16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪਾਕਿਸਤਾਨ ’ਚ ਪੈਟਰੋਲ 310.71 ਤੇ ਹਾਈ-ਸਪੀਡ ਡੀਜ਼ਲ 323.30 ਰੁਪਏ ਪ੍ਰਤੀ ਲੀਟਰ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਅੰਮ੍ਰਿਤਸਰ, 11 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨੀ ਸਰਕਾਰ ਨੇ ਪੈਟਰੋਲ ਦੀ ਕੀਮਤ 13.18 (ਪਾਕਿਸਤਾਨੀ ਰੁਪਏ) ਪ੍ਰਤੀ ਲੀਟਰ ਅਤੇ ਹਾਈ-ਸਪੀਡ ਡੀਜ਼ਲ 13.80 ਪ੍ਰਤੀ ਲੀਟਰ ਵਧਾ ਦਿੱਤੀ ਹੈ। ਇਸ ਵਾਧੇ ਤੋਂ ਬਾਅਦ ਪਾਕਿ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 310.71 ਰੁਪਏ ਅਤੇ ਹਾਈ-ਸਪੀਡ ਡੀਜ਼ਲ ਦੀ ਕੀਮਤ 323.30 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਨਵੀਆਂ ਕੀਮਤਾਂ ਅੱਜ ਭਾਵ 11 ਜੁਲਾਈ ਤੋਂ ਲਾਗੂ ਹੋਈਆਂ। ਹਾਲ ਹੀ ‘ਚ ਹੋਏ ਵਾਧੇ ਦੇ ਬਾਵਜੂਦ ਦੋਵੇਂ ਈਂਧਨ ਆਪਣੇ ਰਿਕਾਰਡ ਸਿਖਰ ਪੱਧਰ ਤੋਂ ਹੇਠਾਂ ਹਨ। ਇਸ ਤੋਂ ਪਹਿਲਾਂ 3 ਅਪ੍ਰੈਲ ਨੂੰ ਡੀਜ਼ਲ ਦੀਆਂ ਕੀਮਤਾਂ 520.35 ਰੁਪਏ ਪ੍ਰਤੀ ਲੀਟਰ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਸਨ। ਈਂਧਨ ਦੀਆਂ ਕੀਮਤਾਂ ‘ਚ ਇਹ ਵਾਧਾ ਆਖ਼ਰੀ ਵਾਰ 28 ਫਰਵਰੀ ਨੂੰ ਅਮਰੀਕਾ-ਈਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਵੇਖਿਆ ਗਿਆ ਸੀ, ਜਦੋਂ ਡੀਜ਼ਲ ਦੀ ਕੀਮਤ 281 ਰੁਪਏ ਪ੍ਰਤੀ ਲੀਟਰ ਸੀ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਬਿਜਲੀ ਖੇਤਰ ਨੂੰ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡੀ: ਦੇਵੇਂਦਰ ਹੁੱਡਾ ਬਿਜਲੀ ਬਿੱਲ 2025 ਅਤੇ ਖੇਤੀਬਾੜੀ... ਅਗਲੀ ਖ਼ਬਰ ਮੋਜਤਬਾ ਖਾਮੇੇਨੇਈ ਨੇ ਆਪਣੇ ਪਿਤਾ ਦੀ ਹੱਤਿਆ ਦਾ ਬਦਲਾ ਲੈਣ ਦੀ ਸਹੁੰ ਖਾਧੀ
Ad Position 24