁਰਾ ਵਿਖੇ ਇੱਕ ਮਸ਼ਹੂਰ ਟਾਈਲਜ਼ ਸ਼ੋਅਰੂਮ ਦੇ ਮਾਲਕ ਦੇ ਘਰ ’ਤੇ ਅਣਪਛਾਤੇ ਹਮਲਾਵਰਾਂ ਵਲੋਂ ਅੰਨ੍ਹੇਵਾਹ ਫਾਇਰਿੰਗ ਕਰਨ ਅਤੇ ਉਸ ਤੋਂ ਬਾਅਦ ਵਟਸਐਪ ਕਾਲ ਰਾਹੀਂ ਲੱਖਾਂ ਰੁਪਏ ਦੀ ਫਰੌਤੀ ਮੰਗਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ । ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਪੀੜਤ ਵਪਾਰੀ ਦੇ ਬਿਆਨਾਂ ਦੇ ਆਧਾਰ ’ਤੇ ਦੋ ਅਗਿਆਤ ਵਿਅਕਤੀਆਂ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਗੁਰਪ੍ਰੀਤ ਸਿੰਘ ਉਰਫ਼ ਗੋਰਾ (ਉਮਰ ਕਰੀਬ 34 ਸਾਲ) ਪੁੱਤਰ ਪਾਲ ਸਿੰਘ, ਵਾਸੀ ਪਿੰਡ ਰਾਮਪੁਰਾ ਨੇ ਦੱਸਿਆ ਕਿ ਉਹ ਪਿੰਡ ਵਿਚ ਹੀ ‘ਗੋਰਾ ਟਾਇਲਜ਼’ ਨਾਮ ਦਾ ਸ਼ੋਅਰੂਮ ਚਲਾਉਂਦਾ ਹੈ। ਬੀਤੀ 17 ਜੂਨ 2026 ਦੀ ਰਾਤ ਨੂੰ ਕਰੀਬ 10:45 ਵਜੇ ਜਦੋਂ ਉਹ ਆਪਣੇ ਭਰਾ ਸੁਰਜੀਤ ਸਿੰਘ ਅਤੇ ਮਾਤਾ-ਪਿਤਾ ਸਮੇਤ ਘਰ ਦੇ ਵਿਹੜੇ ਵਿਚ ਬੈਠਾ ਸੀ, ਤਾਂ ਅਚਾਨਕ ਘਰ ਦੇ ਮੁੱਖ ਗੇਟ ਵਲੋਂ ਅਣਪਛਾਤੇ ਵਿਅਕਤੀਆਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪੀੜਤ ਮੁਤਾਬਿਕ ਇਸ ਵਾਰਦਾਤ ਦੇ ਮਹਿਜ਼ 8 ਮਿੰਟਾਂ ਬਾਅਦ, ਕਰੀਬ ਰਾਤ 10:53 ਵਜੇ, ਉਸ ਦੇ ਮੋਬਾਈਲ ਫ਼ੋਨ ’ਤੇ ਇੱਕ ਵਿਦੇਸ਼ੀ ਵਟਸਐਪ ਨੰਬਰ ਤੋਂ ਕਾਲ ਆਈ। ਫ਼ੋਨ ਕਰਨ ਵਾਲੇ ਨੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ 60 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ। ਪੈਸੇ ਨਾ ਦੇਣ ਦੀ ਸੂਰਤ ਵਿਚ ਅੰਜਾਮ ਭੁਗਤਣ ਦੀ ਚੇਤਾਵਨੀ ਦਿੱਤੀ ਗਈ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ । ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸਿਟੀ ਰਾਮਪੁਰਾ ਦੇ ਏ.ਐਸ.ਆਈ. ਜਗਤਾਰ ਸਿੰਘ ਨੇ ਪੀੜਤ ਦੇ ਬਿਆਨਾਂ ਨੂੰ ਕਲਮਬੰਦ ਕਰਕੇ ਅਗਿਆਤ ਹਮਲਾਵਰਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ ਅਤੇ ਅਸਲਾ ਐਕਟ ਦੀਆਂ ਧਾਰਾ 109 ਬੀਐਨਐਸ, ਧਾਰਾ 308 (2), ਧਾਰਾ 125 ਤੇ ਧਾਰਾ 351(3) ਬੀ ਤਹਿਤ ਮੁਕੱਦਮਾ ਨੰਬਰ 138 ਦਰਜ ਕਰ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਕੇਜਰੀਵਾਲ ਵਲੋਂ ਪੰਜਾਬ ਦੀਆਂ �ਔਰਤਾਂ ਨੂੰ ਵਧਾਈ ਅਗਲੀ ਖ਼ਬਰ ਆਖ਼ਿਰਕਾਰ ਪੰਜਾਬ ਸਰਕਾਰ ਦੀਆਂ ਤਰਜੀਹਾਂ ਕੀ ਹਨ-ਮਜੀਠੀਆ
Ad Position 24