06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵਿਸ਼ਵ ਅੱਤਵਾਦ ਸੂਚਕ ਅੰਕ ’ਚ ਪਹਿਲੇ ਸਥਾਨ ’ਤੇ ਪਹੁੰਚਿਆ ਪਾਕਿਸਤਾਨ

Ad Position 21
No active advertisement
ਅਜੀਤ ਡੈਸਕ 24-07-2026

ਪਾਕਿ-ਅਫ਼ਗਾਨ ਸਰਹੱਦੀ ਖੇਤਰ ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦ ਦੇ ‘ਹੌਟਸਪੌਟਾਂ’ ’ਚ ਸ਼ਾਮਿਲ
ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ)-ਸਾਰੀ ਦੁਨੀਆਂ ਸਾਹਮਣੇ ਅੱਤਵਾਦ ਨਾਲ ਲੜਨ ਦਾ ਪ੍ਰਚਾਰ ਕਰਦੇ ਆ ਰਹੇ ਪਾਕਿਸਤਾਨ ਨੂੰ ਵਿਸ਼ਵ ਅੱਤਵਾਦ ਸੂਚਕਅੰਕ (ਜੀ. ਟੀ. ਆਈ.) 2026 ਦੀ ਰਿਪੋਰਟ ’ਚ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। ਰਿਪੋਰਟ ਅਨੁਸਾਰ ਸਾਲ 2025 ‘ਚ ਪਾਕਿਸਤਾਨ ਵਿਚ 1,045 ਅੱਤਵਾਦੀ ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਸ ਦੇ ਨਤੀਜੇ ਵਜੋਂ 1,139 ਮੌਤਾਂ ਹੋਈਆਂ। ਜੀ. ਟੀ. ਆਈ. 2026 ਅਨੁਸਾਰ ਸੂਚਕਅੰਕ ਦੀ ਸ਼ੁਰੂਆਤ ਤੋਂ ਹੁਣ ਤੱਕ ਪਾਕਿ ਲਗਾਤਾਰ ਦੁਨੀਆ ਦੇ 10 ਸਭ ਤੋਂ ਵੱਧ ਅੱਤਵਾਦ ਪ੍ਰਭਾਵਿਤ ਦੇਸ਼ਾਂ ‘ਚ ਸ਼ਾਮਿਲ ਰਿਹਾ ਹੈ ਪਰ ਪਹਿਲੀ ਵਾਰ ਉਹ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਰਿਪੋਰਟ ਅਨੁਸਾਰ ਸਾਲ 2025 ‘ਚ ਪਾਕਿ ‘ਚ ਅੱਤਵਾਦੀ ਹਿੰਸਾ ‘ਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਦੇਸ਼ ਦੀ ਸੁਰੱਖਿਆ ਸਥਿਤੀ ਪਹਿਲਾਂ ਤੋਂ ਹੋਰ ਵਿਗੜ ਗਈ। ਜੀ. ਟੀ. ਆਈ. ਦੀ ਰਿਪੋਰਟ ‘ਚ ਦੁਨੀਆ ਦੇ ਚਾਰ ਸਭ ਤੋਂ ਖ਼ਤਰਨਾਕ ਅੱਤਵਾਦੀ ਸੰਗਠਨਾਂ ‘ਚੋਂ ਸਿਰਫ਼ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਅਜਿਹਾ ਸੰਗਠਨ ਰਿਹਾ, ਜਿਸ ਦੀਆਂ ਮੌਤਾਂ ‘ਚ ਸਾਲ 2025 ਦੌਰਾਨ ਵਾਧਾ ਹੋਇਆ, ਜਦੋਂਕਿ ਬਾਕੀ ਤਿੰਨ ਸੰਗਠਨਾਂ ਨਾਲ ਜੁੜੀਆਂ ਮੌਤਾਂ ਦੀ ਗਿਣਤੀ ‘ਚ ਕਮੀ ਦਰਜ ਕੀਤੀ ਗਈ ਹੈ।ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਸਾਲ 2025 ‘ਚ ਵਿਸ਼ਵ ਭਰ ‘ਚ ਅੱਤਵਾਦ ਨਾਲ ਹੋਈਆਂ ਲਗਭਗ 70 ਫ਼ੀਸਦੀ ਮੌਤਾਂ ਸਿਰਫ਼ ਪੰਜ ਦੇਸ਼ਾਂ ਪਾਕਿਸਤਾਨ, ਬੁਰਕੀਨਾ ਫਾਸੋ, ਨਾਈਜੀਰੀਆ, ਨਾਈਜਰ ਅਤੇ ਕਾਂਗੋ ਲੋਕਤੰਤਰੀ ਗਣਰਾਜ ‘ਚ ਦਰਜ ਕੀਤੀਆਂ ਗਈਆਂ। ਇਨ੍ਹਾਂ ‘ਚੋਂ ਪਾਕਿ ਦੀ ਮੋਹਰੀ ਸਥਿਤੀ ਇਸ ਦੀ ਵਿਗੜਦੀ ਸੁਰੱਖਿਆ ਸਥਿਤੀ ਨੂੰ ਦਰਸਾਉਂਦੀ ਹੈ। ਜੀ. ਟੀ. ਆਈ. 2026 ਦੇ ਅਨੁਸਾਰ ਪਾਕਿ-ਅਫ਼ਗਾਨ ਸਰਹੱਦੀ ਖੇਤਰ ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦ ਦੇ ਹੌਟਸਪੌਟਾਂ ‘ਚੋਂ ਇਕ ਬਣਿਆ ਹੋਇਆ ਹੈ। ਰਿਪੋਰਟ ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਪਾਕਿ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਸਾਲ 2020 ‘ਚ ਅੱਠਵੇਂ, 2021 ‘ਚ ਨੌਵੇਂ, 2022 ‘ਚ ਸੱਤਵੇਂ, 2023 ‘ਚ ਚੌਥੇ, 2024 ‘ਚ ਦੂਜੇ ‘ਤੇ ਰਿਹਾ।

Ad Position 22
No active advertisement
ਪਿਛਲੀ ਖ਼ਬਰ ਸਿੱਕਮ ਸੁਰੰਗ ਹਾਦਸਾ-ਬਚਾਅ ਟੀਮਾਂ ਨੇ ਸਾਰੇ 25 ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਅਗਲੀ ਖ਼ਬਰ ਪਵਨ ਖੇੜਾ ਅਸਾਮ ਪੁਲਿਸ ਦੇ ਸਾਹਮਣੇ ਪੇਸ਼ ਹੋਏ
Ad Position 24
No active advertisement