ਸੀਰ ਗੋਵਰਧਨਪੁਰ ਬਨਾਰਸ ਤੋਂ ਪਹੁੰਚੇ ਪਾਵਨ ਕਲਸ਼ ਦੀ ਜਲੰਧਰ ਵਿਚ ਨਿਕਲੇਗੀ ਵਿਸ਼ਾਲ ਕਲਸ਼ ਯਾਤਰਾ
ਜਲੰਧਰ, 2 ਅਗਸਤ (ਸ਼ਿਵ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਨਮ ਅਸਥਾਨ ਸੀਰ ਗੋਵਰਧਨਪੁਰ, ਵਾਰਾਨਸੀ ਤੋਂ ਪਹੁੰਚੇ ਪਾਵਨ ਕਲਸ਼ ਦੀ ਵਿਸ਼ਾਲ ਕਲਸ਼ ਯਾਤਰਾ ਜਲੰਧਰ ਸ਼ਹਿਰ ਦੇ ਵੱਖ-ਵੱਖ ਮੰਡਲਾਂ ਵਿਚ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਕੱਢੀ ਜਾਵੇਗੀ। ਇਸ ਕਲਸ਼ ਯਾਤਰਾ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਉਪ ਪ੍ਰਧਾਨ ਭੂਪੇਂਦਰ ਕੁਮਾਰ ਅਤੇ ਰੌਸ਼ਨ ਲਾਲ ਕਰਨਗੇ।
ਜਲੰਧਰ, 2 ਅਗਸਤ (ਸ਼ਿਵ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਨਮ ਅਸਥਾਨ ਸੀਰ ਗੋਵਰਧਨਪੁਰ, ਵਾਰਾਨਸੀ ਤੋਂ ਪਹੁੰਚੇ ਪਾਵਨ ਕਲਸ਼ ਦੀ ਵਿਸ਼ਾਲ ਕਲਸ਼ ਯਾਤਰਾ ਜਲੰਧਰ ਸ਼ਹਿਰ ਦੇ ਵੱਖ-ਵੱਖ ਮੰਡਲਾਂ ਵਿਚ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਕੱਢੀ ਜਾਵੇਗੀ। ਇਸ ਕਲਸ਼ ਯਾਤਰਾ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਉਪ ਪ੍ਰਧਾਨ ਭੂਪੇਂਦਰ ਕੁਮਾਰ ਅਤੇ ਰੌਸ਼ਨ ਲਾਲ ਕਰਨਗੇ। ਭੁਪੇਂਦਰ ਕੁਮਾਰ ਅਤੇ ਰੌਸ਼ਨ ਲਾਲ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਅਤੇ ਉਨ੍ਹਾਂ ਦਾ ਸੰਦੇਸ਼ ਮਨੁੱਖਤਾ, ਸਮਾਨਤਾ, ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਦੀ ਅਮੁੱਲ ਪੇ੍ਰਨਾ ਦਿੰਦਾ ਹੈ। ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਭੂਪੇਂਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਸਵੇਰੇ 11 ਵਜੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਧਾਮ, ਬੂਟਾ ਮੰਡੀ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਰੇ 14 ਮੰਡਲਾਂ ਲਈ ਪਾਵਨ ਕਲਸ਼ ਵੰਡੇ ਜਾਣਗੇ, ਜਿਸ ਤੋਂ ਬਾਅਦ ਸੰਬੰਧਿਤ ਮੰਡਲਾਂ ਵਿਚ ਸ਼ਰਧਾ ਅਤੇ ਸਤਿਕਾਰ ਨਾਲ ਕਲਸ਼ ਯਾਤਰਾਵਾਂ ਕੱਢੀਆਂ ਜਾਣਗੀਆਂ।