05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਾਕਿਸਤਾਨ ਨੇ ਚੀਨ ਤੋਂ ਕੀਤੀ 1.3 ਅਰਬ ਡਾਲਰ ਦੀ ਮੁੜ ਮੰਗ

ਅੰਮ੍ਰਿਤਸਰ, 4 ਅਗਸਤ (ਸੁਰਿੰਦਰ ਕੋਛੜ)-ਅਮਰੀਕਾ ਤੋਂ 10 ਅਰਬ ਡਾਲਰ ਦੀ ਐਕਸਚੇਂਜ ਸਥਿਰਤਾ ਸਹੂਲਤ ਦੀ ਮੰਗ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਨੇ ਆਪਣੇ ‘ਦੋਸਤ ਦੇਸ਼’ ਚੀਨ ਤੋਂ 1. 3 ਅਰਬ ਡਾਲਰ ਦੇ ਮੁੜ ਵਿੱਤ ਦੀ ਬੇਨਤੀ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 05-08-2026
ਅੰਮ੍ਰਿਤਸਰ, 4 ਅਗਸਤ (ਸੁਰਿੰਦਰ ਕੋਛੜ)-ਅਮਰੀਕਾ ਤੋਂ 10 ਅਰਬ ਡਾਲਰ ਦੀ ਐਕਸਚੇਂਜ ਸਥਿਰਤਾ ਸਹੂਲਤ ਦੀ ਮੰਗ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਨੇ ਆਪਣੇ ‘ਦੋਸਤ ਦੇਸ਼’ ਚੀਨ ਤੋਂ 1.3 ਅਰਬ ਡਾਲਰ ਦੇ ਮੁੜ ਵਿੱਤ ਦੀ ਬੇਨਤੀ ਕੀਤੀ ਹੈ। ਨਿਯਮਾਂ ਅਤੇ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਪਾਕਿ ਨੂੰ ਇਹ ਫ਼ੰਡ ਇਸ ਮਹੀਨੇ ਦੇ ਅੰਤ ‘ਚ ਪ੍ਰਾਪਤ ਹੋਣ ਦੀ ਉਮੀਦ ਹੈ। ਪਾਕਿਸਤਾਨ ਦੇ ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਦੇ ਅਨੁਸਾਰ ਚੀਨੀ ਅਧਿਕਾਰੀਆਂ ਨਾਲ ਵਿੱਤ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਕੀਤੇ ਡਾਲਰਾਂ ਦੀ ਵਰਤੋਂ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਮਜ਼ਬੂਤ ਕਰਦੇ ਹੋਏ ਬਾਹਰੀ ਕਰਜ਼ੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਪਾਕਿ ਨੇ ਜੁਲਾਈ ‘ਚ 2.2 ਅਰਬ ਡਾਲਰ ਦੇ ਬਾਹਰੀ ਕਰਜ਼ੇ ਦੀ ਅਦਾਇਗੀ ਕੀਤੀ, ਜਿਸ ‘ਚ 1.3 ਅਰਬ ਡਾਲਰ ਦੇ ਚੀਨੀ ਵਪਾਰਕ ਕਰਜ਼ੇ ਦੀ ਅਦਾਇਗੀ ਵੀ ਸ਼ਾਮਿਲ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਨਿਗਮ ਦੇ ਠੇਕਾ ਮੁਲਾਜ਼ਮਾਂ ਵਲੋਂ ਮੁੱਖ ਦਫ਼ਤਰ ਸਾਹਮਣੇ ਪਰਿਵਾਰਾਂ ਸਮੇਤ ਸੂਬਾ ਪੱਧਰੀ ਧਰਨਾ ਅਗਲੀ ਖ਼ਬਰ ਜੀਓ ਨੇ ਪੰਜਾਬ ’ਚ ਜੂਨ ’ਚ ਸਭ ਤੋਂ ਵੱਧ 3.64 ਲੱਖ ਐਕਟਿਵ ਮੋਬਾਈਲ ਗਾਹਕ ਜੋੜੇ-ਟ੍ਰਾਈ 13 ਲੱਖ ਤੋਂ ਵੱਧ ਇਮਾਰਤਾਂ ਹੁਣ...
Ad Position 24
No active advertisement