03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮਕਬੂਜ਼ਾ ਕਸ਼ਮੀਰ ’ਚ ਹੋਈਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੱਛਮੀ ਦੇਸ਼ਾਂ ਦੇ ਰੁਖ਼ ’ਤੇ ਉੱਠੇ ਸਵਾਲ ਭਾਰੀ ਵਿਰੋਧ ਦੇ ਬਾਵਜੂਦ ਮੁਜ਼ੱਫਰਾਬਾਦ ਦੇ 12 ਸ਼ਰਨਾਰਥੀ ਹਲਕਿਆਂ ’ਚ ਹੋਈ ਵੋਟਿੰਗ

ਅੰਮ੍ਰਿਤਸਰ, 2 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ.

Ad Position 21
No active advertisement
ਮੁਜ਼ੱਫਰਾਬਾਦ ’ਚ ਵੋਟ ਪਾਉਂਦੀ ਹੋਈ ਇਕ ਔਰਤ। ਤਸਵੀਰ ਰਾਹੀਂ : ਸੁਰਿੰਦਰ ਕੋਛੜ 03-08-2026
ਅੰਮ੍ਰਿਤਸਰ, 2 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ‘ਚ ਹੋਈਆਂ ਅਖੌਤੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੱਛਮੀ ਦੇਸ਼ਾਂ ਦੇ ਰੁਖ਼ ‘ਤੇ ਸਵਾਲ ਉਠਾਏ ਗਏ ਹਨ। ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਚੋਣਾਂ ‘ਚ ਧਾਂਦਲੀ, ਵੋਟਰਾਂ ਨੂੰ ਡਰਾਉਣ-ਧਮਕਾਉਣ ਅਤੇ ਵਿਰੋਧੀ ਪਾਰਟੀ ਦੇ ਵਰਕਰਾਂ ਦੀ ਗ੍ਰਿਫ਼ਤਾਰੀ ਦੇ ਦੋਸ਼ਾਂ ਦੇ ਬਾਵਜੂਦ ਪੱਛਮੀ ਦੇਸ਼ਾਂ ਦੀ ਪ੍ਰਤੀਕਿਰਿਆ ਮੁਕਾਬਲਤਨ ਸ਼ਾਂਤ ਰਹੀ। ਰਿਪੋਰਟ ‘ਚ ਅੱਗੇ ਕਿਹਾ ਗਿਆ ਕਿ ਇਹ ਇਕੱਲੇ ਦੋਸ਼ ਦਾ ਮਾਮਲਾ ਨਹੀਂ ਹੈ, ਸਗੋਂ ਅਜਿਹੇ ਦੋਸ਼ਾਂ ਦਾ ਵਾਰ-ਵਾਰ ਦੁਹਰਾਏ ਜਾਣ ਵਾਲਾ ਇਕ ਪੈਟਰਨ ਹੈ, ਜਿਸ ਨਾਲ ਬਹੁਤ ਸਾਰੇ ਵੋਟਰ ਇਹ ਮੰਨਦੇ ਹਨ ਕਿ ਚੋਣ ਨਤੀਜੇ ਵੋਟਿੰਗ ਤੋਂ ਪਹਿਲਾਂ ਤੈਅ ਕੀਤੇ ਜਾਂਦੇ ਹਨ।ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੱਛਮੀ ਦੇਸ਼ ਅਕਸਰ ਦੂਜੇ ਦੱਖਣੀ ਏਸ਼ੀਆਈ ਦੇਸ਼ਾਂ ‘ਚ ਚੋਣ ਬੇਨਿਯਮੀਆਂ ‘ਤੇ ਖੁੱਲ੍ਹ ਕੇ ਪ੍ਰਤੀਕਿਰਿਆ ਦਿੰਦੇ ਹਨ, ਜਦਕਿ ਪਾਕਿ ਦੇ ਮਾਮਲੇ ‘ਚ ਦਹਾਕਿਆਂ ਤੋਂ ਇਕ ਵੱਖਰਾ ਦ੍ਰਿਸ਼ਟੀਕੋਣ ਵੇਖਣ ਨੂੰ ਮਿਲਦਾ ਰਿਹਾ ਹੈ।ਦੂਜੇ ਪਾਸੇ, ਸੰਯੁਕਤ ਅਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਦੇ ਬੈਨਰ ਹੇਠ ਚੋਣਾਂ ਦੇ ਖ਼ਿਲਾਫ਼ ਚਲ ਰਹੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਅੱਜ ਮਕਬੂਜ਼ਾ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੌਰਾਨ ਮੁਜ਼ੱਫਰਾਬਾਦ ਦੇ 9 ਹਲਕਿਆਂ ਅਤੇ 12 ਸ਼ਰਨਾਰਥੀ ਹਲਕਿਆਂ ’ਚ ਵੋਟਿੰਗ ਹੋਈ। ਕਰਾਚੀ ਅਤੇ ਲਾਹੌਰ ਸਮੇਤ ਪਾਕਿ ਭਰ ‘ਚ ਰਹਿੰਦੇ ਕਸ਼ਮੀਰੀ ਸ਼ਰਨਾਰਥੀ ਆਪਣੀਆਂ ਵੋਟਾਂ ਪਾਉਣ ਲਈ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਕੁੱਲ 802 ਉਮੀਦਵਾਰ ਮੁਜ਼ੱਫਰਾਬਾਦ ਦੇ 9 ਹਲਕਿਆਂ ਲਈ ਚੋਣ ਲੜ ਰਹੇ ਹਨ, ਜਦੋਂਕਿ 143 ਉਮੀਦਵਾਰ 12 ਸ਼ਰਨਾਰਥੀ ਸੀਟਾਂ ਲਈ ਚੋਣ ਲੜ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜੇ. ਏ. ਏ. ਸੀ. ਦੇ ਪਾਕਿ ਸਰਕਾਰ ਨਾਲ ਮੌਜੂਦਾ ਵਿਵਾਦ ਦਾ ਮੁੱਖ ਕਾਰਨ ਵਿਧਾਨ ਸਭਾ ‘ਚ ਇਹ 12 ਰਾਖਵੀਂਆਂ ਸੀਟਾਂ ਸਨ, ਜੋ ਪਾਕਿਸਤਾਨ ‘ਚ ਰਹਿ ਰਹੇ ਕਸ਼ਮੀਰੀ ਸ਼ਰਨਾਰਥੀਆਂ ਲਈ ਨਿਰਧਾਰਿਤ ਕੀਤੀਆਂ ਗਈਆਂ ਸਨ।
Ad Position 22
No active advertisement
ਪਿਛਲੀ ਖ਼ਬਰ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਭਾਰਤੀ ਜਨਤਾ ਪਾਰਟੀ ਤੋਂ ਦਿੱਤਾ ਅਸਤੀਫ਼ਾ ਅਗਲੀ ਖ਼ਬਰ 136 ਏਡਿਡ ਕਾਲਜਾਂ ਦੇ ਅਧਿਆਪਕ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ
Ad Position 24
No active advertisement