ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਐਸ.ਐੱਚ.ਡੀ.ਐਫ.-ਐਸ.ਈ.ਐਸ. ਵਲੋਂ 58 ਵਿਦਿਆਰਥੀਆਂ ਨੂੰ 14 ਲੱਖ ਦੀ ਸਕਾਲਰਸ਼ਿਪ ਕੀਤੀ ਪ੍ਰਦਾਨ

Ad Position 21
No active advertisement
ਅਜੀਤ ਡੈਸਕ 12-07-2026

ਚੰਡੀਗੜ੍ਹ, 11 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਚੰਡੀਗੜ੍ਹ ਵਿਚ ਐਸ.ਐੱਚ.ਡੀ.ਐਫ.-ਐਸ.ਈ.ਐਸ. ‘ਪ੍ਰਗਤੀ ਦਾ ਵਾਅਦਾ’ ਸਿਰਲੇਖ ਹੇਠ ਸਕਾਲਰਸ਼ਿਪ ਵੰਡ ਸਮਾਗਮ ਕਰਵਾਇਆ ਗਿਆ। ਇਹ ਸਕਾਲਰਸ਼ਿਪ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ (ਐਸ.ਐੱਚ.ਡੀ.ਐਫ.) ਵਲੋਂ ਸਿੱਖ ਐਜੂਕੇਸ਼ਨਲ ਸੁਸਾਇਟੀ (ਐਸ.ਈ.ਐਸ..) ਦੇ ਸਹਿਯੋਗ ਨਾਲ ਵਿੱਤੀ ਤੌਰ ’ਤੇ ਲੋੜਵੰਦ ਵਿਦਿਆਰਥੀਆਂ ਦੀ ਅਕਾਦਮਿਕ ਯੋਗਤਾ ਨੂੰ ਮਾਨਤਾ ਦੇਣ ਲਈ ਸ਼ੁਰੂ ਕੀਤੀ ਗਈ ਹੈ।ਇਸ ਮੌਕੇ 58 ਯੋਗ ਵਿਦਿਆਰਥੀਆਂ ਨੂੰ 14 ਲੱਖ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। 26 ਹੋਰ ਵਿਦਿਆਰਥੀਆਂ ਅਤੇ ਨੇਤਰਹੀਣ ਵਿਦਿਆਰਥੀਆਂ ਨੂੰ ਵੀ ਕਿਸੇ ਆਗਾਮੀ ਤਾਰੀਖ਼ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਸਮਾਗਮ ਨੇ ਅਕਾਦਮਿਕ ਪ੍ਰਾਪਤੀਆਂ ਦੇ ਨਾਲ ਦ੍ਰਿੜ੍ਹਤਾ ਅਤੇ ਸਮਾਵੇਸ਼ ਦੀ ਭਾਵਨਾ ਨੂੰ ਵੀ ਉਜਾਗਰ ਕੀਤਾ।ਇਸ ਸਮਾਗਮ ਵਿਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਉਲੰਪੀਅਨ ਅਤੇ ਪਦਮਸ੍ਰੀ ਸਰਦਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਉਨ੍ਹਾਂ ਤੋਂ ਇਲਾਵਾ ਐਸ.ਐੱਚ.ਡੀ.ਐਫ. (ਭਾਰਤ) ਦੇ ਕਾਰਜਕਾਰੀ ਨਿਰਦੇਸ਼ਕ ਅਤੇ ਐਸ.ਈ.ਐਸ. ਦੇ ਮੈਂਬਰ ਗੁਰਬੀਰ ਸਿੰਘ ਬਰਾੜ, ਐਸ.ਈ.ਐਸ. ਦੇ ਪ੍ਰਧਾਨ ਗੁਰਦੇਵ ਸਿੰਘ, ਆਈ.ਏ.ਐਸ. (ਸੇਵਾ ਮੁਕਤ), ਉਪ-ਪ੍ਰਧਾਨ ਡਾ. ਬੀਰੇਂਦਰਾ ਕੌਰ, ਸਕੱਤਰ ਕਰਨਲ (ਸੇਵਾ ਮੁਕਤ) ਜਸਮੇਰ ਸਿੰਘ ਬਾਲਾ, ਸੰਯੁਕਤ ਸਕੱਤਰ ਅਤੇ ਸਥਾਨਕ ਐਲ.ਐਮ.ਸੀ. ਦੇ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ ਅਤੇ ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਵੀ ਮੌਜੂਦ ਸਨ।ਪ੍ਰਿੰ. ਡਾ. ਜਸਵਿੰਦਰ ਸਿੰਘ ਨੇ ਐਸ.ਐੱਚ.ਡੀ.ਐਫ.–ਐਸ.ਈ.ਐਸ. ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਕਾਲਜ ਦੇ ਸਮਾਵੇਸ਼ੀ ਸਿੱਖਿਆ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਦੇ ਮਿਸ਼ਨ ਨੂੰ ਮਜ਼ਬੂਤ ਕਰਦੀਆਂ ਹਨ।ਉਨ੍ਹਾਂ ਨੇ ਸਕਾਲਰਸ਼ਿਪ ਵੰਡ ਟੀਮ ਦੇ ਡਾ. ਵਿਪਿਨ ਪਾਲ ਸਿੰਘ ਅਤੇ ਪ੍ਰਭਲੀਨ ਕੌਰ ਨੂੰ ਸਮਾਰ ਦੇ ਸਫਲ ਯਤਨਾਂ ਲਈ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਨੀਟ ਪੇਪਰ ਲੀਕ ਮਾਮਲਾ : ਅਦਾਲਤ ਨੇ 13 ਮੁਲਜ਼ਮਾਂ ਦੀ ਨਿਆਇਕ ਹਿਰਾਸਤ 24 ਤੱਕ ਵਧਾਈ ਅਗਲੀ ਖ਼ਬਰ ਸੂਬੇ ਦਾ ਦਰਜਾ ਬਹਾਲ ਕਰਨ ਦੇ ਮੁੱਦੇ ’ਤੇ ਮੇਰੇ ਸਬਰ ਦਾ ਫਾਇਦਾ ਨਾ ਉਠਾਓ-ਉਮਰ ਅਬਦੁੱਲਾ
Ad Position 24
No active advertisement