ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਘੱਗਰ ਦਰਿਆ ’ਚ ਮੱਛੀਆਂ ਫੜਨ ਗਏ ਦੋ ਵਿਅਕਤੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ

Ad Position 21
No active advertisement
ਅਜੀਤ ਡੈਸਕ 12-07-2026

ਡੇਰਾਬੱਸੀ, 11 ਜੁਲਾਈ (ਗੁਰਮੀਤ ਸਿੰਘ)-ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ ਸਥਿਤ ਪਿੰਡ ਭਾਂਖਰਪੁਰ ਨੇੜੇ ਘੱਗਰ ਦਰਿਆ ‘ਚ ਮੱਛੀਆਂ ਫੜਨ ਗਏ ਮਨੀਮਾਜਰਾ ਦੇ ਤਿੰਨ ਦੋਸਤਾਂ ‘ਚੋਂ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ, ਜਦਕਿ ਤੀਜੇ ਨੇ ਬਹਾਦਰੀ ਨਾਲ ਕੰਮ ਲੈਂਦਿਆਂ ਆਪਣੀ ਜਾਨ ਬਚਾ ਲਈ। ਘਟਨਾ ਵਾਪਰੇ ਨੂੰ 24 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਦੋਵੇਂ ਲਾਪਤਾ ਨੌਜਵਾਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਵਲੋਂ ਲਗਾਤਾਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਰਾਹਤ ਕਾਰਜਾਂ ‘ਚ ਮੁਸ਼ਕਿਲ ਪੇਸ਼ ਆ ਰਹੀ ਹੈ। ਜਾਣਕਾਰੀ ਅਨੁਸਾਰ ਮਨੀਮਾਜਰਾ ਦੀ ਇੰਦਰਾ ਕਾਲੋਨੀ ਦਾ ਰਹਿਣ ਵਾਲਾ ਚੰਦਾ, ਸੁਰਿੰਦਰ ਅਤੇ ਦਰਸ਼ਨ ਸ਼ੁੱਕਰਵਾਰ ਨੂੰ ਦੁਪਹਿਰ ਸਮੇਂ ਕਰੀਬ 2.30 ਵਜੇ ਆਟੋ ਰਾਹੀਂ ਪਿੰਡ ਭਾਂਖਰਪੁਰ ਸਥਿਤ ਘੱਗਰ ਦਰਿਆ ‘ਚ ਮੱਛੀਆਂ ਫੜਨ ਲਈ ਆਏ ਸਨ। ਤਿੰਨੋਂ ਨੌਜਵਾਨ ਵਗਦੇ ਪਾਣੀ ‘ਚ ਚੁੰਨੀਆਂ ਲਗਾ ਕੇ ਮੱਛੀਆਂ ਫੜ੍ਹ ਰਹੇ ਸਨ। ਇਸੇ ਦੌਰਾਨ ਅਚਾਨਕ ਦਰਸ਼ਨ ਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਦੇ ਤੇਜ਼ ਵਹਾਅ ‘ਚ ਵਹਿਣ ਲੱਗਾ। ਉਸ ਨੂੰ ਬਚਾਉਣ ਲਈ ਸੁਰਿੰਦਰ ਵੀ ਪਾਣੀ ‘ਚ ਉਤਰ ਗਿਆ ਤੇ ਉਹ ਵੀ ਤੇਜ਼ ਵਹਾਅ ਦੀ ਲਪੇਟ ‘ਚ ਆ ਗਿਆ। ਤੀਜੇ ਸਾਥੀ ਚੰਦਾ ਨੇ ਦੋਵਾਂ ਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਖ਼ੁਦ ਵੀ ਸੰਤੁਲਨ ਨਹੀਂ ਬਣਾ ਸਕਿਆ। ਉਸ ਨੇ ਘੱਗਰ ਦੇ ਕਿਨਾਰੇ ‘ਤੇ ਉੱਗੀਆਂ ਝਾੜੀਆਂ ਅਤੇ ਬੂਟਿਆਂ ਦੀਆਂ ਜੜ੍ਹਾਂ ਫੜ੍ਹ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਚੰਦਾ ਨੇ ਦੱਸਿਆ ਕਿ ਉਸ ਕੋਲ ਨਾ ਮੋਬਾਈਲ ਫ਼ੋਨ ਸੀ ਅਤੇ ਨਾ ਹੀ ਘਰ ਵਾਪਸ ਜਾਣ ਲਈ ਪੈਸੇ ਸਨ। ਉਹ ਲਿਫਟ ਮੰਗਦਾ ਹੋਇਆ ਕਿਸੇ ਤਰ੍ਹਾਂ ਮਨੀਮਾਜਰਾ ਪਹੁੰਚਿਆ ਅਤੇ ਸ਼ਾਮ ਦੇ ਕਰੀਬ 4 ਵਜੇ ਸੰਬੰਧਿਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮੁਬਾਰਿਕਪੁਰ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਮੁਬਾਰਿਕਪੁਰ ਪੁਲਿਸ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਬਨੂੰੜ ਵੇਅਰ ਸਮੇਤ ਆਸ-ਪਾਸ ਦੇ ਇਲਾਕਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਲਾਪਤਾ ਨੌਜਵਾਨਾਂ ਦੀ ਭਾਲ ਕੀਤੀ ਜਾ ਸਕੇ। ਪਾਣੀ ਦਾ ਪੱਧਰ ਕਾਫ਼ੀ ਉੱਚਾ ਅਤੇ ਵਹਾਅ ਬਹੁਤ ਤੇਜ਼ ਹੋਣ ਕਾਰਨ ਗੋਤਾਖੋਰਾਂ ਨੇ ਦਰਿਆ ‘ਚ ਉਤਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਪੁਲਿਸ ਟੀਮਾਂ ਘੱਗਰ ਦੇ ਕਿਨਾਰਿਆਂ ਅਤੇ ਨੇੜਲੇ ਇਲਾਕਿਆਂ ‘ਚ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਅਗਲੀ ਖ਼ਬਰ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
Ad Position 24
No active advertisement