05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਅਨੰਤਨਾਗ ’ਚ ਲਸ਼ਕਰ ਦੇ ਦੋ ਅੱਤਵਾਦੀਆਂ ਦੇ ਘਰ ਢਾਹੇ

Ad Position 21
No active advertisement
ਅਜੀਤ ਡੈਸਕ 24-07-2026

ਸ੍ਰੀਨਗਰ, 23 ਜੁਲਾਈ (ਪੀ.ਟੀ.ਆਈ.)-ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਅੱਤਵਾਦੀਆਂ ਵਲੋਂ ਇਕ ਪੁਲਿਸ ਮੁਲਾਜ਼ਮ ਦੀ ਗੱਲੀਆਂ ਮਾਰ ਕੇ ਹੱਤਿਆ ਕਰਨ ਦੇ ਕੁਝ ਘੰਟਿਆਂ ਬਾਅਦ ਪ੍ਰਸ਼ਾਸਨ ਨੇ ਲਸ਼ਕਰ-ਏ-ਤਾਇਬਾ ਦੇ ਦੋ ਅੱਤਵਾਦੀਆਂ ਦੇ ਘਰ ਢਾਹ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਅੱਤਵਾਦੀ ਆਦਿਲ ਠੋਕਰ ਅਤੇ ਹਾਰੂਨ ਰਸ਼ੀਦ ਗਨਈ ਦੇ ਘਰ ਬੀਤੀ ਰਾਤ ਢਾਹ ਦਿੱਤੇ। ਇਹ ਕਾਰਵਾਈ ਹੈੱਡ ਕਾਂਸਟੇਬਲ ਆਸ਼ਿਕ ਹੁਸੈਨ ਦੀ ਹੱਤਿਆ ਦੇ ਕੁਝ ਘੰਟਿਆਂ ਬਾਅਦ ਕੀਤੀ ਗਈ। ਅਮਰਨਾਥ ਯਾਤਰਾ ਦੀ ਸੁਰੱਖਿਆ ਡਿਊਟੀ ’ਤੇ ਤਾਇਨਾਤ ਆਸ਼ਿਕ ਹੁਸੈਨ ਦੀ ਬੁੱਧਵਾਰ ਦੁਪਹਿਰ ਅਨੰਤਨਾਗ ਦੇ ਲਾਲ ਚੌਕ ’ਚ ਇਕ ਅੱਤਵਾਦੀ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਸ਼ਮੀਰ ’ਚ ਪਹਿਲਾਂ ਵੀ ਸਰਗਰਮ ਅੱਤਵਾਦੀਆਂ ਦੇ ਘਰ ਤਬਾਹ ਕੀਤੇ ਗਏ ਹਨ, ਪਰ ਹਿੰਸਾ ਦੀਆਂ ਘਟਨਾਵਾਂ ’ਚ ਕਮੀ ਆਉਣ ਦੇ ਕਾਰਨ ਇਹ ਕਾਰਵਾਈ ਲਗਭਗ ਇਸ ਤੋਂ ਰੁਕੀ ਹੋਈ ਸੀ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਸੋਨਮ ਰਘੂਵੰਸ਼ੀ ਦੀ ਜ਼ਮਾਨਤ ਰੱਦ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਦੇ ਦੇਖਣਾ ਬਹੁਤ ਦੁਖਦਾਈ-ਅਭਿਜੀਤ ਦਿਪਕੇ ਦੀ ਮਾਂ
Ad Position 24
No active advertisement