02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮਾਲ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਦੋਵਾਂ ਧਿਰਾਂ ਦੇ 8 ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ , 2 ਅਗਸਤ ( ਪਰਮਿੰਦਰ ਸਿੰਘ ਆਹੂਜਾ )- ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੀਤੀ ਦੇਰ ਸ਼ਾਮ ਗਰੈਂਡ ਵਾਕ ਮਾਲ ਦੇ ਬਾਹਰ ਨੌਜਵਾਨਾਂ ਵਲੋਂ ਚਲਾਈਆਂ ਗੋਲੀਆਂ ਦੇ ਮਾਮਲੇ ਵਿਚ ਦੋਵਾਂ ਧਿਰਾਂ ਦੇ 8 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ । ਪੁਲਿਸ ਵਲੋਂ ਇਹ ਕਾਰਵਾਈ ਸਹਾਇਕ ਸਬ ਇੰਸਪੈਕਟਰ ਦਵਿੰਦਰ ਸਿੰਘ ਦੀ ਸ਼ਿਕਾਇਤ ’ ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਆਰੀਅਨ ਘੁੰਮਣ ਵਾਸੀ ਕਾਰਾਬਾਰਾ , ਆਰੀਅਨ ਧਾਲੀਵਾਲ ਵਾਸੀ ਪ੍ਰੀਤਮ ਨਗਰ , ਨਿਖਿਲ ਵਾਸੀ ਸ਼ਾਹੀ ਮੁਹੱਲਾ , ਦੂਜੀ ਧਿਰ ਦੇ ਗੁਰਸੇਵਕ ਸਿੰਘ ਵਾਸੀ ਨੇੜੇ ਦਮੋਰੀਆ ਪੁਲ ਅਤੇ ਚੰਨ ਗਰੇਵਾਲ ਵਾਸੀ ਟਿੱਬਾ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ ।

Ad Position 21
No active advertisement
ਅਜੀਤ ਡੈਸਕ 03-08-2026
ਲੁਧਿਆਣਾ , 2 ਅਗਸਤ ( ਪਰਮਿੰਦਰ ਸਿੰਘ ਆਹੂਜਾ )- ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੀਤੀ ਦੇਰ ਸ਼ਾਮ ਗਰੈਂਡ ਵਾਕ ਮਾਲ ਦੇ ਬਾਹਰ ਨੌਜਵਾਨਾਂ ਵਲੋਂ ਚਲਾਈਆਂ ਗੋਲੀਆਂ ਦੇ ਮਾਮਲੇ ਵਿਚ ਦੋਵਾਂ ਧਿਰਾਂ ਦੇ 8 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ । ਪੁਲਿਸ ਵਲੋਂ ਇਹ ਕਾਰਵਾਈ ਸਹਾਇਕ ਸਬ ਇੰਸਪੈਕਟਰ ਦਵਿੰਦਰ ਸਿੰਘ ਦੀ ਸ਼ਿਕਾਇਤ ’ ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਆਰੀਅਨ ਘੁੰਮਣ ਵਾਸੀ ਕਾਰਾਬਾਰਾ , ਆਰੀਅਨ ਧਾਲੀਵਾਲ ਵਾਸੀ ਪ੍ਰੀਤਮ ਨਗਰ , ਨਿਖਿਲ ਵਾਸੀ ਸ਼ਾਹੀ ਮੁਹੱਲਾ , ਦੂਜੀ ਧਿਰ ਦੇ ਗੁਰਸੇਵਕ ਸਿੰਘ ਵਾਸੀ ਨੇੜੇ ਦਮੋਰੀਆ ਪੁਲ ਅਤੇ ਚੰਨ ਗਰੇਵਾਲ ਵਾਸੀ ਟਿੱਬਾ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ । ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀਆਂ ਵਲੋਂ ਗ੍ਰੈਂਡ ਵਾਕ ਮਾਲ ਦੇ ਬਾਹਰ ਇਕ ਦੂਜੇ ’ ਤੇ ਗੋਲੀਆਂ ਚਲਾਈਆਂ ਗਈਆਂ ਸਨ । ਇਹਨਾਂ ਗੋਲੀਆਂ ਕਾਰਨ ਦੋਵੇਂ ਆਰੀਅਨ ਜ਼ਖਮੀ ਹੋ ਗਏ ਸਨ । ਇਹਨਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ । ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਸਨ ਕਿ ਗੋਲੀਆਂ ਦੋਵੇਂ ਪਾਸੇ ਤੋਂ ਚਲਾਈਆਂ ਗਈਆਂ ਸਨ , ਜਿਸ ਕਾਰਨ ਪੁਲਿਸ ਵਲੋਂ ਇਹਨਾਂ ਦੋਵਾਂ ਧਿਰਾਂ ਦੇ ਨੌਜਵਾਨਾਂ ਖ਼ਿਲਾਫ਼ ਕੇਸ ਕੀਤਾ ਗਿਆ ਹੈ । ਲੜਾਈ ਦਾ ਕਾਰਨ ਨਿੱਜੀ ਰੰਜ਼ਿਸ਼ ਦੱਸਿਆ ਜਾ ਰਿਹਾ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਨਾਮਜ਼ਦ ਗਰੇਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਭਤੀਜਾ ਦੱਸਿਆ ਜਾ ਰਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ ‘ਆਪ’ ਸਰਕਾਰ ਦਾ ਸਾਲ 2022 ਦਾ ਚੋਣ ਮਨੋਰਥ ਪੱਤਰ ਫੂਕਣ ਦਾ ਐਲਾਨ ਅਗਲੀ ਖ਼ਬਰ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਅਤੇ ਪੰਜਾਬੀ ਯੂਨੀਵਰਸਿਟੀ ਵਿਚਾਲੇ ਅਹਿਮ ਸਮਝੌਤਾ
Ad Position 24
No active advertisement