ਐਤਵਾਰ ਨੂੰ ਦਿਨ ਚੜ੍ਹਦੇ ਹੀ ਬਟਾਲਾ ਦੀ ਅਰਬਨ ਅਸਟੇਟ ਪੁਲਿਸ ਚੌਕੀ ਦੀ ਬਾਹਰੀ ਕੰਧ ਨੂੰ ਕੀਤਾ ਪੇਂਟ।
ਬਟਾਲਾ ਦੀ ਅਰਬਨ ਅਸਟੇਟ ਪੁਲਿਸ
ਚੌਕੀ ’ਤੇ ਬੰਬਨੁਮਾ ਵਸਤੂ ਸੁੱਟੀ
ਬਟਾਲਾ, 2 ਅਗਸਤ (ਰਾਕੇਸ਼ ਰੇਖੀ)-ਬੀਤੀ ਰਾਤ ਬਟਾਲਾ ਦੇ ਸਿਵਲ ਲਾਇਨ ਪੁਲਿਸ ਥਾਣੇ ਦੀ ਅਰਬਨ ਅਸਟੇਟ ਚੌਕੀ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਬੰਬਨੁਮਾ ਵਸਤੂ ਸੁੱਟਣ ਦਾ ਮਾਮਲਾ ਸਾਮਹਣੇ ਆਇਆ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ’ਤੇ ਅਣਪਛਾਤੇ ਨੌਜਵਾਨਾਂ ਵਲੋਂ ਸੁੱਟੀ ਗਈ ਸ਼ੱਕੀ ਵਸਤੂ ਨੇ ਧਮਾਕਾ ਵੀ ਕੀਤਾ ਹੈ।
ਬਟਾਲਾ, 2 ਅਗਸਤ (ਰਾਕੇਸ਼ ਰੇਖੀ)-ਬੀਤੀ ਰਾਤ ਬਟਾਲਾ ਦੇ ਸਿਵਲ ਲਾਇਨ ਪੁਲਿਸ ਥਾਣੇ ਦੀ ਅਰਬਨ ਅਸਟੇਟ ਚੌਕੀ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਬੰਬਨੁਮਾ ਵਸਤੂ ਸੁੱਟਣ ਦਾ ਮਾਮਲਾ ਸਾਮਹਣੇ ਆਇਆ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ’ਤੇ ਅਣਪਛਾਤੇ ਨੌਜਵਾਨਾਂ ਵਲੋਂ ਸੁੱਟੀ ਗਈ ਸ਼ੱਕੀ ਵਸਤੂ ਨੇ ਧਮਾਕਾ ਵੀ ਕੀਤਾ ਹੈ। ਹਾਲਾਂਕਿ, ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਚੁੱਪੀ ਬਣਾਈ ਹੋਈ ਹੈ ਅਤੇ ਕੋਈ ਜਾਣਕਾਰੀ ਨਹੀਂ ਦਿੱਤੀ। ਕਈ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਕ ਅੱਤਵਾਦੀ ਸੰਗਠਨ ਵਲੋਂ ਘਟਨਾ ਦੀ ਜ਼ਿੰਮੇਵਾਰੀ ਲੈਣ ਦੇ ਦਾਅਵਾ ਕਰਨ ਵਾਲੀ ਇਕ ਪੋਸਟ ਵੀ ਵਾਈਰਲ ਹੋ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਹੱਥ ਵਿਚ ਹੱਥ ਗੋਲਾ ਫੜਿਆ ਦਿਖਾਈ ਦੇ ਰਹੇ ਹਨ, ਇਹ ਨੌਜਵਾਨ ਵੀਡੀਓ ਵਿਚ ਕਹਿ ਰਹੇ ਹਨ ਕਿ ਉਹ ਇਹ ਵਸਤੂ ਅਰਬਨ ਅਸਟੇਟ ਚੌਕੀ ’ਤੇ ਸੁੱਟ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਐਤਵਾਰ ਦਿਨ ਚੜ੍ਹਦੇ ਹੀ ਪੁਲਿਸ ਚੌਕੀ ਦੀ ਬਾਹਰੀ ਕੰਧ ਨੂੰ ਕਾਰੀਗਰ ਪੇਂਟ ਕਰਦੇ ਹੋਏ ਦਿਖਾਈ ਦਿੱਤੇ। ਇਹ ਧਿਆਨ ਦੇਣਯੋਗ ਹੈ ਕਿ ਇਹ ਪੁਲਿਸ ਚੌਕੀ ਸ਼ਹਿਰ ਦੇ ਸਭ ਤੋਂ ਪੋਸ਼ ਇਲਾਕੇ ਅਰਬਨ ਅਸਟੇਟ ਵਿਚ ਸਥਿਤ ਹੈ ਅਤੇ ਕੋਠੀਆਂ ਦੇ ਨਾਲ ਲਗਦੀ ਹੈ। ਇਹ ਇਲਾਕੇ ਵਿਚ ਉੱਚ-ਦਰਜੇ ਦੇ ਸਰਕਾਰੀ ਅਧਿਕਾਰੀ, ਅਧਿਆਪਕ, ਕਾਰੋਬਾਰੀ ਅਤੇ ਸੇਵਾਮੁਕਤ ਅਧਿਕਾਰੀ ਸਮੇਤ ਕਈ ਲੋਕ ਰਹਿੰਦੇ ਹਨ। ਅਜਿਹੇ ਖੇਤਰ ਵਿਚ ਅਜਿਹੀ ਘਟਨਾ ਵਾਪਰਨ ’ਤੇ ਲੋਕਾਂ ਦਾ ਆਪਣੀ ਸੁਰੱਖਿਆ ਪ੍ਰਤੀ ਚਿੰਤਤ ਹੋਣਾ ਸੁਭਾਵਿਕ ਹੈ।