09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਭਾਜਪਾ 29 ਤੋਂ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਮਨਾਉਣ ਲਈ ‘ਸਮਰਸਤਾ ਸੰਕਲਪ ਅਭਿਆਨ’ ਚਲਾਏਗੀ

Ad Position 21
No active advertisement
ਅਜੀਤ ਡੈਸਕ 25-07-2026
ਲਖਨਊ, 24 ਜੁਲਾਈ (ਏਜੰਸੀ)-ਪੰਜਾਬ ਦੇ ਪਿਛੜੇ ਹੋਰ ਦਲਿਤਾਂ ਵਰਗਾਂ ਵਿਚਾਲੇ ਆਪਣੀ ਪਹੁੰਚ ਵਧਾਉਣ ਲਈ ਭਾਜਪਾ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਮੌਕੇ 29 ਜੁਲਾਈ ਤੋਂ ਦੇਸ਼-ਵਿਆਪੀ ‘ਗੁਰੂ ਰਵਿਦਾਸ ਸਮਰਸਤਾ ਸੰਕਲਪ ਅਭਿਆਨ’ ਸ਼ੁਰੂ ਕਰੇਗੀ। ਇਸ ਦਾ ਮਕਸਦ ਗੁਰੂ ਰਵਿਦਾਸ ਦੇ ਸਮਾਜਿਕ ਸਦਭਾਵਨਾ, ਸਮਾਨਤਾ, ਸੇਵਾ ਤੇ ਭਾਈਚਾਰੇ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ। ਪਾਰਟੀ ਦੇ ਪ੍ਰੋਗਰਾਮ ਅਨੁਸਾਰ ਮੁਹਿੰਮ ਦੀਆਂ ਤਿਆਰੀਆਂ ਤਹਿਤ 25 ਤੋਂ 27 ਜੁਲਾਈ ਤੱਕ ਸਾਰੇ ਜ਼ਿਲ੍ਹਿਆਂ ’ਚ ਕਾਰਕੁਨਾਂ ਲਈ ਸਿਖਲਾਈ ਤੇ ਜ਼ਿਲ੍ਹਾ ਪੱਧਰੀ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਇਸ ਮੁਹਿੰਮ ਦੀ ਅਧਿਕਾਰਕ ਸ਼ੁਰੂਆਤ 29 ਜੁਲਾਈ ਨੂੰ ਕਾਸ਼ੀ (ਵਾਰਾਨਸੀ) ਤੋਂ ‘ਸਮਰਸਤਾ ਦੀਪ ਅਭਿਆਨ’ ਨਾਲ ਹੋਵੇਗੀ। ਇਸ ਤੋਂ ਬਾਅਦ 29 ਜੁਲਾਈ ਤੋਂ 10 ਸਤੰਬਰ ਤੱਕ ‘ਕਲਸ਼ ਵੰਦਨ ਅਭਿਆਨ’ ਚਲਾਇਆ ਜਾਵੇਗਾ। ਇਸੇ ਕ੍ਰਮ ’ਚ 29 ਜੁਲਾਈ ਤੋਂ 31 ਅਗਸਤ ਤੱਕ ‘ਸੰਤ ਸੰਪਰਕ ਅਭਿਆਨ’ ਚਲਾਇਆ ਜਾਵੇਗਾ। ਇਸ ਅਭਿਆਨ ਦਾ ਮੁੱਖ ਪ੍ਰੋਗਰਾਮ ‘ਗੁਰੂ ਰਵਿਦਾਸ ਸਦਭਾਵਨਾ ਯਾਤਰਾ’ ਹੋਵੇਗੀ, ਜੋ 5 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਈ ਜਾਵੇਗੀ। ਇਹ ਯਾਤਰਾ ਪੰਜਾਬ ਦੇ ਜਲੰਧਰ ਤੋਂ ਸ਼ੁਰੂ ਹੋਵੇਗੀ ਤੇ ਕਈ ਰਾਜਾਂ ’ਚੋਂ ਲੰਘਦੀ ਹੋਈ ਵਾਰਾਨਸੀ ’ਚ ਸਮਾਪਤ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸ.ਸੀ.ਸੈਕੰ. ਸਕੂਲ ਵਡਾਲਾ ਗ੍ਰੰਥੀਆਂ ਵਿਖੇ 300 ਵਿਦਿਆਰਥੀਆਂ ਨੂੰ ਮੁਫ਼ਤ ਬੈਗ ਵੰਡੇ ਅਗਲੀ ਖ਼ਬਰ ‘ਆਪ’ ਵਲੋਂ ਪੰਜਾਬ ਯੂਥ ਵਿੰਗ ਦੇ ਅਹੁਦੇਦਾਰ ਨਿਯੁਕਤ
Ad Position 24