11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕਾਂਗਰਸ ਦੀ ਮੌਜੂਦਾ ਸਥਿਤੀ ਨੂੰ ਵੇਖ ਕੇ ਮੈਨੂੰ ਬਹੁਤ ਦੁਖ ਹੁੰਦਾ ਹੈ-ਡਾ. ਅਸ਼ਵਨੀ ਕੁਮਾਰ ਕਿਹਾ, ਭਾਜਪਾ ਨੂੰ ਕੌਮੀ ਪੱਧਰ ’ਤੇ ਕੇਵਲ ਕਾਂਗਰਸ ਹੀ ਟੱਕਰ ਦੇ ਸਕਦੀ ਹੈ ਪੇਸ਼ਕਸ਼-ਪਵਨ ਖਰਬੰਦਾ

ਜਲੰਧਰ , 10 ਅਗਸਤ - ਜਜ਼ਬਾਤੀ ਤੌਰ ’ ਤੇ ਮੈਂ ਅੱਜ ਵੀ ਕਾਂਗਰਸੀ ਹਾਂ ਕੁਝ ਕਾਰਨਾਂ ਕਾਰਨ ਮੈਂ ਕਾਂਗਰਸ ਪਾਰਟੀ ਜ਼ਰੂਰ ਛੱਡ ਦਿੱਤੀ ਸੀ ਪ੍ਰੰਤੂ ਅੱਜ ਤੱਕ ਮੈਂ ਕਿਸੇ ਹੋਰ ਪਾਰਟੀ ’ ਚ ਸ਼ਾਮਿਲ ਨਹੀਂ ਹੋਇਆ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਰਹੂਮ ਪ੍ਰਧਾਨ ਮੰਤਰੀ ਡਾ .

Ad Position 21
No active advertisement
‘ਅਜੀਤ ਭਵਨ’ ਪਹੁੰਚੇ ਡਾ. ਅਸ਼ਵਨੀ ਸ਼ਰਮਾ ਗੱਲਬਾਤ ਕਰਦੇ ਹੋਏ। ਤਸਵੀਰ-ਜੀ.ਪੀ.ਸਿੰਘ 11-08-2026
ਜਲੰਧਰ , 10 ਅਗਸਤ - ਜਜ਼ਬਾਤੀ ਤੌਰ ’ ਤੇ ਮੈਂ ਅੱਜ ਵੀ ਕਾਂਗਰਸੀ ਹਾਂ ਕੁਝ ਕਾਰਨਾਂ ਕਾਰਨ ਮੈਂ ਕਾਂਗਰਸ ਪਾਰਟੀ ਜ਼ਰੂਰ ਛੱਡ ਦਿੱਤੀ ਸੀ ਪ੍ਰੰਤੂ ਅੱਜ ਤੱਕ ਮੈਂ ਕਿਸੇ ਹੋਰ ਪਾਰਟੀ ’ ਚ ਸ਼ਾਮਿਲ ਨਹੀਂ ਹੋਇਆ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਰਹੂਮ ਪ੍ਰਧਾਨ ਮੰਤਰੀ ਡਾ . ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ’ ਚ ਕਾਨੂੰਨ ਤੇ ਨਿਆਂ ਮੰਤਰੀ ਰਹੇ ਸੀਨੀਅਰ ਵਕੀਲ ਡਾ . ਅਸ਼ਵਨੀ ਕੁਮਾਰ ਨੇ ‘ ਅਜੀਤ ਭਵਨ ’ ਵਿਖੇ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰ ਰਿਹਾ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਆਪਣੀ ਅਣਖ ਕਾਰਨ ਪਾਰਟੀ ਨੂੰ ਆਪਣੀਆਂ ਸੇਵਾਵਾਂ ਨਹੀਂ ਦੇ ਸਕਦਾ । ਉਨ੍ਹਾਂ ਕਿਹਾ ਕਿ ਸਬਰ ਆਦਮੀ ’ ਚੋਂ ਕਦੋਂ ਖਤਮ ਹੋ ਜਾਵੇ ਪਤਾ ਨਹੀਂ ਹੁੰਦਾ ਤੇ 2022 ਵਿਚ ਮੈਂ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਦਿੰਦੇ ਹੋਏ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ । ਡਾ . ਅਸ਼ਵਨੀ ਕੁਮਾਰ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ , ਚੰਗੇ ਅਸੂਲਾਂ , ਚੰਗੇ ਵਿਚਾਰਾਂ ਅਤੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀ ਪਾਰਟੀ ਸੀ , ਜਿਸ ਵਿਚ ਬਹੁਤ ਹੀ ਵਧੀਆ ਨੇਤਾ ਵੀ ਹਨ ਪ੍ਰੰਤੂ ਕੁਝ ਕਾਰਨਾਂ ਕਾਰਨ ਅੱਜ ਕਾਂਗਰਸ ਪਾਰਟੀ ਦੀ ਸਥਿਤੀ ਠੀਕ ਨਾ ਹੋਣ ਕਾਰਨ ਮੈਨੂੰ ਬਹੁਤ ਦੁੱਖ ਹੁੰਦਾ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆਉਣ ਵਾਲੇ ਸਮੇਂ ’ ਚ ਪਾਰਟੀ ਦੀ ਸਥਿਤੀ ਨੂੰ ਸੁਧਾਰੇਗੀ ਤੇ ਦੇਸ਼ ਨੂੰ ਸੰਭਾਲਣ ਦੀ ਵੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏਗੀ । ਇਕ ਸਵਾਲ ਦੇ ਜਵਾਬ ’ ਚ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਮੁੱਖ ਨੇਤਾ ਹਨ ਤੇ ਉਹ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣਗੇ , ਜਿਨ੍ਹਾਂ ਨਾਲ ਉਹ ਆਪਣੇ ਆਪ ਨੂੰ ਹਮੇਸ਼ਾ ਹੀ ਸਹਿਜ ਮਹਿਸੂਸ ਕਰਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਆਗੂ ਵਿਰੋਧੀ ਧਿਰ ਵਜੋਂ ਆਪਣੇ ਆਪ ਨੂੰ ਮਜਬੂਤ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਕ ਮੰਚ ’ ਤੇ ਇੱਕਠਾ ਹੋਣਾ ਪਵੇਗਾ । ਜਿਹੜੇ ਲੋਕ ਘਰਾਂ ’ ਚ ਬੈਠ ਗਏ ਹਨ ਪਹਿਲਾਂ ਤਾਂ ਉਨ੍ਹਾਂ ਨੂੰ ਇੱਕਠਾ ਕਰਨਾ ਪਵੇਗਾ ਤੇ ਜੇਕਰ ਉਹ ਇੱਕਠੇ ਕਰਨ ਵਿਚ ਸਫਲ ਹੋ ਗਏ ਤਾਂ ਠੀਕ ਹੈ ਨਹੀਂ ਤਾਂ ਮੈਨੂੰ ਕਾਂਗਰਸ ਪਾਰਟੀ ਦਾ ਭਵਿੱਖ ਕੋਈ ਬਹੁਤ ਵਧੀਆ ਨਜ਼ਰ ਨਹੀਂ ਆ ਰਿਹਾ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮੁੜ ਮਜਬੂਤ ਹੋਣ ’ ਚ ਸਮਾਂ ਲੱਗੇਗਾ ਤੇ ਜਿਸ ਤਰ੍ਹਾਂ ਪੰਜਾਬ ਕਾਂਗਰਸ ਵਿਚ ਗੁੱਟਬਾਜ਼ੀ ਚੱਲ ਰਹੀ ਹੈ , ਉਹ ਵੀ ਕੋਈ ਚੰਗਾ ਸੰਕੇਤ ਨਹੀਂ । ਇਕ ਸਵਾਲ ਦੇ ਜਵਾਬ ’ ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਗਾਂਧੀ ਪਰਿਵਾਰ ਨੂੰ ਦਰਕਿਨਾਰ ਕਰਕੇ ਕੋਈ ਵੀ ਹੋਰ ਨੇਤਾ ਨਹੀਂ ਉਭਰ ਸਕਦਾ , ਕਿਉਂਕਿ ਇਸ ਨਾਂਅ ( ਗਾਂਧੀ ) ਦੇ ਨਾਲ ਲੋਕ ਬੰਨੇ ਹੋਏ ਹਨ , ਜੇਕਰ ਕਾਂਗਰਸ ਪਾਰਟੀ ਨੂੰ ਕੋਈ ਅੱਗੇ ਲਿਜਾ ਸਕਦਾ ਹੈ ਤਾਂ ਉਹ ਗਾਂਧੀ ਪਰਿਵਾਰ ਦੇ ਮੈਂਬਰ ਹੀ ਹੋ ਸਕਦੇ ਹਨ । ਡਾ . ਅਸ਼ਵਨੀ ਕੁਮਾਰ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਰਾਸ਼ਟਰੀ ਪੱਧਰ ’ ਤੇ ਕੋਈ ਪਾਰਟੀ ਟੱਕਰ ਦੇ ਸਕਦੀ ਹੈ ਤਾਂ ਉਹ ਕੇਵਲ ਕਾਂਗਰਸ ਪਾਰਟੀ ਹੀ ਹੈ , ਕਿਉਂਕਿ ਕਾਂਗਰਸ ਪਾਰਟੀ ਦੀ ਪਕੜ ਹਰ ਸੂਬੇ ਵਿਚ ਹੈ । ਪੰਜਾਬ ’ ਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡਾ . ਅਸ਼ਵਨੀ ਕੁਮਾਰ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪੰਜਾਬ ਕਾਂਗਰਸ ਵਿਚ ਵੱਧ ਰਹੀ ਕਟਾਕਸ਼ ਤੇ ਕੁੜਤਨ ਭਰੀ ਸਿਆਸਤ ਖ਼ਤਮ ਹੋਣੀ ਚਾਹੀਦੀ ਹੈ । ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵਿਚਾਰ ਪੇਸ਼ ਕਰਦੇ ਹੋਏ ਸਾਬਕਾ ਮੰਤਰੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ’ ਚੋਂ ਕੱਢਿਆ ਗਿਆ ਉਹ ਬਹੁਤ ਗਲਤ ਸੀ , ਜੇਕਰ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣਾ ਹੀ ਸੀ ਤਾਂ ਉਸ ਦਾ ਕੋਈ ਹੋਰ ਵੀ ਤਰੀਕਾ ਹੋ ਸਕਦਾ ਸੀ । ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਵਿਚ ਭਲਾਈ ਦੇ ਕੰਮ ਕੀਤੇ ਹੋਣਗੇ ਤਾਂ ਹੀ ਲੋਕ ਉਨ੍ਹਾਂ ਨੂੰ ਵਾਰ ਵਾਰ ਸੱਤਾ ’ ਚ ਲਿਆ ਰਹੇ ਹਨ । ਉਨ੍ਹਾਂ ਕਿਹਾ ਸੱਤਾ ’ ਚ ਰਹਿੰਦੇ ਹੋਏ ਸਰਕਾਰ ਨੂੰ ਸਰਕਾਰੀ ਤੰਤਰ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਵੱਖ ਵੱਖ ਧਰਮਾਂ ਨਾਲ ਜੁੜੇ ਹੋਏ ਲੋਕਾਂ ਦਾ ਦੇਸ਼ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚਲਣਾ ਚਾਹੀਦਾ ਹੈ , ਕਿਉਂਕਿ ਲੋਕਾਂ ਨੂੰ ਧਰਮਾਂ ਤੇ ਜਾਤ ਵਿਚ ਵੰਡਣ ਨਾਲ ਦੇਸ਼ ਅਤੇ ਸਮਾਜ ਕਮਜ਼ੋਰ ਹੁੰਦਾ ਹੈ । ਪੰਜਾਬ ਦੀ ਸਿਆਸਤ ਬਾਰੇ ਬੋਲਦਿਆਂ ਡਾ . ਅਸ਼ਵਨੀ ਕੁਮਾਰ ਨੇ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਬਿਨ੍ਹਾਂ ਗਠਜੋੜ ਦੇ ਚੋਣ ਲੜਨ ਤਾਂ ਆਮ ਆਦਮੀ ਪਾਰਟੀ ਬਹੁਮਤ ਰੱਖਣ ਵਾਲੀ ਪਾਰਟੀ ਦੇ ਤੌਰ ’ ਤੇ ਉਭਰ ਸਕਦੀ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੋਮਣੀ ਅਕਾਲੀ ਦਲ ( ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬੀਤੇ ਦਿਨੀਂ ਹੋਈ ਮੀਟਿੰਗ ’ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ( ਬ ) ਕਦੇ ਵੀ ਇੱਕਲੇ ਚੋਣ ਲੜ ਕੇ ਸਰਕਾਰ ਨਹੀਂ ਬਣਾ ਸਕਣਗੇ ਤੇ ਜੇਕਰ ਉਹ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਕੇ ਸਰਕਾਰ ਬਣਾਉਣ ਦੇ ਇੱਛੁਕ ਹਨ ਤਾਂ ਉਨ੍ਹਾਂ ਨੂੰ ਗਠਜੋੜ ਕਰਨਾ ਪਵੇਗਾ । ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਪਾਰਟੀਆਂ ਦਾ ਗਠਜੋੜ ਹੋ ਜਾਵੇਗਾ ਤਾਂ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਵੇਗਾ ਤੇ ਕਾਂਗਰਸ ਪਾਰਟੀ ਤੀਸਰੇ ਨੰਬਰ ’ ਤੇ ਹੋਵੇਗੀ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ ਉਹ ਸਾਰੇ ਹੀ ਪੂਰੇ ਕਰ ਦਿੱਤੇ ਗਏ ਹਨ , ਜਿਸ ਦਾ ਅਸਰ ਲੋਕਾਂ ਵਿਚ ਸਾਫ਼ ਦੇਖਣ ਨੂੰ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਅੱਜ ਸਥਿਤੀ ਹੋ ਗਈ ਹੈ ਕਿ ਜਿਸ ਵਿਅਕਤੀ ਪਾਸ ਪੈਸਾ ਤੇ ਪਾਵਰ ਹੈ ਉਹ ਹੀ ਚੋਣਾਂ ਲੜ ਸਕਦਾ ਹੈ , ਜਦੋਂ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਭਲਾਈ ਦੇ ਕੰਮ ਕਰਨ ਵਾਲੇ ਅਤੇ ਸਾਫ ਸੂਥਰੇ ਅਕਸ ਵਾਲੇ ਲੋਕਾਂ ਨੂੰ ਹੀ ਅੱਗੇ ਲੈ ਕੇ ਆਉਣ ਤਾਂ ਜੋ ਉਹ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ ਦੀ ਭਲਾਈ ਦੇ ਕੰਮ ਕਰ ਸਕਣ । ਮਰਹੂਮ ਪ੍ਰਧਾਨ ਮੰਤਰੀ ਡਾ . ਮਨਮੋਹਨ ਸਿੰਘ ਦੇ ਕਾਰਜਕਾਲ ਦੀ ਸਰਕਾਰ ਬਾਰੇ ਬੋਲਦਿਆਂ ਡਾ . ਅਸ਼ਵਨੀ ਕੁਮਾਰ ਨੇ ਕਿਹਾ ਕਿ ਡਾ . ਮਨਮੋਹਨ ਸਿੰਘ ਜਿਹੀ ਸ਼ਖਸੀਅਤ ਅੱਜ ਤੱਕ ਮੈਂ ਕਦੇ ਵੀ ਨਹੀਂ ਦੇਖੀ ਕਿਉਂਕਿ ਉਨ੍ਹਾਂ ’ ਚ ਜਿਸ ਤਰ੍ਹਾਂ ਦੀ ਸਾਦਗੀ , ਦੂਰਅੰਦੇਸ਼ੀ ਤੇ ਨਿਮਰਤਾ ਸੀ ਉਹ ਕਿਸੇ ਵਿਚ ਵੀ ਨਹੀਂ ਹੈ ।
Ad Position 22
No active advertisement
ਪਿਛਲੀ ਖ਼ਬਰ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪਤੀ ਪਤਨੀ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ ਭ੍ਰਿਸ਼ਟਾਚਾਰ ਮਾਮਲੇ ’ ਚ ਮੁਅੱਤਲ ਡੀ . ਆਈ . ਜੀ . ਐੱਚ . ਐੱਸ . ਭੁੱਲਰ ਨੂੰ ਹਾਈ ਕੋਰਟ ਤੋਂ ਦੂਜੀ ਵਾਰ ਝਟਕਾ
Ad Position 24