ਜਿਵੇਂ ਲੋਕ ਮਾਧੁਰੀ ਦੀਕਸ਼ਤ ਦੇ ਪ੍ਰਸੰਸਕ ਨੇ ਉਸੇ ਤਰ੍ਹਾਂ ਕੁਝ ਚੰਨੀ ਤੇ ਮੇਰੇ ਹਨ-ਰਾਜਾ ਵੜਿੰਗ
ਮਾਨਸਾ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਤਹਿਤ ਕਾਂਗਰਸ ਪਾਰਟੀ ਵਲੋਂ ਅੱਜ ਕੀਤੀ ਗਈ ਰੈਲੀ ਮੌਕੇ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਸ਼ਣ ਦੇਣ ਲੱਗੇ ਤਾਂ 2 ਦਰਜ਼ਨ ਤੋਂ ਵਧੇਰੇ ਨੌਜਵਾਨਾਂ ਨੇ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਦੇ ਨਾਲ ਹੀ ਚੰਨੀ-ਚੰਨੀ ਦੀ ਰਟ ਲਗਾਈ ਰੱਖੀ। ਉਪਰੰਤ ਪ੍ਰੈੱਸ ਕਾਨਫ਼ਰੰਸ ਮੌਕੇ ਪੱਤਰਕਾਰਾਂ ਵਲੋਂ ਚੰਨੀ ਦੇ ਹੱਕ ’ਚ ਨਾਅਰੇ ਲਗਾਉਣ ਸੰਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦਿੰਦਿਆਂ ਵੱਖਰੇ ਅੰਦਾਜ਼ ’ਚ ਕਿਹਾ ਕਿ ਕੁਝ ਲੋਕ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਤ ਦੇ ਪ੍ਰਸੰਸਕ ਹੁੰਦੇ ਹਨ ਅਤੇ ਕੁਝ ਕਿਸੇ ਗਾਇਕ ਜਾਂ ਖਿਡਾਰੀ ਦੇ।
ਮ
ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ। ਅਜੀਤ ਤਸਵੀਰ
03-08-2026
ਮਾਨਸਾ, 2 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਤਹਿਤ ਕਾਂਗਰਸ ਪਾਰਟੀ ਵਲੋਂ ਅੱਜ ਕੀਤੀ ਗਈ ਰੈਲੀ ਮੌਕੇ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਸ਼ਣ ਦੇਣ ਲੱਗੇ ਤਾਂ 2 ਦਰਜ਼ਨ ਤੋਂ ਵਧੇਰੇ ਨੌਜਵਾਨਾਂ ਨੇ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਦੇ ਨਾਲ ਹੀ ਚੰਨੀ-ਚੰਨੀ ਦੀ ਰਟ ਲਗਾਈ ਰੱਖੀ। ਉਪਰੰਤ ਪ੍ਰੈੱਸ ਕਾਨਫ਼ਰੰਸ ਮੌਕੇ ਪੱਤਰਕਾਰਾਂ ਵਲੋਂ ਚੰਨੀ ਦੇ ਹੱਕ ’ਚ ਨਾਅਰੇ ਲਗਾਉਣ ਸੰਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦਿੰਦਿਆਂ ਵੱਖਰੇ ਅੰਦਾਜ਼ ’ਚ ਕਿਹਾ ਕਿ ਕੁਝ ਲੋਕ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਤ ਦੇ ਪ੍ਰਸੰਸਕ ਹੁੰਦੇ ਹਨ ਅਤੇ ਕੁਝ ਕਿਸੇ ਗਾਇਕ ਜਾਂ ਖਿਡਾਰੀ ਦੇ। ਉਸੇ ਤਰ੍ਹਾਂ ਕੁਝ ਚੰਨੀ ਦੇ ਅਤੇ ਕਈ ਮੇਰੇ ਪ੍ਰਸੰਸਕ ਹਨ।ਉਨ੍ਹਾਂ ਕਿਹਾ ਕਿ ਅਜਿਹੇ ਨਾਅਰੇ ਲੱਗਣੇ ਕੋਈ ਵੱਡੀ ਗੱਲ ਨਹੀਂ। ਵੜਿੰਗ ਨੇ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਪ੍ਰਧਾਨਗੀ ਦੌਰਾਨ ਪੰਜਾਬ ਦੇ ਕਿਸੇ ਵੀ ਵਿਧਾਨ ਸਭਾ ਹਲਕੇ ’ਚ ਪਾਰਟੀ ਵਲੋਂ ਹਲਕਾ ਇੰਚਾਰਜ ਨਹੀਂ ਲਗਾਇਆ ਹੋਇਆ, ਬਲਕਿ ਕੁਝ ਕਾਂਗਰਸੀ ਖ਼ੁਦ ਨੂੰ ਹਲਕਾ ਇੰਚਾਰਜ ਦੱਸ ਰਹੇ ਹਨ। ਉਨ੍ਹਾਂ ਸਪਸ਼ਟ ਕਿਹਾ ਕਿ ਪਾਰਟੀ ਦੀਆਂ ਟਿਕਟਾਂ ਹਲਕਿਆਂ ’ਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ, ਇਸ ਲਈ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਦਾਅਵੇਦਾਰ ਨਾ ਸਮਝੇ। ਵੜਿੰਗ ਦਾ ਇਹ ਇਸ਼ਾਰਾ ਮਾਨਸਾ ਜ਼ਿਲ੍ਹੇ ਦੇ 2 ਕਾਂਗਰਸ ਆਗੂਆਂ ਵੱਲ ਸੀ।