ਭੁਪਾਲ ’ਚ ਮੁਹਿੰਮ ਦੀ ਸ਼ੁਰੂਆਤ ਮੌਕੇ ਹਲਫ਼ ਲੈਂਦੇ ਹੋਏ ਵਿਦਿਆਰਥੀ।
ਟਰੰਪ ਦੀ ਲੋਕਪ੍ਰਿਅਤਾ ਰਿਕਾਰਡ ਹੇਠਾਂ, ਈਰਾਨ ਜੰਗ ਅਤੇ ਮਹਿੰਗਾਈ ਤੋਂ ਅਮਰੀਕੀ ਨਾਰਾਜ਼
ਨਿਊਯਾਰਕ, 2 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੋਕਪ੍ਰਿਯਤਾ ਉਨ੍ਹਾਂ ਦੇ ਦੂਜੇ ਕਾਰਜਕਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਹਾਲ ਹੀ ’ਚ ਹੋਏ ਵੱਖ-ਵੱਖ ਸਰਵੇਖਣਾਂ ਵਿਚ ਸਿਰਫ਼ 32 ਤੋਂ 34 ਫ਼ੀਸਦੀ ਲੋਕਾਂ ਨੇ ਉਨ੍ਹਾਂ ਦੇ ਕੰਮ ਨੂੰ ਚੰਗਾ ਦੱਸਿਆ, ਜਦਕਿ ਲਗਭਗ 5 8 ਤੋਂ 59 ਫ਼ੀਸਦੀ ਲੋਕ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ।
ਨਿਊਯਾਰਕ, 2 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲੋਕਪ੍ਰਿਯਤਾ ਉਨ੍ਹਾਂ ਦੇ ਦੂਜੇ ਕਾਰਜਕਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਹਾਲ ਹੀ ’ਚ ਹੋਏ ਵੱਖ-ਵੱਖ ਸਰਵੇਖਣਾਂ ਵਿਚ ਸਿਰਫ਼ 32 ਤੋਂ 34 ਫ਼ੀਸਦੀ ਲੋਕਾਂ ਨੇ ਉਨ੍ਹਾਂ ਦੇ ਕੰਮ ਨੂੰ ਚੰਗਾ ਦੱਸਿਆ, ਜਦਕਿ ਲਗਭਗ 5 8 ਤੋਂ 59 ਫ਼ੀਸਦੀ ਲੋਕ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ। ਇਸ ਨਾਰਾਜ਼ਗੀ ਦਾ ਸਭ ਤੋਂ ਵੱਡਾ ਕਾਰਨ ਈਰਾਨ ਨਾਲ ਚੱਲ ਰਹੀ ਜੰਗ ਦੱਸੀ ਜਾ ਰਹੀ ਹੈ। ਸਰਵੇਖਣਾਂ ਅਨੁਸਾਰ 60 ਫ਼ੀਸਦੀ ਅਮਰੀਕੀ ਇਸ ਜੰਗ ਦੇ ਵਿਰੁੱਧ ਹਨ ਤੇ 74 ਫ਼ੀਸਦੀ ਲੋਕ ਈਰਾਨ ’ਚ ਅਮਰੀਕੀ ਜ਼ਮੀਨੀ ਫ਼ੌਜ ਭੇਜਣ ਦਾ ਵਿਰੋਧ ਕਰਦੇ ਹਨ। 64 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਪੈਸੇ ਅਤੇ ਅਮਰੀਕੀ ਜਾਨਾਂ ਦੇ ਨੁਕਸਾਨ ਨੂੰ ਦੇਖਦਿਆਂ ਇਹ ਜੰਗ ਲੜਨੀ ਫ਼ਾਇਦੇਮੰਦ ਨਹੀਂ ਰਹੀ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਟਰੰਪ ਕੋਲ ਇਸ ਟਕਰਾਅ ਨੂੰ ਖ਼ਤਮ ਕਰਨ ਦੀ ਕੋਈ ਸਪੱਸ਼ਟ ਯੋਜਨਾ ਨਹੀਂ ਹੈ। ਦੇਸ਼ ਅੰਦਰ ਵਧ ਰਹੀ ਮਹਿੰਗਾਈ ਵੀ ਲੋਕਾਂ ਦੀ ਵੱਡੀ ਚਿੰਤਾ ਬਣੀ ਹੋਈ ਹੈ। 71 ਫ਼ੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਘਟਾਉਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੇ। ਪੈਟਰੋਲ ਦੀਆਂ ਵਧੀਆਂ ਕੀਮਤਾਂ ਕਾਰਨ 74 ਫ਼ੀਸਦੀ ਪਰਿਵਾਰਾਂ ਨੇ ਆਰਥਿਕ ਮੁਸ਼ਕਲ ਹੋਣ ਦੀ ਗੱਲ ਕਹੀ ਹੈ। ਇਮੀਗ੍ਰੇਸ਼ਨ ਮਾਮਲੇ ’ਚ ਵੀ ਟਰੰਪ ਨੂੰ ਪਹਿਲਾਂ ਵਰਗਾ ਸਮਰਥਨ ਨਹੀਂ ਮਿਲ ਰਿਹਾ। ਸਿਰਫ਼ 39 ਫ਼ੀਸਦੀ ਲੋਕ ਉਨ੍ਹਾਂ ਦੀ ਇਮੀਗ੍ਰੇਸ਼ਨ ਨੀਤੀ ਨਾਲ ਸਹਿਮਤ ਹਨ, ਜਦਕਿ 54 ਫ਼ੀਸਦੀ ਦਾ ਕਹਿਣਾ ਹੈ ਕਿ ਬਿਨਾਂ ਕਾਨੂੰਨੀ ਦਰਜੇ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਦੀ ਕਾਰਵਾਈ ਹੱਦ ਤੋਂ ਅੱਗੇ ਚਲੀ ਗਈ ਹੈ। ਲਗਭਗ ਤਿੰਨ-ਚੌਥਾਈ ਅਮਰੀਕੀਆਂ ਦਾ ਮੰਨਣਾ ਹੈ ਕਿ ਟਰੰਪ ਦੇਸ਼ ਦੀਆਂ ਅਸਲ ਸਮੱਸਿਆਵਾਂ ਵੱਲ ਪੂਰਾ ਧਿ ਆਨ ਨਹੀਂ ਦੇ ਰਹੇ। 73 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਆਮ ਪਰਿਵਾਰਾਂ ਦੀਆਂ ਰੋਜ਼ਾਨਾ ਦੀਆ ਮੁਸ਼ਕਲਾਂ ਨੂੰ ਨਹੀਂ ਸਮਝਦੇ। ਵ੍ਹਾਈਟ ਹਾਊਸ ਨੇ ਇਨ੍ਹਾਂ ਸਰਵੇਖਣਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਅਸਲ ਫ਼ੈਸਲਾ 2024 ਦੀ ਚੋਣ ਵਿੱਚ ਹੋ ਚੁੱਕਾ ਸੀ। ਇਸ ਦੇ ਬਾਵਜੂਦ, ਨਵੰਬਰ ਦੀ ਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਹ ਅੰਕੜੇ ਟਰੰਪ ਅਤੇ ਰਿਪਬਲਿਕਨ ਪਾਰਟੀ ਲਈ ਵੱਡੀ ਚਿੰਤਾ ਬਣ ਸਕਦੇ ਹਨ।