05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਫ਼ਾਰਮਾਸਿਸਟ ਭਰਤੀ ਪੇਪਰ ਲੀਕ ਮਾਮਲਾ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਗੇਟ ਸਾਹਮਣੇ ਵਿਦਿਆਰਥੀਆਂ ਵਲੋਂ ਵਿਸ਼ਾਲ ਧਰਨਾ

ਫ਼ਰੀਦਕੋਟ, 4 ਅਗਸਤ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਫ਼ਾਰਮੇਸੀ ਅਫ਼ਸਰ ਭਰਤੀ ਪੇਪਰ ਲੀਕ ਮਾਮਲਾ ਅਤੇ ਵਾਈਸ ਚਾਂਸਲਰ ਰਾਜੀਵ ਸੂਦ ਦੇ ਕਾਰਜਕਾਲ ਦੌਰਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਿਚਲੀਆਂ ਬੇਨਿਯਮੀਆਂ ਦੀ ਜਾਂਚ ਲਈ ਯੂਨੀਵਰਸਿਟੀ ਦੇ ਗੇਟ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪੀ.

Ad Position 21
No active advertisement
ਅਜੀਤ ਡੈਸਕ 05-08-2026
ਫ਼ਰੀਦਕੋਟ, 4 ਅਗਸਤ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਫ਼ਾਰਮੇਸੀ ਅਫ਼ਸਰ ਭਰਤੀ ਪੇਪਰ ਲੀਕ ਮਾਮਲਾ ਅਤੇ ਵਾਈਸ ਚਾਂਸਲਰ ਰਾਜੀਵ ਸੂਦ ਦੇ ਕਾਰਜਕਾਲ ਦੌਰਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਿਚਲੀਆਂ ਬੇਨਿਯਮੀਆਂ ਦੀ ਜਾਂਚ ਲਈ ਯੂਨੀਵਰਸਿਟੀ ਦੇ ਗੇਟ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪੀ. ਐਸ. ਯੂ. ਦੇ ਧੀਰਜ ਫ਼ਾਜ਼ਿਲਕਾ ਤੇ ਸੂਬਾਈ ਆਗੂ ਹਰਵੀਰ ਕੌਰ ਗੰਧੜ ਨੇ ਕਿਹਾ ਕੇ ਤਕਨੀਕੀ ਤੌਰ ’ਤੇ ਫ਼ਾਰਮਾਸਿਸਟ ਅਧਿਕਾਰੀ ਭਰਤੀ ਦਾ ਯੂਨੀਵਰਸਿਟੀ ਵਲੋਂ ਕਰਵਾਇਆ ਗਿਆ ਇਮਤਿਹਾਨ ਦੌਰਾਨ ਹੀ ਸਾਰੇ ਦਾ ਸਾਰਾ ਪਰਚਾ ਕੇਂਦਰ ਤੋਂ ਬਾਹਰ ਆ ਕੇ ਹਰਿਆਣਾ ਤੱਕ ਪਹੁੰਚ ਗਿਆ ਅਤੇ ਹੱਲ ਹੋ ਕੇ ਵੀ ਆ ਗਿਆ, ਪ੍ਰੰਤੂ ਪੇਪਰ ਲੀਕ ਸਾਬਿਤ ਹੋਣ ’ਤੇ ਵੀ ਭਗਵੰਤ ਮਾਨ ਸਰਕਾਰ ਇਸ ਨੂੰ ਨਕਲ ਦਾ ਮਾਮਲਾ ਬਣਾ ਕੇ ਪੇਸ਼ ਕਰ ਰਹੀ ਹੈ, ਜਿਸ ਦਾ ਕਾਰਨ ਸਿਆਸੀ ਹੈ ਕੇ ਜੇਕਰ ਲੀਕ ਨੂੰ ਮੰਨ ਲਿਆ ਤਾਂ ਆਪਣੇ ਹੀ ਕੀਤੇ ਦਾਅਵਿਆਂ ਤਹਿਤ ਸਿਹਤ ਮੰਤਰੀ ਦਾ ਅਸਤੀਫ਼ਾ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਨਕਲ ਦੇ ਮਾਮਲੇ ਕਦੇ ਫ਼ੌਜਦਾਰੀ ਮੁਕੱਦਮੇ ਦਰਜ ਨਹੀਂ ਹੁੰਦੇ, ਨਾ ਹੀ ਕਿਸੇ ਨੂੰ ਜੇਲ੍ਹ ਭੇਜਿਆ ਜਾਂਦਾ ਹੈ। ਆਗੂਆਂ ਨੇ ਤਰਕ ਦਿੱਤਾ ਕਿ ਨਕਲ ਦਾ ਮਾਮਲਾ ਦੀਵਾਨੀ ਹੁੰਦਾ ਹੈ ਪਰ ਸਰਕਾਰ ਨੇ ਫ਼ੌਜਦਾਰੀ ਮੁਕੱਦਮਾ ਦਰਜ ਕਰਕੇ ਇਸ ਨੂੰ ਪੇਪਰ ਲੀਕ ਮੰਨ ਹੀ ਲਿਆ ਹੈ। ਉਨ੍ਹਾਂ ਕਿਹਾ ਕਿ ਇਜ਼ਰਾਇਲ ਤੋਂ ਆਏ ਹੋਏ ਯੰਤਰ ਪੇਪਰ ਲੀਕ ਵਿਚ ਵਰਤੇ ਗਏ। ਜਿਸਤੋਂ ਸਾਫ਼ ਹੁੰਦਾ ਕਿ ਪੇਪਰ ਲੀਕ ਵਿਚ ਵੱਡੇ ਸਿਆਸੀ ਤੇ ਰਸੂਖਦਾਰ ਲੋਕ ਸ਼ਾਮਿਲ ਹਨ। ਵਿਦਿਆਰਥੀ ਆਗੂ ਸੁਖਪ੍ਰੀਤ ਕੌਰ ਤੇ ਰਜਿੰਦਰ ਢਿੱਲਵਾ ਨੇ ਕਿਹਾ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਖੋਜ ਕਾਰਜਾਂ ’ਚ ਫਾਡੀ ਤੇ ਘੁਟਾਲਿਆ ’ਚ ਮੋਹਰੀ ਹੈ, ਭਰਤੀਆਂ ਤੇ ਹੋਰ ਕੰਮਾਂ ’ਚ ਸਾਬਕਾ ਵੀ.ਸੀ. ਰਾਜੀਵ ਸੂਦ ਦੇ ਸਮੇਂ ਬਹੁਤ ਬੇਨਿਯਮੀਆਂ ਹੋਈਆਂ ਹਨ। ਧਰਨੇ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਪਨੂੰ, ਭਾਕਿਯੂ ਕ੍ਰਾਂਤੀਕਾਰੀ ਮਾਸਟਰ ਸੂਰਜਭਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਡੀ.ਟੀ.ਐਫ਼. ਦੇ ਵਿਕਰਮਦੇਵ ਸਿੰਘ, ਸਫਾਈ ਸੇਵਕ ਯੂਨੀਅਨ ਦੇ ਕੁਲਦੀਪ ਸ਼ਰਮਾ, ਡੀ.ਐਮ.ਐਫ. ਦੇ ਸਰਬਜੀਤ ਕੌਰ ਮਚਾਕੀ, ਬਲਵੀਰ ਸਿਵੀਆਂ, ਨੌਜਵਾਨ ਭਾਰਤ ਸਭਾ ਦੇ ਮੰਗਾ ਆਜ਼ਾਦ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪੀ.ਐਸ.ਯੂ. ਦੇ ਸੁਖਬੀਰ ਸਿੰਘ ਕੋਠੇ ਹਜੂਰਾ ਸਿੰਘ ਤੇ ਨੌਜਵਾਨ ਭਾਰਤ ਸਭਾ ਦੇ ਨੌਨਿਹਾਲ ਸਿੰਘ ਨੇ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸੂਬੇ ਭਰ ਦੇ ਆਦਰਸ਼ ਸਕੂਲਾਂ ਵਲੋਂ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਅੱਜ ਤੋਂ ਸ਼ੁਰੂ ਉਕਤ ਸਕੂਲਾਂ ਦੇ ਅਧਿਆਪਕਾਂ ਨੇ ਕੀਤੀ... ਅਗਲੀ ਖ਼ਬਰ ਬਿਜਲੀ ਨਿਗਮ ਦੇ ਠੇਕਾ ਮੁਲਾਜ਼ਮਾਂ ਵਲੋਂ ਮੁੱਖ ਦਫ਼ਤਰ ਸਾਹਮਣੇ ਪਰਿਵਾਰਾਂ ਸਮੇਤ ਸੂਬਾ ਪੱਧਰੀ ਧਰਨਾ
Ad Position 24
No active advertisement