ਜਲੰਧਰ, 24 ਜੁਲਾਈ (ਅ.ਬ.)-ਆਰੀਅਨਜ਼ ਕਾਲਜ ਆਫ਼ ਫਾਰਮੇਸੀ, ਰਾਜਪੁਰਾ ਨੂੰ ਫਾਰਮੇਸੀ ਕੌਂਸਲ ਆਫ਼ ਇੰਡੀਆ (ਪੀ.ਸੀ.ਆਈ.), ਨਵੀਂ ਦਿੱਲੀ ਵੱਲੋਂ ਅਕਾਦਮਿਕ ਸੈਸ਼ਨ 2026-27 ਤੋਂ ਫਾਰਮ.ਡੀ. ਅਤੇ ਐਮ.ਫਾਰਮੈਸੀ ਪ੍ਰੋਗਰਾਮ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਹ ਮਨਜ਼ੂਰੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨਾਲ ਸੰਬੰਧਤਾ ਦੇ ਤਹਿਤ ਦਿੱਤੀ ਗਈ ਹੈ। ਫਾਰਮੇਸੀ ਕੌਂਸਲ ਆਫ਼ ਇੰਡੀਆ ਵੱਲੋਂ ਜਾਰੀ ਮਨਜ਼ੂਰੀ ਅਨੁਸਾਰ, ਆਰੀਅਨਜ਼ ਕਾਲਜ ਆਫ਼ ਫਾਰਮੇਸੀ ਨੂੰ ਡਾਕਟਰ ਆਫ਼ ਫਾਰਮੇਸੀ (ਫਾਰਮ.ਡੀ.) ਪ੍ਰੋਗਰਾਮ ਦੇ ਨਾਲ-ਨਾਲ ਫਾਰਮਾਕੋਲੋਜੀ ਅਤੇ ਫਾਰਮਾਸਿਊਟਿਕਸ ਵਿਸ਼ਿਆਂ ’ਚ ਮਾਸਟਰ ਆਫ਼ ਫਾਰਮੇਸੀ (ਐਮ.ਫਾਰਮ.) ਕੋਰਸ ਚਲਾਉਣ ਦੀ ਵੀ ਇਜਾਜ਼ਤ ਮਿਲ ਗਈ ਹੈ। ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਫਾਰਮ.ਡੀ. ਅਤੇ ਐਮ.ਫਾਰਮੇਸੀ ਦੀ ਮਨਜ਼ੂਰੀ ਆਰੀਅਨਜ਼ ਕਾਲਜ ਆਫ਼ ਫਾਰਮੇਸੀ ਲਈ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ। ਇਹ ਉੱਨਤ ਪ੍ਰੋਗਰਾਮ ਵਿਦਿਆਰਥੀਆਂ ਨੂੰ ਕਲੀਨਿਕਲ ਫਾਰਮੇਸੀ, ਫਾਰਮਾਸਿਊਟੀਕਲ ਖੋਜ, ਹਸਪਤਾਲ ਫਾਰਮੇਸੀ, ਅਕਾਦਮਿਕ ਖੇਤਰ ਅਤੇ ਸਿਹਤ ਸੰਭਾਲ ਉਦਯੋਗ ’ਚ ਸ਼ਾਨਦਾਰ ਕਰੀਅਰ ਦੇ ਮੌਕੇ ਪ੍ਰਦਾਨ ਕਰਨਗੇ।