12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 506.74 ਮੀਟਰ ਪਹੁੰਚਿਆ

Ad Position 21
No active advertisement
ਅਜੀਤ ਡੈਸਕ 25-07-2026
ਸ਼ਾਹਪੁਰ ਕੰਢੀ, 24 ਜੁਲਾਈ (ਰਣਜੀਤ ਸਿੰਘ)-ਪਹਾੜਾਂ ’ਚ ਪੈ ਰਹੇ ਮੀਂਹ ਅਤੇ ਚੰਮੇਰਾ ਡੈਮ ਤੋਂ ਆ ਰਹੇ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸ਼ਾਮ 6 ਵਜੇ ਝੀਲ ਦਾ ਪੱਧਰ 506.74 ਮੀਟਰ ਤੱਕ ਪਹੁੰਚ ਗਿਆ। ਰਣਜੀਤ ਸਾਗਰ ਡੈਮ ਤੋਂ ਉਪਰ ਬਣੇ ਚੰਮੇਰਾ ਡੈਮ ’ਤੇ ਬਰਸਾਤੀ ਨਾਲਿਆਂ ਰਾਹੀਂ 23018 ਕਿਊਸਿਕ ਪਾਣੀ ਝੀਲ ਅੰਦਰ ਆ ਰਿਹਾ ਹੈ। ਰਣਜੀਤ ਸਾਗਰ ਡੈਮ ਤੋਂ ਰੁਕ-ਰੁਕ ਕੇ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ ਨਾਲ 5666 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ। ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 402.10 ਮੀਟਰ ਤੱਕ ਆ ਗਿਆ ਹੈ। ਸ਼ਾਹਪੁਰ ਕੰਢੀ ਡੈਮ ਤੋਂ 14050 ਕਿਊਸਿਕ ਮਾਧੋਪੁਰ ਹਾਈਡਲ ਵੱਲ ਛੱਡਿਆ ਜਾ ਰਿਹਾ ਹੈ। ਮਾਧੋਪੁਰ ਹਾਈਡਲ ਤੋਂ 7640 ਕਿਊਸਿਕ ਪਾਣੀ ਯੂ.ਬੀ.ਡੀ.ਸੀ. ਨਹਿਰ ਨੂੰ, 2200 ਕਿਊਸਿਕ ਪਾਣੀ ਐਮ.ਬੀ. ਲਿੰਕ ਨਹਿਰ ਨੂੰ, 650 ਕਿਊਸਿਕ ਕਸ਼ਮੀਰ ਕੈਨਾਲ ਨੂੰ ਅਤੇ 300 ਕਿਊਸਿਕ ਪਾਣੀ ਇਸਲਾਮਪੁਰ ਨਹਿਰ ਨੂੰ ਛੱਡਿਆ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ਦੀ ਝੀਲ ਦੀ ਸਮਰੱਥਾ 527.90 ਮੀਟਰ ਹੈ। ਇਸ ਸਮੇਂ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 21 ਮੀਟਰ ਘੱਟ ਹੈ, ਜਿਸ ਕਾਰਨ ਸਥਿਤੀ ਕੰਟਰੋਲ ਅਧੀਨ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਚੌਥੇ ਦਿਨ ਵੀ ਸਮੂਹਿਕ ਛੁੱਟੀ ਜਾਰੀ ਅੱਜ ਤੇ ਕੱਲ੍ਹ ਵੀ ਮੁਲਾਜ਼ਮ ਛੁੱਟੀ ’ਤੇ ਰਹਿਣਗੇ-ਮਨਜੀਤ ਸ... ਅਗਲੀ ਖ਼ਬਰ ਪਾਣੀ ਦੀ ਵਾਰੀ ਨੂੰ ਲੈ ਕੇ ਭਤੀਜੇ ਦੀ ਹੱਤਿਆ
Ad Position 24