07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਪਾਕਿ ’ਚ ਪੁਲਿਸ ਵਲੋਂ 3 ਹੋਰ ਹਿੰਦੂਆਂ ਦੀ ਫ਼ਰਜ਼ੀ ਮੁਕਾਬਲੇ ’ਚ ਹੱਤਿਆ

Ad Position 21
No active advertisement
ਅਜੀਤ ਡੈਸਕ 24-07-2026

ਡਾ. ਆਕਾਸ਼ ਕੁਮਾਰ ਹੱਤਿਆ ਮਾਮਲੇ ’ਚ ਅਸਲ ਦੋਸ਼ੀ ਗ਼ਾਇਬ
ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ‘ਚ ਇਕ ਬੈਂਕ ਦੇ ਬਾਹਰ ਹਮਲਾਵਰਾਂ ਵਲੋਂ ਆਕਾਸ਼ ਕੁਮਾਰ (28) ਨਾਮੀ ਹਿੰਦੂ ਡਾਕਟਰ ਦੀ ਗੋਲੀਆਂ ਮਾਰ ਕੇ ਬੀਤੇ ਦਿਨੀਂ ਕੀਤੀ ਗਈ ਹੱਤਿਆ ਦੇ ਮਾਮਲੇ ‘ਚ ਹੈਦਰਾਬਾਦ ਪੁਲਿਸ ਨੇ ਤਿੰਨ ਹੋਰ ਹਿੰਦੂਆਂ ਸੁਰੇਸ਼ ਕੁਮਾਰ ਓਦ, ਰਾਮ ਚੰਦ ਅਤੇ ਅਨਿਲ ਓਦ ਦੇ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ‘ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ’ ਨੇ ਪੁਸ਼ਟੀ ਕੀਤੀ ਸੀ ਕਿ ਇਸ ਹੱਤਿਆ ਮਾਮਲੇ ‘ਚ ਗਰੋਹ ਦੀ ਅਗਵਾਈ ਕਾਇਦਾਬਾਦ ਨਿਵਾਸੀ ਅਸਲਮ ਉਰਫ਼ ਬਾਬਾ ਕਰ ਰਿਹਾ ਸੀ ਅਤੇ ਘਟਨਾ ਵਾਲੇ ਦਿਨ ਉਸ ਨੇ ਇਕ ਔਰਤ ਸਮੇਤ ਹੋਰ ਸਾਥੀਆਂ ਨਾਲ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਡਾ. ਆਕਾਸ਼ ਦੀ ਕਾਰ ਦਾ ਪਿੱਛਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਤਿੰਨਾਂ ਕਥਿਤ ਸ਼ੱਕੀਆਂ ਨੂੰ ਪੁੱਛਗਿੱਛ ਲਈ ਪੁਲਿਸ ਥਾਣੇ ਬੁਲਾਇਆ ਗਿਆ ਪਰ ਬਾਅਦ ‘ਚ ਉਨ੍ਹਾਂ ਨੂੰ ਡੀ. ਆਈ. ਜੀ. ਸਾਊਥ ਅਸਦ ਰਜ਼ਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਸਾਹਮਣੇ ਪੇਸ਼ ਕਰਦਿਆਂ ਕਿਹਾ ਕਿ ਇਨ੍ਹਾਂ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦੋਂਕਿ ਉਨ੍ਹਾਂ ਵਲੋਂ ਅਸਲ ਦੋਸ਼ੀਆਂ ਅਸਲਮ ਬਾਬਾ ਆਦਿ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਜਲਦੀ ਬਾਅਦ ਡੀ. ਆਈ. ਜੀ. ਨੇ ਪ੍ਰੈੱਸ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਸ਼ੱਕੀਆਂ ਨੂੰ ਜਾਂਚ ਨਾਲ ਜੁੜੇ ਸਥਾਨਾਂ ਦੀ ਪਛਾਣ ਕਰਨ ਲਈ ਜਦੋਂ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ, ਜਿਸ ਨਾਲ ਗੋਲੀਬਾਰੀ ‘ਚ ਤਿੰਨੋਂ ਸ਼ੱਕੀ ਮਾਰੇ ਗਏ। ਇਹ ਕਥਿਤ ਘਟਨਾ ਗੁਲਸ਼ਨ-ਏ-ਮੇਮਰ ਖੇਤਰ ‘ਚ ਸਥਿਤ ਉਮਰ ਬਰੋਹੀ ਗੋਥ ਵਿਚ ਵਾਪਰੀ ਦੱਸੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਕਈ ਇਲਾਕਿਆਂ ’ਚ ਮੀਂਹ ਨੇ ਕੀਤੀ ਜਲਥਲ ਅਗਲੀ ਖ਼ਬਰ ਸੀ.ਜੇ.ਪੀ. ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਦੇਸ਼ ਭਰ ਤੋਂ ਵੱਖ-ਵੱਖ ਰਾਜਨੀਤਕ ਪਾਰਟੀਆਂ ਤੇ ਜਥੇਬੰਦੀਆਂ ਦਾ ਮਿਲ ਰਿਹੈ ਸਮਰਥਨ...
Ad Position 24
No active advertisement