ਕਾਂਗਰਸ ਹਾਈਕਮਾਨ ਨੇ ਪਟਿਆਲਾ ਤੇ ਸੰਗਰੂਰ ਵਿਚ ਵਪਾਰੀ ਘਟਨਾਵਾਂ ਨੂੰ ਲੈ ਕੇ ਗਠਿਤ ਕੀਤੀ ਤਿੰਨ ਮੈਂਬਰੀ ਟੀਮ
ਅਮਨਦੀਪ ਸਿੰਘ ਬਿੱਟਾ
ਸੰਗਰੂਰ, 2 ਅਗਸਤ-ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਵਿਚ ਬੀਤੇ ਦਿਨੀਂ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਵਿਚ ਖਲਲ ਪਾਉਣ ਵਾਲਿਆਂ ਖ਼ਿਲਾਫ਼ ਪਾਰਟੀ ਹਾਈਕਮਾਨ ਕੀ ਐਕਸ਼ਨ ਲਵੇਗਾ ਨੂੰ ਲੈ ਕੇ ਦਿੱਲੀ ਤੋਂ ਤਿੰਨ ਮੈਂਬਰੀ ਟੀਮ ਦੇ ਪੰਜਾਬ ਆਉਣ ਦੀ ਖ਼ਬਰ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਰਟੀ ਹਾਈਕਮਾਨ ਮੀਟਿੰਗਾਂ ਵਿਚ ਹੋ ਰਹੀ ਨਾਅਰੇਬਾਜ਼ੀ ਨੂੰ ਲੈ ਕੇ ਬੇਹੱਦ ਸਕਤੇ ਵਿਚ ਹੈ ਅਤੇ ਪਾਰਟੀ ਵਿਚ ਅਨੁਸ਼ਾਸਨ ਦੇ ਨਾਲ-ਨਾਲ ਮੁੜ ਸਾਰੇ ਪ੍ਰਮੁੱਖ ਆਗੂਆਂ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ਾਂ ਵੀ ਕਰ ਸਕਦਾ ਹੈ।
ਸੰਗਰੂਰ, 2 ਅਗਸਤ-ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਵਿਚ ਬੀਤੇ ਦਿਨੀਂ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਵਿਚ ਖਲਲ ਪਾਉਣ ਵਾਲਿਆਂ ਖ਼ਿਲਾਫ਼ ਪਾਰਟੀ ਹਾਈਕਮਾਨ ਕੀ ਐਕਸ਼ਨ ਲਵੇਗਾ ਨੂੰ ਲੈ ਕੇ ਦਿੱਲੀ ਤੋਂ ਤਿੰਨ ਮੈਂਬਰੀ ਟੀਮ ਦੇ ਪੰਜਾਬ ਆਉਣ ਦੀ ਖ਼ਬਰ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਰਟੀ ਹਾਈਕਮਾਨ ਮੀਟਿੰਗਾਂ ਵਿਚ ਹੋ ਰਹੀ ਨਾਅਰੇਬਾਜ਼ੀ ਨੂੰ ਲੈ ਕੇ ਬੇਹੱਦ ਸਕਤੇ ਵਿਚ ਹੈ ਅਤੇ ਪਾਰਟੀ ਵਿਚ ਅਨੁਸ਼ਾਸਨ ਦੇ ਨਾਲ-ਨਾਲ ਮੁੜ ਸਾਰੇ ਪ੍ਰਮੁੱਖ ਆਗੂਆਂ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ਾਂ ਵੀ ਕਰ ਸਕਦਾ ਹੈ। ਕਾਂਗਰਸ ਪਾਰਟੀ ਨਾਲ ਜੁੜੇ ਸੂਤਰ ਦੱਸਦੇ ਹਨ ਸਾਬਕਾ ਆਈ.ਏ.ਐਸ. ਸੀ.ਸੈਥਲ ਜੋ ਤਾਮਿਲਨਾਡੂ ਤੋਂ ਲੋਕ ਸਭਾ ਮੈਂਬਰ ਵੀ ਹਨ, ਦੇ ਨਾਲ ਸੁਨੀਲ ਕਾਨੋਗੋ ਨਾਂਅ ਦੇ ਆਗੂ ਜੋ ਸੰਗਠਨ ਦਾ ਕੰਮ ਦੇਖਰੇਖ ਕਰਦੇ ਹਨ, ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਰਾਜਨੀਤਕ ਸਥਿਤੀ ਉਤੇ ਨਜ਼ਰ ਰੱਖ ਰਹੇ ਹਨ। ਇਸ ਗੱਲ ਦੀ ਪੁਸ਼ਟੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਵੀ ਕੀਤੀ ਹੈ ਅਤੇ ਮੰਨਿਆ ਹੈ ਕਿ ਹਾਈਕਮਾਨ ਵਲੋਂ ਨਿਯੁਕਤ ਕੀਤੀ ਟੀਮ ਪੰਜਾਬ ਵਿਚ ਘੁੰਮ ਰਹੀ ਹੈ। ਬੀਤੇ ਦਿਨੀਂ ਵਾਪਰੀ ਹੱਲੇ-ਗੁੱਲੇ ਵਾਲੀ ਘਟਨਾ ਸੰਬੰਧੀ ਗਾਗਾ ਨੇ ਕਿਹਾ ਕਿ ਇਹ ਕਾਂਗਰਸ ਵਰਕਰਾਂ ਦਾ ਅਥਾਹ ਜੋਸ਼ ਸੀ, ਜੋ ਉਨ੍ਹਾਂ ਨੇ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਝ ਵਰਕਰ ਜੋਸ਼ ਵਿਚ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ ਅਤੇ ਕੁਝ ਵਰਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ’ਚ ਨਾਅਰੇ ਲਗਾ ਰਹੇ ਸਨ। ਗਾਗਾ ਨੇ ਇਹ ਮੰਨਿਆ ਕਿ ਹਾਈਕਮਾਨ ਵਲੋਂ ਉਨ੍ਹਾਂ ਤੋਂ ਕੱਲ੍ਹ ਵਾਲੀ ਘਟਨਾਂ ਨੂੰ ਲੈ ਕੇ ਰਿਪੋਰਟ ਮੰਗੀ ਹੈ। ਗਾਗਾ ਦਾ ਕਹਿਣਾ ਹੈ ਕਿ ਕੱਲ੍ਹ ਵਾਲੀ ਘਟਨਾ ਵਿਚ ‘ਆਪ’ ਦੇ ਆਗੂਆਂ ਨੇ ਵੀ ਮਾਹੋਲ ਖਰਾਬ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਕਾਂਗਰਸ ਦੇ ਆਗੂਆਂ, ਵਰਕਰਾਂ ਨੇ ਬਗੈਰ ਕੋਈ ਭੜਕਾਹਟ ਦਿਖਾਉਂਦਿਆਂ ਮਾਹੌਲ ਨੂੰ ਸਾਜਗਾਰ ਬਣਾਈ ਰੱਖਿਆ। ਕਾਂਗਰਸ ਹਾਈਕਮਾਨ ਰਿਪੋਰਟ ਕਦ ਤੱਕ ਪੇਸ਼ ਕਰੇਗਾ ਅਤੇ ਰਿਪੋਰਟ ਉਪਰੰਤ ਕੀ ਐਕਸ਼ਨ ਲੈਣਾ ਹੈ ਜਾਂ ਮੁੜ ਪ੍ਰਮੁੱਖ ਆਗੂਆਂ ਨੂੰ ਮੇਜ਼ ਉਤੇ ਇਕੱਤਰ ਕਰਨਾ ਹੈ, ਵੱਲ ਸਭ ਦੀਆਂ ਨਿਗਾਹਾਂ ਲੱਗੀਆਂ ਹੋਈਆ ਹਨ। ਫਿਲਹਾਲ ਇਹ ਜ਼ਰੂਰ ਹੈ ਕਿ ਪਾਰਟੀ ਵੱਡੇ ਰਾਜਨੀਤਕ ਸੰਕਟ ਵਿਚੋਂ ਲੰਘ ਰਹੀ ਹੈ, ਜੋ ਸਿਆਸੀ ਗਲਿਆਰਿਆਂ ਵਿਚ ਚਰਚਾਂ ਦਾ ਵਿਸ਼ਾ ਬਣੀ ਹੋਈ ਹੈ।