10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮਕਬੂਜ਼ਾ ਕਸ਼ਮੀਰ ਦੀਆਂ ਘਟਨਾਵਾਂ ਦੀ ਕੌਮਾਂਤਰੀ ਪੱਧਰ ’ ਤੇ ਕਵਰੇਜ ਨਾਲ ਪਾਕਿ ਦੀ ਸਾਖ ਦੀਆਂ ਉੱਡੀਆਂ ਧੱਜੀਆਂ

ਅੰਮ੍ਰਿਤਸਰ, 3 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ.

Ad Position 21
No active advertisement
ਅਜੀਤ ਡੈਸਕ 04-08-2026
ਅੰਮ੍ਰਿਤਸਰ, 3 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ‘ਚ ਹਾਲ ਦੀਆਂ ਘਟਨਾਵਾਂ ਦੀ ਕੌਮਾਂਤਰੀ ਪੱਧਰ ‘ਤੇ ਕਵਰੇਜ ਨਾਲ ਪਾਕਿ ਦੀ ਸਾਖ ਦੀਆਂ ਧੱਜੀਆਂ ਉੱਡਣ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਮੀਡੀਆ ਦੀ ਕਵਰੇਜ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਪਣੇ ਆਪ ਨੂੰ ਅਰਬ ਦੁਨੀਆ ਦਾ ਪਹਿਲਾ ਸੁਤੰਤਰ ਨਿਊਜ਼ ਚੈਨਲ ਦੱਸਣ ਵਾਲੇ ‘ਅਲ-ਜਜ਼ੀਰਾ’ ਨੂੰ ਪਾਕਿ ‘ਚ ਬਲਾਕ ਕਰਨ ‘ਤੇ ਇਸ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਪਾਕਿ ਅਧਿਕਾਰੀਆਂ ਨੇ ਕੌਮਾਂਤਰੀ ਨਿਊਜ਼ ਆਉਟਲੈਟਸ ‘ਤੇ ਪੱਖਪਾਤੀ ਰਿਪੋਰਟਿੰਗ ਦਾ ਦੋਸ਼ ਲਗਾਇਆ ਹੈ। ਜਦੋਂ ਕਿ ਉਕਤ ਸੁਤੰਤਰ ਮੀਡੀਆ ਸੰਗਠਨ ਦਾ ਕਹਿਣਾ ਹੈ ਕਿ ਉਸ ਵਲੋਂ ਪਾਕਿਸਤਾਨੀ ਫ਼ੌਜ ਦੀਆਂ ਉਹ ਅਣਮਨੁੱਖੀ ਕਾਰਵਾਈਆਂ ਕੌਮਾਂਤਰੀ ਪੱਧਰ ‘ਤੇ ਜਨਤਕ ਕੀਤੀਆਂ ਗਈਆਂ, ਜਿਨ੍ਹਾਂ ਨੂੰ ਨਿਰਪੱਖ ਢੰਗ ਅਤੇ ਬਿਨਾ ਦਬਾਅ ਦੇ ਪ੍ਰਸਾਰਿਤ ਕਰਨਾ ਪਾਕਿਸਤਾਨੀ ਮੀਡੀਆ ਦੇ ਲਈ ਸੰਭਵ ਨਹੀਂ ਹੈ। ਕੌਮਾਂਤਰੀ ਮੀਡੀਆ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿ ਦੇ ਫ਼ੌਜੀ ਅਦਾਰੇ ਇਹ ਨਹੀਂ ਚਾਹੁੰਦੇ ਕਿ ਪੀ. ਓ. ਕੇ. ਦੀ ਨਿਰਪੱਖ ਕਵਰੇਜ ਦੁਨੀਆ ਤੱਕ ਪਹੁੰਚੇ। ਕੌਮਾਂਤਰੀ ਮੀਡੀਆ ਨੇ ਪਾਕਿਸਤਾਨੀ ਫ਼ੌਜ ਵਲੋਂ ਨਿਰਦੋਸ਼ ਕਸ਼ਮੀਰੀਆਂ ਨੂੰ ਘਰਾਂ ‘ਚੋਂ ਬਾਹਰ ਕੱਢ ਕੇ ਅਗਵਾ ਕਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖ਼ੁਰਦ-ਬੁਰਦ ਕਰਨ ਦੇ ਵੀ ਸਬੂਤ ਪੇਸ਼ ਕੀਤੇ ਹਨ।ਸੰਯੁਕਤ ਅਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਦੇ ਮੈਂਬਰ ਸਰਦਾਰ ਉਮਰ ਨਜ਼ੀਰ ਕਸ਼ਮੀਰੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ‘ਤੇ ਕਿਹਾ ਕਿ ਸੁਰੱਖਿਆ ਬਲਾਂ ਦੀਆਂ ਹਿੰਸਕ ਕਾਰਵਾਈ ਦੇ ਵਿਰੋਧ ‘ਚ ਮੁਜ਼ੱਫਰਾਬਾਦ ਖੇਤਰ ‘ਚ ਬੀਤੀ ਦੇਰ ਰਾਤ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇ। ਅਮਰੀਕਾ ਸਥਿਤ ਹਿਊਮਨ ਰਾਈਟਸ ਫਾਊਂਡੇਸ਼ਨ ਨੇ ਮਕਬੂਜ਼ਾ ਕਸ਼ਮੀਰ ‘ਚ ਪ੍ਰਦਰਸ਼ਨਕਾਰੀਆਂ ਵਿਰੁੱਧ ਤਾਕਤ ਦੀ ਵਰਤੋਂ ਦੀਆਂ ਰਿਪੋਰਟਾਂ ਦੀ ਨਿੰਦਾ ਕਰਦਿਆਂ ਪਾਕਿਸਤਾਨੀ ਅਧਿਕਾਰੀਆਂ ਨੂੰ ਕਾਰਵਾਈ ਰੋਕਣ, ਸੰਚਾਰ ਸੇਵਾਵਾਂ ਨੂੰ ਬਹਾਲ ਕਰਨ ਅਤੇ ਤਾਕਤ ਦੀ ਕਿਸੇ ਵੀ ਗੈਰ-ਕਾਨੂੰਨੀ ਵਰਤੋਂ ਲਈ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ੇਰ - ਏ - ਪੰਜਾਬ ਦੇ ਸਮਰ ਪੈਲੇਸ ਦੀ ਸੁਰੱਖਿਆ ਕੰਧ ਦੀ ਨਿਸ਼ਾਨਦੇਹੀ ’ ਤੇ ਉਸਾਰੀ ‘ ਬੰਨ੍ਹੀ ’ ਦੀ ਉਚਾਈ ਅਤੇ ਦਿੱਖ ਬਣੀ... ਅਗਲੀ ਖ਼ਬਰ ਅਮਰੀਕਾ ਪਾਕਿ ਵਿਰੁੱਧ ਗਲਤ ਜਾਣਕਾਰੀ ਫ਼ੈਲਾਉਣ ਦੀ ਕਰ ਰਿਹਾ ਕੋਸ਼ਿਸ਼-ਅਤਾਉੱਲਾ ਤਰਾਰ
Ad Position 24