11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Ad Position 21
No active advertisement
ਅਜੀਤ ਡੈਸਕ 25-07-2026
ਜਲੰਧਰ ਛਾਉਣੀ, 24 ਜੁਲਾਈ (ਪਵਨ ਖਰਬੰਦਾ)-ਬੀਤੇ ਕੁਝ ਸਮੇਂ ਤੋਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਅੱਜ ਸਵੇਰ ਸਮੇਂ ਇਕ ਵਾਰ ਫਿਰ ਜਲੰਧਰ ਦੇ ਅਧੀਨ ਆਉਂਦੇ ਖੇਤਰ ਧੰਨੋਵਾਲੀ ਸਥਿਤ ਇਕ ਨਿੱਜੀ ਸਕੂਲ ਅਤੇ ਜਲੰਧਰ ਛਾਉਣੀ ’ਚ ਸਥਿਤ ਕੇਂਦਰੀ ਵਿੱਦਿਆਲਾ ਦੇ ਇਕ ਸਕੂਲ ਨੂੰ ਧਮਰੀ ਭਰੀ ਮੇਲ ਮਿਲੀ। ਹਰਕਤ ’ਚ ਆਈ ਜਲੰਧਰ ਕਮਿਸ਼ਨਰੇਟ ਦੀ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਹੀ ਸਕੂਲਾਂ ਦਾ ਬਹੁਤ ਹੀ ਡੂੰਘਾਈ ਨਾਲ ਮੁਆਇਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਖੋਜੀ ਕੁੱਤਿਆ ਦੀ ਟੀਮ ਵੀ ਹਾਜ਼ਰ ਸੀ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦੋਵੇਂ ਹੀ ਸਕੂਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਤਰਾਜਯੋਗ ਵਸਤੂ ਨਹੀਂ ਮਿਲੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਮਨੁੱਖੀ ਅਧਿਕਾਰੀ ਵਿਭਾਗ ਦਾ ਨਾਂਅ ‘ਸ਼ਹੀਦ ਭਾਈ ਜਸਵੰਤ ਖਾਲੜਾ’ ’ਤੇ ਰੱਖਣ ਦਾ ਪ੍ਰਸਤਾਵ ਖ਼ਾਰਜ ਅਗਲੀ ਖ਼ਬਰ ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ 3 ਤੋਂ 5 ਅਗਸਤ ਤੱਕ ਚੱਕਾ ਜਾਮ ਦਾ ਐਲਾਨ
Ad Position 24