ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਮੇਰੀ ਹੱਤਿਆ ਦੀ ਸਥਿਤੀ ’ਚ ਅਮਰੀਕੀ ਫ਼ੌਜ ਈਰਾਨ ’ਤੇ ਕਰੇਗੀ ਹਮਲੇ-ਟਰੰਪ, ਆਖਰੀ ਫ਼ੈਸਲਾ ਵੈਂਸ ਕਰਨਗੇ

Ad Position 21
No active advertisement
ਅਜੀਤ ਡੈਸਕ 13-07-2026

ਵਾਸ਼ਿੰਗਟਨ, 12 ਜੁਲਾਈ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਅਮਰੀਕੀ ਫ਼ੌਜ ਨੂੰ ਅਜਿਹੇ ਆਦੇਸ਼ ਦਿੱਤੇ ਹਨ ਕਿ ਜੇਕਰ ਤਹਿਰਾਨ ਉਸ ਨੂੰ ਮਾਰਨ ਦੀ ਆਪਣੀ ਪੁਰਾਣੀ ਧਮਕੀ ’ਤੇ ਅਮਲ ਕਰਦਾ ਹੈ ਤਾਂ ਈਰਾਨ ਨੂੰ ਅਜਿਹੇ ਪੱਧਰ ’ਤੇ ਤਬਾਹ ਕਰ ਦਿੱਤਾ ਜਾਵੇਗਾ, ਜਿਵੇਂ ਉਸ ਨੇ ਪਹਿਲਾਂ ਕਦੇ ਨਹੀਂ ਵੇਖਿਆ ਹੋਵੇਗਾ। ਦੇਸ਼ ਦੇ ਨਿਯਮਾਂ ਮੁਤਾਬਿਕ ਜੇਕਰ ਟਰੰਪ ਨਾਲ ਅਜਿਹਾ ਘਟਨਾਕ੍ਰਮ ਵਾਪਰਦਾ ਹੈ ਤਾਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਤੁਰੰਤ ਕਮਾਂਡਰ ਇਨ ਚੀਫ਼ ਬਣ ਜਾਣਗੇ ਅਤੇ ਉਨ੍ਹਾਂ ਕੋਲ ਕਿਸੇ ਵੀ ਜਵਾਬੀ ਕਾਰਵਾਈ ਦਾ ਅਧਿਕਾਰ ਹੋਵੇਗਾ। ਟਰੰਪ ਨੇ ਸਨਿਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਕਿ ਈਰਾਨ ਨੇ ਉਸ ਦੀ ਹੱਤਿਆ ਕਰਨ ਜਾਂ ਹੱਤਿਆ ਦੀ ਕੋਸ਼ਿਸ਼ ਕਰਨ ਦੀ ਧਮਕੀ ਦਿੱਤੀ ਹੈ ਅਤੇ ਉਨ੍ਹਾਂ ਕਿਹਾ ਕਿ 1000 ਮਿਜ਼ਾਈਲਾਂ ਲਾਕ ਤੇ ਲੋਡ ਹਨ ਤੇ ਈਰਾਨ ’ਤੇ ਕੇਂਦਰਿਤ ਹਨ ਅਤੇ ਜੇਕਰ ਈਰਾਨੀ ਸਰਕਾਰ ਆਪਣੀ ਧਮਕੀ ’ਤੇ ਅਮਲ ਕਰਦੀ ਹੈ ਤਾਂ ਤੁਰੰਤ ਹਜ਼ਾਰਾਂ ਹੋਰ ਮਿਜ਼ਾਈਲਾਂ ਦਾਗੀਆਂ ਜਾਣਗੀਆਂ। ਟਰੰਪ ਨੇ ਤੁਰਕੀ ’ਚ ‘ਨਾਟੋ’ ਸਿਖਰ ਸੰਮੇਲਨ ਦੌਰਾਨ ਅਜਿਹੀਆਂ ਧਮਕੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਹ (ਈਰਾਨ) ਅਮਰੀਕੀ ਆਗੂ ਭਾਵ ਮੈਨੂੰ ਖਤਮ ਕਰਨਾ ਚਾਹੁੰਦੇ ਹਨ। ਦੱਸਣਯੋਗ ਹੈ 2024 ’ਚ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਟਰੰਪ ਨੂੰ ਦੇਸ਼ ਅੰਦਰ ਹੀ ਹੱਤਿਆ ਦੀਆਂ ਦੋ ਕੋਸ਼ਿਸ਼ਾਂ ’ਚ ਨਿਸ਼ਾਨਾ ਬਣਾਇਆ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਉੱਘੀ ਪਿੱਠਵਰਤੀ ਗਾਇਕਾ ਐਸ. ਜਾਨਕੀ ਦਾ ਮੈਸੂਰ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਅਗਲੀ ਖ਼ਬਰ ਬਿਹਾਰ ਸਰਕਾਰ ਵਲੋਂ ਪਟਨਾ ਵਿਚ ਸ਼ਹੀਦ ਸੁਖਦੇਵ ਥਾਪਰ ਚੌਕ ਬਣਾਉਣ ਦਾ ਫ਼ੈਸਲਾ, ਸ਼ਹੀਦ ਦਾ ਆਦਮਕੱਦ ਬੁੱਤ ਸਥਾਪਿਤ ਕੀਤਾ ਜਾਵ...
Ad Position 24
No active advertisement