ਪਾਕਿ ਕਿਸੇ ਵੀ ਧਿਰ ਦਾ ਸਥਾਈ ਸਹਿਯੋਗੀ ਨਹੀਂ-ਅਮਰੀਕੀ ਮੈਗਜ਼ੀਨ
ਅੰਮ੍ਰਿਤਸਰ, 2 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਦੋਹਰੀ ਵਿਦੇਸ਼ ਨੀਤੀ ਅਤੇ ਅੱਤਵਾਦ ਪ੍ਰਤੀ ਇਸ ਦੇ ਰਵੱਇਏ ਨੇ ਇਕ ਵਾਰ ਫਿਰ ਅਮਰੀਕਾ ’ਚ ਸਵਾਲ ਖੜ੍ਹੇ ਕੀਤੇ ਹਨ। ਅਮਰੀਕੀ ਮੈਗਜ਼ੀਨ ‘ਦਿ ਨੈਸ਼ਨਲ ਇੰਟਰਸਟ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਸਾਲਾਂ ਤੋਂ ਇਹ ਗਲਤੀ ਕਰਦਾ ਰਿਹਾ ਹੈ ਕਿ ਉਹ ਪਾਕਿਸਤਾਨ ਨੂੰ ਖ਼ਰੀਦ ਸਕਦਾ ਹੈ, ਜਦੋਂਕਿ ਅਸਲੀਅਤ ਇਹ ਹੈ ਕਿ ਪਾਕਿ ਕਿਸੇ ਵੀ ਧਿਰ ਦਾ ਸਥਾਈ ਸਹਿਯੋਗੀ ਨਹੀਂ ਹੈ, ਸਗੋਂ ਉਹ ਆਪਣੇ ਹਿੱਤਾਂ ਅਨੁਸਾਰ ਕਿਰਾਏ ’ਤੇ ਉਪਲਬਧ ਸ਼ਕਤੀ ਵਜੋਂ ਵਿਹਾਰ ਕਰਦਾ ਹੈ।
ਅੰਮ੍ਰਿਤਸਰ, 2 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਦੋਹਰੀ ਵਿਦੇਸ਼ ਨੀਤੀ ਅਤੇ ਅੱਤਵਾਦ ਪ੍ਰਤੀ ਇਸ ਦੇ ਰਵੱਇਏ ਨੇ ਇਕ ਵਾਰ ਫਿਰ ਅਮਰੀਕਾ ’ਚ ਸਵਾਲ ਖੜ੍ਹੇ ਕੀਤੇ ਹਨ। ਅਮਰੀਕੀ ਮੈਗਜ਼ੀਨ ‘ਦਿ ਨੈਸ਼ਨਲ ਇੰਟਰਸਟ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਸਾਲਾਂ ਤੋਂ ਇਹ ਗਲਤੀ ਕਰਦਾ ਰਿਹਾ ਹੈ ਕਿ ਉਹ ਪਾਕਿਸਤਾਨ ਨੂੰ ਖ਼ਰੀਦ ਸਕਦਾ ਹੈ, ਜਦੋਂਕਿ ਅਸਲੀਅਤ ਇਹ ਹੈ ਕਿ ਪਾਕਿ ਕਿਸੇ ਵੀ ਧਿਰ ਦਾ ਸਥਾਈ ਸਹਿਯੋਗੀ ਨਹੀਂ ਹੈ, ਸਗੋਂ ਉਹ ਆਪਣੇ ਹਿੱਤਾਂ ਅਨੁਸਾਰ ਕਿਰਾਏ ’ਤੇ ਉਪਲਬਧ ਸ਼ਕਤੀ ਵਜੋਂ ਵਿਹਾਰ ਕਰਦਾ ਹੈ। ਇਸ ਰਿਪੋਰਟ ਅਨੁਸਾਰ ਪਾਕਿ ਦੀ ਇਹ ਨੀਤੀ ਕਈ ਵਾਰ ਅਮਰੀਕਾ ਲਈ ਰਣਨੀਤਕ ਫ਼ਾਇਦੇ ਪ੍ਰਦਾਨ ਕਰਦੀ ਹੈ, ਜਦੋਂਕਿ ਚੀਨ ਇਸ ਸਥਿਤੀ ਨਾਲ ਸਮਝੌਤਾ ਕਰਨ ਲਈ ਮਜ਼ਬੂਰ ਹੁੰਦਾ ਹੈ।ਈਰਾਨ-ਅਮਰੀਕਾ ਟਕਰਾਅ ਦੀ ਉਦਾਹਰਨ ਦਿੰਦੇ ਹੋਏ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿ ਨੇ ਦੋਵਾਂ ਦੇਸ਼ਾਂ ਨਾਲ ਸੰਬੰਧ ਕਾਇਮ ਰੱਖਦੇ ਹੋਏ ਜੰਗਬੰਦੀ ਦੀ ਵਿਚੋਲਗੀ ‘ਚ ਭੂਮਿਕਾ ਨਿਭਾਈ, ਜਿਸ ਨਾਲ ਹੋਰਮੁਜ਼ ਜਲਡਮਰੂ ਕੁਝ ਸਮੇਂ ਲਈ ਦੁਬਾਰਾ ਖੁੱਲ੍ਹ ਗਿਆ। ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਫਰਾਂਸ, ਜਰਮਨੀ ਅਤੇ ਬਰਤਾਨੀਆ ਵਰਗੇ ਰਵਾਇਤੀ ਅਮਰੀਕੀ ਸਹਿਯੋਗੀ ਇਹ ਭੂਮਿਕਾ ਨਹੀਂ ਨਿਭਾਅ ਸਕਦੇ ਸਨ ਅਤੇ ਸਿਰਫ਼ ਸੰਤੁਲਿਤ ਬਣਾਏ ਰੱਖਣ ਵਾਲਾ ਦੇਸ਼ ਹੀ ਅਜਿਹਾ ਕਰ ਸਕਦਾ ਸੀ।