08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਅਮਰੀਕਾ-ਈਰਾਨ ’ਚ ਤਣਾਅ ਕਰਕੇ ਅੰਤਰਰਾਸ਼ਟਰੀ ਬਾਜ਼ਾਰ ’ਚ ਤੇਲ ਕੀਮਤਾਂ ਹੋਣਗੀਆਂ ਅਸਥਿਰ ਭਾਰਤੀ ਤੇਲ ਕੰਪਨੀਆਂ ’ਤੇ ਅਸਰ ਪੈਣ ਦੀ ਨਹੀਂ ਹੈ ਸੰਭਾਵਨਾ

Ad Position 21
No active advertisement
ਅਜੀਤ ਡੈਸਕ 11-07-2026
ਸ਼ਿਵ ਸ਼ਰਮਾ

ਜਲੰਧਰ, 10 ਜੁਲਾਈ-ਅਮਰੀਕਾ ਅਤੇ ਈਰਾਨ ਵਿਚਕਾਰ ਦੁਬਾਰਾ ਜੰਗ ਸ਼ੁਰੂ ਹੋ ਜਾਣ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਅਸਥਿਰ ਹੋਣ ਦੀ ਸ਼ੰਕਾ ਵਧ ਗਈ ਹੈ। ਇਸ ਦੇ ਨਾਲ ਹੀ ਲੋਕਾਂ ਵਿਚ ਇਸ ਗੱਲ ਦੀ ਚਿੰਤਾ ਵਧ ਗਈ ਹੈ ਕਿ ਆਉਣ ਵਾਲੇ ਸਮੇਂ ਵਿਚ ਤੇਲ ਦੀਆਂ ਕੀਮਤਾਂ ਘਟਣ ਦੀ ਸੰਭਾਵਨਾ ਨਹੀਂ ਹੈ ਪਰ ਜੇਕਰ ਇਹ ਤਣਾਅ ਨਹੀਂ ਘਟਦਾ ਹੈ ਤਾਂ ਤੇਲ ਦੀ ਸਪਲਾਈ ’ਤੇ ਅਸਰ ਪੈ ਸਕਦਾ ਹੈ। ਹੁਣ ਤੱਕ ਪੱਛਮੀ ਏਸ਼ੀਆ ਵਿਚ ਕੁੱਝ ਸ਼ਾਂਤਪੂਰਨ ਮਾਹੌਲ ਕਾਰਨ ਇਕ ਮਹੀਨੇ ਵਿਚ ਤੇਲ ਦੀਆਂ ਕੀਮਤਾਂ 40 ਫ਼ੀਸਦੀ ਦੇ ਕਰੀਬ ਘੱਟ ਗਈਆਂ ਸਨ ਪਰ ਕੇਂਦਰ ਦੇ ਤੇਲ ਮੰਤਰਾਲੇ ਵਲੋਂ ਤੇਲ ਦੀਆਂ ਕੀਮਤਾਂ ਇਸ ਕਰਕੇ ਵੀ ਘਟਣ ਦੀ ਸੰਭਾਵਨਾ ਰੱਦ ਕੀਤੀ ਗਈ ਸੀ ਕਿ ਤੇਲ ਕੰਪਨੀਆਂ ਨੇ ਪਹਿਲਾਂ ਜ਼ਿਆਦਾ ਕੀਮਤ ’ਤੇ ਤੇਲ ਦੀ ਖ਼ਰੀਦ ਕੀਤੀ ਹੈ ਅਤੇ ਫ਼ਿਲਹਾਲ ਕੁਝ ਮਹੀਨੇ ਤੱਕ ਤੇਲ ਦੀਆਂ ਕੀਮਤਾਂ ਘਟਾਉਣੀਆਂ ਆਸਾਨ ਨਹੀਂ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ 120 ਡਾਲਰ ਪ੍ਰਤੀ ਬੈਰਲ ਤੋਂ ਘੱਟ ਕੇ 70 ਡਾਲਰ ਦੇ ਕਰੀਬ ਪੁੱਜ ਗਈਆਂ ਸਨ। ਅਮਰੀਕਾ ਵਲੋਂ ਈਰਾਨ ਦੇ ਉੱਪਰ ਤਾਜ਼ਾ ਹਮਲੇ ਕਰਕੇ ਚਾਹੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ’ਤੇ ਫ਼ੌਰਨ ਅਸਰ ਨਹੀਂ ਪਿਆ ਹੈ ਪਰ ਅਜੇ ਵੀ 72 ਡਾਲਰ ਤੋਂ 73 ਡਾਲਰ ਪ੍ਰਤੀ ਬੈਰਲ ਦੇ ਕਰੀਬ ਚੱਲ ਰਿਹਾ ਹੈ। ਪੱਛਮੀ ਏਸ਼ੀਆ ਦੇ ਤਾਜ਼ਾ ਹਲਾਤਾਂ ਕਾਰਨ ਅਜੇ ਦੇਸ਼ ਦੀਆਂ ਤੇਲ ਕੰਪਨੀਆਂ ’ਤੇ ਕਿਸੇ ਤਰਾਂ ਦਾ ਕੋਈ ਅਸਰ ਨਹੀਂ ਹੈ। ਦੇਸ਼ ਵਿਚ ਤੇਲ ਦੀਆਂ ਕੀਮਤਾਂ ਸਥਿਰ ਹਨ। 3 ਮਹੀਨੇ ਵਿਚ ਤੇਲ ਕੰਪਨੀਆਂ ਪਹਿਲਾਂ ਹੀ 7.50 ਰੁਪਏ ਪ੍ਰਤੀ ਲੀਟਰ ਤੋਂ 8 ਰੁਪਏ ਪ੍ਰਤੀ ਲੀਟਰ ਤੇਲ ਮਹਿੰਗਾ ਕਰ ਚੁੱਕੀਆਂ ਹਨ ਅਤੇ ਹੁਣ ਜਦੋਂਕਿ ਤੇਲ ਸਪਲਾਈ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਸੰਕਟ ਨਹੀਂ ਹੈ। ਇਸ ਕਰਕੇ ਤੇਲ ਦੀਆਂ ਕੀਮਤਾਂ ਵਿਚ ਹੁਣ ਜਲਦੀ ਵਾਧਾ ਹੋਣ ਦੀ ਸੰਭਾਵਨਾ ਨਹੀਂ ਹੈ। ਤੇਲ ਕਾਰੋਬਾਰੀ ਖੇਤਰ ਨਾਲ ਜੁੜੇ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਅਮਰੀਕਾ ਅਤੇ ਈਰਾਨ ਵਿਚ ਪੂਰੀ ਤਰਾਂ ਨਾਲ ਸੁਲਾਹ ਨਹੀਂ ਹੁੰਦੀ ਤਾਂ ਉਨ੍ਹੀਂ ਦੇਰ ਤੱਕ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਉਤਾਰ ਚੜ੍ਹਾਅ ਆਉਂਦਾ ਹੀ ਰਹੇਗਾ। ਉਧਰ ਕੁੱਝ ਸਮਾਂ ਪਹਿਲਾਂ ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਕਟ ਕਾਰਨ ਤੇਲ ਕੰਪਨੀਆਂ ਨੇ ਤੇਲ ਦੀ ਜ਼ਿਆਦਾ ਸਪਲਾਈ ਤੋਂ ਥੋੜ੍ਹਾ ਹੱਥ ਘੁੱਟ ਲਿਆ ਸੀ ਪਰ ਹੁਣ ਤੇਲ ਦੀ ਸਪਲਾਈ ਆਮ ਹੋ ਜਾਣ ਕਾਰਨ ਤੇਲ ਕੰਪਨੀਆਂ ਨੇ ਪੈਟਰੋਲ ਪੰਪ ਡੀਲਰਾਂ ਨੂੰ ਵੀ ਤੇਲ ਵਿੱਕਰੀ ਵਧਾਉਣ ਲਈ ਰਾਤ ਨੂੰ ਵੀ ਪੈਟਰੋਲ ਪੰਪ ਖੋਲ੍ਹਣ ਦੀ ਸਲਾਹ ਦਿੱਤੀ ਹੈ। ਤੇਲ ਕੰਪਨੀਆਂ ਵਲੋਂ 1 ਜੁਲਾਈ ਤੋਂ ਵੱਡੇ ਖਪਤਕਾਰਾਂ ਲਈ 200 ਲੀਟਰ ਤੋਂ ਜ਼ਿਆਦਾ ਡੀਜ਼ਲ ਦੀ ਵਿੱਕਰੀ ’ਤੇ ਲੱਗੀ ਰੋਕ ਹਟਾ ਲਈ ਸੀ ਤਾਂ ਇਸ ਨਾਲ ਕਿਸਾਨ ਵਰਗ ਸਮੇਤ ਛੋਟੇ ਕਾਰੋਬਾਰੀਆਂ ਨੂੰ ਕਾਫ਼ੀ ਫ਼ਾਇਦਾ ਹੋਇਆ ਸੀ। ਤੇਲ ਮਾਹਿਰਾਂ ਦਾ ਕਹਿਣਾ ਸੀ ਕਿ ਪੱਛਮੀ ਏਸ਼ੀਆ ਵਿਚ ਚੱਲ ਰਹੇ ਤਣਾਅ ਕਾਰਨ ਇਸ ਸਾਲ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਸਥਿਰ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਬਦਲਦੇ ਹਲਾਤਾਂ ਕਾਰਨ ਤੇਲ ਕੀਮਤਾਂ ਵਿਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲਦਾ ਰਹੇਗਾ ਪਰ ਜੇਕਰ ਪੱਛਮੀ ਏਸ਼ੀਆ ਦਾ ਸੰਕਟ ਜ਼ਿਆਦਾ ਨਹੀਂ ਵਧਦਾ ਹੈ ਤਾਂ ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਨੇੜੇ ਤੇਲ ਕੰਪਨੀਆਂ ਲੋਕਾਂ ਨੂੰ ਤੇਲ ਵਿਚ ਕੁਝ ਰਾਹਤ ਦੇ ਸਕਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਚੰਨੀ ਧੜੇ ਦੇ ਆਗੂਆਂ ਦੀ ਭੁਪੇਸ਼ ਬਘੇਲ ਨਾਲ ਮੁਲਾਕਾਤ ਅੱਜ ਰਾਣਾ ਗੁਰਜੀਤ ਸਿੰਘ ਦੇ ਨਿਵਾਸ ’ਤੇ ਹੋਵੇਗੀ ਬਘੇਲ ਤੇ ਹੋਰ ਆ... ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1571.75 ਫੁੱਟ
Ad Position 24