ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਾਕਿ ਫ਼ੌਜ ਮੁਖੀ ਨੂੰ ਸੌਂਪੀ ਹੁਣ ਦੇਸ਼ ਦੀ ਵਧਦੀ ਆਬਾਦੀ ਨੂੰ ਰੋਕਣ ਦੀ ਜ਼ਿੰਮੇਵਾਰੀ

Ad Position 21
No active advertisement
ਅਜੀਤ ਡੈਸਕ 13-07-2026

ਅੰਮ੍ਰਿਤਸਰ, 12 ਜੁਲਾਈ (ਸੁਰਿੰਦਰ ਕੋਛੜ)-ਫ਼ੌਜੀ ਕਮਾਂਡ ਦੇ ਨਾਲ-ਨਾਲ ਕੂਟਨੀਤੀ ‘ਚ ਵੀ ਸਰਗਰਮੀ ਨਾਲ ਸ਼ਾਮਿਲ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਦੀਆਂ ਜ਼ਿੰਮੇਵਾਰੀਆਂ ਦੀ ਸੂਚੀ ‘ਚ ਵਾਧਾ ਕੀਤਾ ਗਿਆ ਹੈ। ਪਾਕਿ ਸਰਕਾਰ ਵਲੋਂ ਫ਼ੌਜ ਮੁਖੀ ਨੂੰ ਦੇਸ਼ ਦੀ ਬੇਕਾਬੂ ਆਬਾਦੀ ਵਾਧੇ ਨੂੰ ਰੋਕਣ ਦਾ ਕੰਮ ਸੌਂਪਿਆ ਗਿਆ ਹੈ। ਪਾਕਿ ਦੇ ਸੰਘੀ ਸਿਹਤ ਮੰਤਰੀ ਸਈਦ ਮੁਸਤਫ਼ਾ ਕਮਾਲ ਨੇ ਇਹ ਐਲਾਨ ਕਰਦਿਆਂ ਕਿਹਾ ਕਿ 25 ਕਰੋੜ 90 ਲੱਖ ਦੀ ਆਬਾਦੀ ਦੇ ਨਾਲ ਪਾਕਿ ਇਸ ਸਮੇਂ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਆਬਾਦੀ ਇਸੇ ਰਫ਼ਤਾਰ ਨਾਲ ਵਧਦੀ ਰਹੀ ਤਾਂ ਸਾਲ 2030 ਤੱਕ ਇਹ ਇੰਡੋਨੇਸ਼ੀਆ ਨੂੰ ਪਛਾੜ ਕੇ ਚੌਥਾ ਸਭ ਤੋਂ ਵੱਡਾ ਦੇਸ਼ ਬਣ ਜਾਵੇਗਾ।ਦੱਸਿਆ ਜਾ ਰਿਹਾ ਹੈ ਕਿ ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਬਾਦੀ ਦੇ ਮੁੱਦੇ ਨੂੰ ਹੱਲ ਕਰਨ ਲਈ ਇਕ ਕਮੇਟੀ ਬਣਾਈ ਹੈ, ਜਿਸ ‘ਚ ਜਨਰਲ ਮੁਨੀਰ ਵੀ ਸ਼ਾਮਿਲ ਹਨ। ਰਿਪੋਰਟ ਅਨੁਸਾਰ ਇਹ ਮੁੱਦਾ ਹੁਣ ਪਾਕਿ ਸਰਕਾਰ ਲਈ ਇਕ ਕੌਮੀ ਤਰਜੀਹ ਬਣ ਗਿਆ ਹੈ। ਸਿਹਤ ਮੰਤਰੀ ਕਮਾਲ ਨੇ ਕਿਹਾ ਕਿ ਸਰਕਾਰ ਇਸ ਮੁੱਦੇ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਹਰ ਪੱਧਰ ‘ਤੇ ਮਹੱਤਵਪੂਰਨ ਨੀਤੀਗਤ ਫ਼ੈਸਲੇ ਲਏ ਜਾ ਰਹੇ ਹਨ। ਦੂਜੇ ਪਾਸੇ, ਪਾਕਿਸਤਾਨੀਆਂ ਵਲੋਂ ਸੋਸ਼ਲ ਮੀਡੀਆ ‘ਤੇ ਫ਼ੌਜ ਮੁਖੀ ਨੂੰ ਆਬਾਦੀ ਕੰਟਰੋਲ ਦੀ ਭੂਮਿਕਾ ਸੌਂਪਣ ਦੇ ਫ਼ੈਸਲੇ ਦਾ ਵਿਆਪਕ ਤੌਰ ‘ਤੇ ਮਜ਼ਾਕ ਉਡਾਇਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ’ਚ ਕਤਲ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ ਅਗਲੀ ਖ਼ਬਰ ਸਰਬਜੀਤ ਸਿੰਘ ਖ਼ਾਲਸਾ ਵਲੋਂ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਬਣਾਉਣ ਲਈ 1 ਕਰੋੜ ਰੁਪਏ ਦੇਣ ਦਾ ਐਲਾਨ-ਦਲੇਰ ਸਿੰਘ ਡੋਡ
Ad Position 24
No active advertisement