02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅਮਰੀਕਾ ਵਿਚ ‘ਆਈਸ’ ਵਲੋਂ ਜੁਲਾਈ ਮਹੀਨੇ ਦੌਰਾਨ 46 ਹਜ਼ਾਰ ਤੋਂ ਵੱਧ ਪ੍ਰਵਾਸੀ ਹਿਰਾਸਤ ਵਿਚ

ਅਮਰੀਕਾ ਵਿਚ ‘ਆਈਸ’ ਵਲੋਂ ਜੁਲਾਈ ਮਹੀਨੇ ਦੌਰਾਨ 46 ਹਜ਼ਾਰ ਤੋਂ ਵੱਧ ਪ੍ਰਵਾਸੀ ਹਿਰਾਸਤ ਵਿਚ

Ad Position 21
No active advertisement
ਅਜੀਤ ਡੈਸਕ 03-08-2026

ਨਿਊਯਾਰਕ, 2 ਅਗਸਤ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਵਿਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਸ਼ੁਰੂਆਤੀ ਸਰਕਾਰੀ ਅੰਕੜਿਆਂ ਮੁਤਾਬਕ ਜੁਲਾਈ ਵਿਚ 46 ਹਜ਼ਾਰ ਤੋਂ ਵੱਧ ਲੋਕਾਂ ਨੂੰ ‘ਆਈਸ’ ਦੀ ਹਿਰਾਸਤ ਵਿਚ ਭੇਜਿਆ ਗਿਆ। ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਇਕ ਮਹੀਨੇ ਵਿਚ ਹੋਈ ਇਹ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ।ਹਿਰਾਸਤ ਵਿਚ ਲਏ ਲੋਕਾਂ ਵਿਚ ਬਿਨਾਂ ਕਾਨੂੰਨੀ ਇਜਾਜ਼ਤ ਅਮਰੀਕਾ ਆਉਣ ਵਾਲੇ ਅਤੇ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ ਵਿਚ ਰਹਿ ਰਹੇ ਲੋਕ ਸ਼ਾਮਿਲ ਹਨ। ਜੁਲਾਈ ਵਿਚ ਰੋਜ਼ਾਨਾ ਔਸਤਨ 1500 ਲੋਕ ਹਿਰਾਸਤ ਵਿਚ ਪਹੁੰਚੇ, ਜਦਕਿ ਜੂਨ ਵਿਚ ਕੁੱਲ ਗਿਣਤੀ ਲਗਭਗ 43 ਹਜ਼ਾਰ ਸੀ। ‘ਆਈਸ’ ਹੁਣ ਹਵਾਈ ਅੱਡਿਆਂ, ਇਮੀਗ੍ਰੇਸ਼ਨ ਦਫ਼ਤਰਾਂ, ਸੜਕਾਂ ਅਤੇ ਵੱਖ-ਵੱਖ ਇਲਾਕਿਆਂ ਵਿਚ ਗ੍ਰਿਫ਼ਤਾਰੀਆਂ ਕਰ ਰਹੀ ਹੈ। ਇਸ ਵੇਲੇ ਦੇਸ਼ ਭਰ ਦੇ ਹਿਰਾਸਤੀ ਕੇਂਦਰਾਂ ਵਿਚ ਕਰੀਬ 68 ਹਜ਼ਾਰ ਲੋਕ ਰੱਖੇ ਗਏ ਹਨ। ਹਵਾਈ ਅੱਡਿਆਂ ਉਤੇ ਸਾਦੇ ਕੱਪੜਿਆਂ ਵਿਚ ਏਜੰਟਾਂ ਵਲੋਂ ਕੀਤੀਆਂ ਗ੍ਰਿਫ਼ਤਾਰੀਆਂ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਆਈਸ ਦੇ ਤਰੀਕਿਆਂ ਉਤੇ ਸਵਾਲ ਉੱਠ ਰਹੇ ਹਨ।ਟੈਕਸਾਸ ਅਤੇ ਮੇਨ ਵਿਚ ਵਾਹਨ ਰੋਕਣ ਦੌਰਾਨ ਦੋ ਪ੍ਰਵਾਸੀਆਂ ਦੀ ਗੋਲੀ ਲੱਗਣ ਨਾਲ ਮੌਤ ਤੋਂ ਬਾਅਦ ਵੀ ਵਿਰੋਧ ਵਧਿਆ ਹੈ। ਦੋਵਾਂ ਘਟਨਾਵਾਂ ਦੀ ਜਾਂਚ ਚੱਲ ਰਹੀ ਹੈ।
ਗ੍ਰਹਿ ਸੁਰੱਖਿਆ ਵਿਭਾਗ ਦਾ ਦਾਅਵਾ ਹੈ ਕਿ ਟਰੰਪ ਸਰਕਾਰ ਦੀ ਸਖ਼ਤ ਨੀਤੀ ਕਾਰਨ 30 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਚੁੱਕੇ ਹਨ। ਵਿਭਾਗ ਅਨੁਸਾਰ ਜੁਲਾਈ ਦੇ ਮੱਧ ਤੱਕ 9 ਲੱਖ 85 ਹਜ਼ਾਰ ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਅਤੇ 10 ਲੱਖ ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਹਾਲਾਂਕਿ, ਇਹ ਤਾਜ਼ਾ ਅੰਕੜੇ ਅਜੇ ਸਰਕਾਰ ਵੱਲੋਂ ਰਸਮੀ ਤੌਰ ’ਤੇ ਜਨਤਕ ਨਹੀਂ ਕੀਤੇ ਗਏ।

Ad Position 22
No active advertisement
ਪਿਛਲੀ ਖ਼ਬਰ ਪੇਪਰ ਲੀਕ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦਾ ਮਾਮਲਾ-ਸੁਪਰੀਮ ਕੋਰਟ ਵਲੋਂ ਪੁਲਿਸ ਕਾਰਵਾਈ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾ... ਅਗਲੀ ਖ਼ਬਰ ਨਸ਼ੇ ਦਾ ਵਪਾਰ ਦੁਸ਼ਮਣ ਦੇਸ਼ਾਂ ਦੇ ਅੱਤਵਾਦੀ ਏਜੰਡੇ ਦਾ ਹਿੱਸਾ-ਮੋਦੀ
Ad Position 24
No active advertisement