ਚੰਡੀਗੜ੍ਹ, 10 ਜੁਲਾਈ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਕਮਜ਼ੋਰ ਪਰਿਵਾਰਾਂ ਲਈ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਆਪਣੀ ਚੱਲ ਰਹੀ ਰਾਸ਼ਨ ਕਿੱਟ ਵੰਡ ਮੁਹਿੰਮ ‘ਮੇਰੀ ਰਾਸੋਈ’ ਵਿਚ ਤੇਜ਼ੀ ਲਿਆਂਦੀ ਹੈ, ਜਿਸ ਤਹਿਤ ਲਗਭਗ 25.03 ਲੱਖ ਪਰਿਵਾਰ ਲਾਭ ਲੈ ਰਹੇ ਹਨ। ਇਸ ਮੁਹਿੰਮ ਦਾ ਉਦੇਸ਼ ਹਰ ਤਿਮਾਹੀ (3 ਮਹੀਨਿਆਂ) ਬਾਅਦ ਪੰਜਾਬ ਭਰ ਵਿਚ ਕੁੱਲ 40.48 ਲੱਖ ਯੋਗ ਪਰਿਵਾਰਾਂ ਨੂੰ ਰਾਸ਼ਟ ਕਿੱਟਾਂ ਮੁਹੱਈਆ ਕਰਵਾਉਣਾ ਹੈ। ਰਾਸ਼ਨ ਕਿੱਟਾਂ ਮਾਰਕਫੈੱਡ ਵਲੋਂ ਤਿਆਰ ਕੀਤੀਆਂ ਜਾਂਦੀਆਂ ਹਨ, ਜਦਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸੂਬੇ ਭਰ ਵਿੱਚ ਵੰਡ ਨੈੱਟਵਰਕ ਦੀ ਨਿਗਰਾਨੀ ਕਰਦਾ ਹੈ।ਹੁਣ ਤੱਕ ਵੰਡੀਆਂ ਗਈਆਂ 25.03 ਲੱਖ ਰਾਸ਼ਨ ਕਿੱਟਾਂ ਵਿਚੋਂ ਲੁਧਿਆਣਾ 271433 ਕਿੱਟਾਂ ਨਾਲ ਸਭ ਤੋਂ ਅੱਗੇ, ਪਟਿਆਲਾ 183694 ਨਾਲ ਦੂਜੇ ਸਥਾਨ ‘ਤੇ, ਬਠਿੰਡਾ 152020 ਕਿੱਟਾਂ ਨਾਲ ਤੀਜੇ ਸਥਾਨ, ਅੰਮ੍ਰਿਤਸਰ 144082 ਕਿੱਟਾਂ ਨਾਲ ਚੌਥੇ, ਸੰਗਰੂਰ 142444 ਕਿੱਟਾਂ ਨਾਲ ਪੰਜਵੇਂ ਸਥਾਨ ਅਤੇ ਫਾਜ਼ਿਲਕਾ 139759 ਕਿੱਟਾਂ ਨਾਲ ਛੇਵੇਂ ਸਥਾਨ ‘ਤੇ ਹੈ,ਜਦੋਂਕਿ ਜਲੰਧਰ ਵਿਚ 134960 ਕਿੱਟਾਂ ਦੀ ਵੰਡ ਕੀਤੀ ਗਈ ਹੈ। ਸ੍ਰੀ ਮੁਕਤਸਰ ਸਾਹਿਬ ਵਿਚ 130362, ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿਚ 128228। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਚ 110962, ਫਿਰੋਜ਼ਪੁਰ ਵਿਚ 104069, ਗੁਰਦਾਸਪੁਰ ਵਿਚ 102695, ਮਾਨਸਾ ਵਿਚ 88914, ਮੋਗਾ ਵਿਚ 87984, ਫਤਿਹਗੜ੍ਹ ਸਾਹਿਬ ਵਿਚ 80305, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 75637, ਫਰੀਦਕੋਟ ਵਿਚ 71896, ਕਪੂਰਥਲਾ ਵਿਚ 71785, ਪਠਾਨਕੋਟ ਵਿਚ 70037, ਬਰਨਾਲਾ ਵਿਚ 64950, ਰੂਪਨਗਰ ਵਿਚ 56492, ਮਲੇਰਕੋਟਲਾ ਵਿਚ 47806 ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 42737 ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ।