03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪ੍ਰਧਾਨ ਮੰਤਰੀ ਵਿਦਿਆਰਥੀਆਂ ਨੂੰ ਮੁਆਫ਼ ਕਰਨ ਦੀ ਗੱਲ ਕਰਦੇ ਹਨ ਪਰ ਸਰਕਾਰ ਨੂੰ ਨਿਆਂ ਤੇ ਮੁਆਫੀ ਦੇਣੀ ਚਾਹੀਦੀ ਹੈ-ਰਾਹੁਲ

ਨਵੀਂ ਦਿੱਲੀ, 2 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 03-08-2026
ਨਵੀਂ ਦਿੱਲੀ, 2 ਅਗਸਤ (ਪੀ.ਟੀ.ਆਈ.) ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦਿਆਰਥੀਆਂ ਨੂੰ ‘ਮੁਆਫ਼’ ਕਰਨ ਦੀ ਗੱਲ ਕਰਦੇ ਹਨ, ਪਰ ਅਸਲ ’ਚ ਸਰਕਾਰ ਨੂੰ ਵਿਦਿਆਰਥੀਆਂ ਨੂੰ ਸੱਚ, ਨਿਆਂ ਅਤੇ ਮੁਆਫੀ ਦੇਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਇਹ ਟਿੱਪਣੀਆਂ ਇੱਕ ਇੰਸਟਾਗ੍ਰਾਮ ਪੋਸਟ ਵਿਚ ਕੀਤੀਆਂ । ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਤਾਮਿਲਨਾਡੂ ਦੀ ਆਪਣੀ ਫੇਰੀ ਦੌਰਾਨ, ਮੈਂ ਤਿੰਨ ਮੈਡੀਕਲ ਉਮੀਦਵਾਰਾਂ ਗੋਪਿਕਾ, ਰੋਸ਼ਨੀ ਅਤੇ ਵੇਤਰੀ ਆਨੰਦਨ ਦੇ ਪਰਿਵਾਰਾਂ ਨੂੰ ਮਿਲਿਆ, ਜਿਨ੍ਹਾਂ ਦੀਆਂ ਜਾਨਾਂ ਨੀਟ ਪੇਪਰ ਲੀਕ ਹੋਣ ਅਤੇ ਪ੍ਰੀਖਿਆ ਰੱਦ ਹੋਣ ਕਾਰਨ ਗਈਆਂ ਸਨ । ਹਰੇਕ ਪਰਿਵਾਰ ਦੇ ਸਾਹਮਣੇ ਇੱਕੋ ਹੀ ਦਰਦਨਾਕ ਸਵਾਲ ਸੀ: ਇਮਾਨਦਾਰ, ਮਿਹਨਤੀ ਵਿਦਿਆਰਥੀਆਂ ਨੂੰ ਇੱਕ ਬੇਈਮਾਨ ਪ੍ਰਣਾਲੀ ਦੀ ਕੀਮਤ ਕਿਉਂ ਚੁਕਾਉਣੀ ਚਾਹੀਦੀ ਹੈ? ਗਾਂਧੀ ਨੇ ਕਿਹਾ ਕਿ ਇੱਕ ਲੀਕ ਹੋਏ ਪੇਪਰ ਕਾਰਨ ਪ੍ਰੀਖਿਆ ਰੱਦ ਹੋ ਗਈ, ਜ਼ਬਰਦਸਤੀ ਨੀਟ ਦੀ ਦੁਬਾਰਾ ਪ੍ਰੀਖਿਆ ਅਤੇ ਨੌਜਵਾਨ ਮਨਾਂ ’ਤੇ ਅਸਹਿ ਦਬਾਅ ਪਿਆ ਹੈ । ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦਾ ਦਰਦ ਸੁਣਿਆ। ਸਾਡੀ ਲੜਾਈ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਲਈ ਹੈ ਜਿੱਥੇ ਸਖ਼ਤ ਮਿਹਨਤ ਦਾ ਸਤਿਕਾਰ ਕੀਤਾ ਜਾਂਦਾ ਹੈ, ਪ੍ਰੀਖਿਆਵਾਂ ਨਿਰਪੱਖ ਹੁੰਦੀਆਂ ਹਨ ਤੇ ਕਿਸੇ ਵੀ ਵਿਦਿਆਰਥੀ ਨੂੰ ਇਸ ਲਈ ਕਿਨਾਰੇ ’ਤੇ ਨਹੀਂ ਧੱਕਿਆ ਜਾਂਦਾ ਕਿਉਂਕਿ ਸੰਸਥਾਵਾਂ ਉਨ੍ਹਾਂ ਨੂੰ ਅਸਫਲ ਕਰਦੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਪੇਪਰ ਲੀਕ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦਾ ਮਾਮਲਾ ਸੁਪਰੀਮ ਕੋਰਟ ਵਲੋਂ ਪੁਲਿਸ ਕਾਰਵਾਈ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵ... ਅਗਲੀ ਖ਼ਬਰ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਭਾਰਤੀ ਜਨਤਾ ਪਾਰਟੀ ਤੋਂ ਦਿੱਤਾ ਅਸਤੀਫ਼ਾ
Ad Position 24
No active advertisement