10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਭਾਰਤੀ ਏਜੰਸੀਆਂ ਪਾਕਿ ਦੇ ਅੰਦਰ ਅੱਤਵਾਦੀਆਂ ਨੂੰ ਕਰ ਰਹੀਆਂ ਖ਼ਤਮ - ਰਿਜ਼ਵਾਨ ਹਨੀਫ਼ ਪਿਛਲੇ 4 ਸਾਲਾਂ ’ਚ ਮਾਰੇ ਗਏ ਲਸ਼ਕਰ ਦੇ 30 ਤੋਂ ਵੱਧ ਚੋਟੀ ਦੇ ਕਮਾਂਡਰ

ਅੰਮ੍ਰਿਤਸਰ, 3 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਸਰਦਾਰ ਰਿਜ਼ਵਾਨ ਹਨੀਫ਼ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਏਜੰਸੀਆਂ ਪਾਕਿ ਦੇ ਅੰਦਰ ਜਿਹਾਦੀਆਂ (ਅੱਤਵਾਦੀਆਂ) ਨੂੰ ਖ਼ਤਮ ਕਰਨ ਲਈ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਦੀ ਵਰਤੋਂ ਕਰ ਰਹੀਆਂ ਹਨ। ਲਸ਼ਕਰ ਕਮਾਂਡਰ ਦੇ ਇਸ ਧਮਾਕੇਦਾਰ ਕਬੂਲਨਾਮੇ ਅਨੁਸਾਰ ਪਿਛਲੇ 4 ਸਾਲਾਂ ‘ਚ ਲਸ਼ਕਰ ਦੇ 30 ਤੋਂ ਵੱਧ ਚੋਟੀ ਦੇ ਅੱਤਵਾਦੀ ਕਮਾਂਡਰ ਮਾਰੇ ਗਏ ਹਨ।

Ad Position 21
No active advertisement
ਸੰਬੋਧਨ ਕਰਦਾ ਹੋਇਆ ਲਸ਼ਕਰ ਕਮਾਂਡਰ ਸਰਦਾਰ ਰਿਜ਼ਵਾਨ ਹਨੀਫ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ 04-08-2026
ਅੰਮ੍ਰਿਤਸਰ, 3 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਸਰਦਾਰ ਰਿਜ਼ਵਾਨ ਹਨੀਫ਼ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਏਜੰਸੀਆਂ ਪਾਕਿ ਦੇ ਅੰਦਰ ਜਿਹਾਦੀਆਂ (ਅੱਤਵਾਦੀਆਂ) ਨੂੰ ਖ਼ਤਮ ਕਰਨ ਲਈ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਦੀ ਵਰਤੋਂ ਕਰ ਰਹੀਆਂ ਹਨ। ਲਸ਼ਕਰ ਕਮਾਂਡਰ ਦੇ ਇਸ ਧਮਾਕੇਦਾਰ ਕਬੂਲਨਾਮੇ ਅਨੁਸਾਰ ਪਿਛਲੇ 4 ਸਾਲਾਂ ‘ਚ ਲਸ਼ਕਰ ਦੇ 30 ਤੋਂ ਵੱਧ ਚੋਟੀ ਦੇ ਅੱਤਵਾਦੀ ਕਮਾਂਡਰ ਮਾਰੇ ਗਏ ਹਨ। ਉਸ ਨੇ ਕਿਹਾ ਕਿ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਇਹ ਕਤਲ ਮਕਬੂਜ਼ਾ ਕਸ਼ਮੀਰ ਦੇ ਰਾਵਲਾਕੋਟ, ਲਹਿੰਦੇ ਪੰਜਾਬ ਦੇ ਰਾਵਲਪਿੰਡੀ, ਸੂਬਾ ਸਿੰਧ ਦੇ ਕਰਾਚੀ ਸ਼ਹਿਰ ਸਮੇਤ ਹੋਰ ਥਾਵਾਂ ‘ਤੇ ਕੀਤੇ ਗਏ ਹਨ। ਉਸ ਨੇ ਇਨ੍ਹਾਂ ਹਮਲਿਆਂ ਨੂੰ ਰਹੱਸਮਈ ਦੱਸਦਿਆਂ ਕਿਹਾ ਕਿ ਲਸ਼ਕਰ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ‘ਚ ਅਸਮਰਥ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿ ‘ਚ ਪਿਛਲੇ ਕੁਝ ਸਮੇਂ ਦੌਰਾਨ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ, ਹਿਜ਼ਬੁਲ ਮੁਜ਼ਾਹਦੀਨ, ਅਲ-ਬਦਰ ਮੁਜ਼ਾਹਦੀਨ, ਇਸਲਾਮਿਕ ਸਟੇਟ ਆਫ਼ ਜੰਮੂ ਐਂਡ ਕਸ਼ਮੀਰ ਅਤੇ ਲਸ਼ਕਰ-ਏ-ਝਾਂਗਵੀ ਆਦਿ ਅੱਤਵਾਦੀ ਸਮੂਹਾਂ ਦੇ ਵੱਡੀ ਗਿਣਤੀ ‘ਚ ਚੋਟੀ ਦੇ ਅੱਤਵਾਦੀਆਂ ਦੀਆਂ ਅਣਪਛਾਤੇ ਵਿਅਕਤੀਆਂ ਵਲੋਂ ਹੱਤਿਆਵਾਂ ਕੀਤੀਆਂ ਜਾ ਚੁੱਕੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਮਾਮਲਾ ਪਿੰਡ ਪੰਡੋਰੀ ਵਿਖੇ ਹੋਏ ਬੰਬ ਧਮਾਕੇ ਦਾ ਐਨ . ਆਈ . ਏ . ਨੂੰ ਸਪਲੀਮੈਂਟਰੀ ਚਾਰਜਸ਼ੀਟ ਦੀ ਪ੍ਰਮਾਣਿਤ ਕਾਪੀ ਜਾਰੀ ਕ... ਅਗਲੀ ਖ਼ਬਰ ਅੰਡਰ-19 ਅਤੇ ਅੰਡਰ-17 ਬਾਸਕਟਬਾਲ ਜ਼ੋਨਲ ਮੈਚਾਂ ਵਿੱਚ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੀ ਟੀਮ ਨੇ ਜਿੱਤੇ ਚਾਂਦੀ ਦੇ...
Ad Position 24