10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜ਼ਿਲ੍ਹਾ ਪ੍ਰੀਸ਼ਦ ਦੇ ਕਰਮਚਾਰੀਆਂ ਵਲੋਂ ਏ . ਡੀ . ਸੀ . ਦੇ ਫ਼ਰਜ਼ੀ ਦਸਤਖ਼ਤ ਕਰਕੇ ਲੱਖਾਂ ਦਾ ਗ਼ਬਨ

ਮਾਨਸਾ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਜ਼ਿਲ੍ਹਾ ਪ੍ਰੀਸ਼ਦ ਮਾਨਸਾ ‘ਚ ਲੱਖਾਂ ਰੁਪਏ ਗ਼ਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 2 ਕਰਮਚਾਰੀਆਂ ਵਲੋਂ ਆਈ.

Ad Position 21
No active advertisement
ਅਜੀਤ ਡੈਸਕ 04-08-2026
ਮਾਨਸਾ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਜ਼ਿਲ੍ਹਾ ਪ੍ਰੀਸ਼ਦ ਮਾਨਸਾ ‘ਚ ਲੱਖਾਂ ਰੁਪਏ ਗ਼ਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 2 ਕਰਮਚਾਰੀਆਂ ਵਲੋਂ ਆਈ.ਏ.ਐਸ ਅਧਿਕਾਰੀ ਦੇ ਫ਼ਰਜ਼ੀ ਦਸਤਖ਼ਤ ਕਰ ਕੇ 25 ਲੱਖ ਰੁਪਏ ਦੀ ਰਕਮ ਜ਼ਿਲ੍ਹਾ ਪ੍ਰੀਸ਼ਦ ਦੇ ਸਰਕਾਰੀ ਖਾਤੇ ਵਿਚੋਂ 2 ਵਾਰ ਨਿੱਜੀ ਖਾਤਿਆਂ ਵਿਚ ਜਮ੍ਹਾਂ ਕਰਵਾ ਲਈ। ਬੈਂਕ ਅਧਿਕਾਰੀਆਂ ਨੂੰ ਉਦੋਂ ਮਾਮਲਾ ਸ਼ੱਕੀ ਜਾਪਿਆ ਜਦੋਂ ਉਹ ਚੈੱਕ ਰਾਹੀਂ 21 ਲੱਖ ਰੁਪਏ ਕਢਵਾਉਣ ਲੱਗੇ। ਇਹ ਮਾਮਲਾ ਬੈਂਕ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਲੇਖਾਕਾਰ ਰਾਕੇਸ਼ ਕੁਮਾਰ ਅਤੇ ਕਲਰਕ ਰਾਮਪਾਲ ਨੇ 3 ਮਹੀਨੇ ਪਹਿਲਾਂ ਉਸ ਵੇਲੇ ਦੇ ਏ. ਡੀ. ਸੀ. (ਵਿਕਾਸ) ਅਕਾਸ਼ ਬਾਂਸਲ ਦੇ ਜਾਅਲੀ ਸਾਈਨ ਕਰ ਕੇ ਸਰਕਾਰੀ ਖਾਤੇ ‘ਚੋਂ 21 ਲੱਖ ਰੁਪਏ ਅਤੇ ਬਾਅਦ ਵਿਚ 4 ਲੱਖ ਰੁਪਏ ਕਢਵਾ ਕੇ ਆਪਣੇ ਖਾਤਿਆਂ ਵਿਚ ਟਰਾਂਸਫ਼ਰ ਕਰ ਲਏ। ਉਪਰੋਕਤ ਕਰਮਚਾਰੀਆਂ ‘ਚੋਂ ਇਕ ਨੇ 10 ਲੱਖ ਜਦਕਿ ਦੂਸਰੇ ਨੇ 11 ਲੱਖ ਆਪਣੇ ਖਾਤੇ ਵਿਚ ਪਵਾ ਲਏ ਸਨ ਅਤੇ 4 ਲੱਖ ਰੁਪਏ ਸਰਕਾਰੀ ਖਾਤੇ ਵਿਚੋਂ ਹੋਰ ਕਢਵਾ ਲਏ। ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਚੁਸਪਿੰਦਰਬੀਰ ਸਿੰਘ ਚਹਿਲ ਨੇ ਦੱਸਿਆ ਕਿ ਗ਼ਬਨ ਸਾਹਮਣੇ ਆਉਣ ‘ਤੇ ਉਕਤ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕਾਰਵਾਈ ਲਈ ਵਿਭਾਗ ਨੂੰ ਲਿਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ ਲੋਹੇ ਦੇ ਭਾਅ ’ ਚ 300 ਰੁਪਏ ਟਨ ਤੇਜ਼ੀ - ਵਪਾਰੀਆਂ ਦੇ ਚਿਹਰੇ ਖਿੜੇ ਅਗਲੀ ਖ਼ਬਰ ਮੁਲਾਜ਼ਮਾਂ ਦੇ ਹੱਕਾਂ ਲਈ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ( ਬ ) ਨੇ ਹੀ ਲੜਾਈ ਲੜੀ - ਮਜੀਠੀਆ
Ad Position 24