06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਪਾਕਿ ਨੇ ਅਮਰੀਕਾ ਤੋਂ ਕੀਤੀ 10 ਅਰਬ ਡਾਲਰ ਦੀ ‘ਐਕਸਚੇਂਜ’ ਸਥਿਰਤਾ ਸਹੂਲਤ ਦੀ ਮੰਗ

Ad Position 21
No active advertisement
ਅਜੀਤ ਡੈਸਕ 24-07-2026

ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ)-ਭਾਰਤੀ ਫ਼ੌਜੀ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਲਗਾਤਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਹਲੇ ਗਾਉਂਦੇ ਆ ਰਹੇ ਪਾਕਿਸਤਾਨ ਨੇ ਹੁਣ ਅਮਰੀਕਾ ਤੋਂ 10 ਅਰਬ ਡਾਲਰ ਦੀ ‘ਐਕਸਚੇਂਜ’ ਸਥਿਰਤਾ ਸਹੂਲਤ ਦੀ ਮੰਗ ਕੀਤੀ ਹੈ। ਜੇਕਰ ਅਮਰੀਕਾ ਪਾਕਿ ਦੀ ਇਸ ਮੰਗ ਲਈ ਸਹਿਮਤ ਹੋ ਜਾਂਦਾ ਹੈ ਤਾਂ ਨਕਦੀ ਦੀ ਤੰਗੀ ਦਾ ਸਾਹਮਣਾ ਕਰ ਰਹੇ ਪਾਕਿ ਦੇ ਭੰਡਾਰ ਨੂੰ ਮਜ਼ਬੂਤੀ ਮਿਲੇਗੀ। ਜਾਣਕਾਰੀ ਅਨੁਸਾਰ ਅਮਰੀਕੀ ਖ਼ਜ਼ਾਨਾ ਸਕੱਤਰ ਸਕਾਟ ਬੇਸੈਂਟ ਨੂੰ ਕੀਤੀ ਬੇਨਤੀ ‘ਚ ਪਾਕਿ ਨੇ ਅਮਰੀਕਾ ਅਤੇ ਪਾਕਿਸਤਾਨੀ ਸਰਕਾਰ ਵਿਚਕਾਰ ਪੰਜ ਸਾਲਾਂ ਤੱਕ ਦੀ ਮਿਆਦ ਪੂਰੀ ਹੋਣ ਵਾਲੀ 10 ਅਰਬ ਡਾਲਰ ਦੀ ਦੁਵੱਲੀ ਐਕਸਚੇਂਜ ਸਥਿਰਤਾ ਸਹਾਇਤਾ ਸਹੂਲਤ ਦੀ ਮੰਗ ਕੀਤੀ ਹੈ। ਪਾਕਿ ਵਿੱਤ ਮੰਤਰਾਲੇ ਦੁਆਰਾ ਜਾਰੀ ਬਿਆਨ ਅਨੁਸਾਰ ਪਾਕਿਸਤਾਨੀ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਲੰਘੇ ਦਿਨ ਵਾਸ਼ਿੰਗਟਨ ‘ਚ ਸਕੱਤਰ ਸਕਾਟ ਬੇਸੈਂਟ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਦੀ ਆਰਥਿਕਤਾ ਦੀ ਖੇਤਰੀ ਭੂ-ਰਾਜਨੀਤਿਕ ਵਿਕਾਸ ਪ੍ਰਤੀ ਕਮਜ਼ੋਰੀ ਦਾ ਮੁੱਦਾ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਸੈਨੇਟਰ ਔਰੰਗਜ਼ੇਬ ਨੇ ਬਿਹਤਰ ਬਾਜ਼ਾਰ ਪਹੁੰਚ, ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਅਤੇ ਇਕ ਬਿਹਤਰ ਸੰਪ੍ਰਭੂ ਕ੍ਰੈਡਿਟ ਰੇਟਿੰਗ ਰਾਹੀਂ ਪਾਕਿ ਲਈ ਅਮਰੀਕੀ ਸਹਾਇਤਾ ਦੀ ਮੰਗ ਕੀਤੀ। ਦੋਵਾਂ ਧਿਰਾਂ ਨੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ, ਵਧੇਰੇ ਅਮਰੀਕੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਰਣਨੀਤਕ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਐਕਸਚੇਂਜ ਸਥਿਰਤਾ ਸਹੂਲਤ ਅਮਰੀਕੀ ਖ਼ਜ਼ਾਨਾ ਤੋਂ ਸਹਾਇਤਾ ਦਾ ਇਕ ਵਿਸ਼ੇਸ਼ ਰੂਪ ਹੈ, ਜੋ ਆਮ ਤੌਰ ‘ਤੇ ਐਕਸਚੇਂਜ ਸਥਿਰਤਾ ਫ਼ੰਡ ਰਾਹੀਂ ਪ੍ਰਦਾਨ ਕੀਤਾ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪਵਨ ਖੇੜਾ ਅਸਾਮ ਪੁਲਿਸ ਦੇ ਸਾਹਮਣੇ ਪੇਸ਼ ਹੋਏ ਅਗਲੀ ਖ਼ਬਰ ਅਮਰੀਕਾ ਦਾ ਅਸਥਾਈ 10 ਫ਼ੀਸਦੀ ਟੈਰਿਫ ਅੱਜ ਖ਼ਤਮ ਹੋ ਜਾਵੇਗਾ
Ad Position 24
No active advertisement