ਵਿਧਾਇਕ ਧਾਲੀਵਾਲ ਨੇ ਵਿਧਾਨ ਸਭਾ ’ਚ ਚੁੱਕਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ
ਚੰਡੀਗੜ੍ਹ , 10 ਅਗਸਤ ( ਵਿਕਰਮਜੀਤ ਸਿੰਘ ਮਾਨ )- ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਸੂਬੇ ਦੇ ਕਿਸਾਨਾਂ ਦੀ ਲਟਕ ਰਹੀ ਸਬਸਿਡੀ ਦਾ ਮੁੱਦਾ ਜ਼ੋਰ - ਸ਼ੋਰ ਨਾਲ ਉਠਾਇਆ । ਉਨ੍ਹਾਂ ਸਰਕਾਰ ਤੋਂ ਜਵਾਬ ਮੰਗਿਆ ਕਿ ਜਦੋਂ ਸੂਬੇ ਦੀਆਂ ਹੋਰ ਖੰਡ ਮਿੱਲਾਂ ਨਾਲ ਜੁੜੇ ਕਿਸਾਨਾਂ ਨੂੰ ਸਬਸਿਡੀ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ , ਤਾਂ ਫਗਵਾੜਾ ਸ਼ੂਗਰ ਮਿੱਲ ਨਾਲ ਜੁੜੇ ਕਿਸਾਨਾਂ ਦੀ ਕਰੀਬ 18.
ਚੰਡੀਗੜ੍ਹ , 10 ਅਗਸਤ ( ਵਿਕਰਮਜੀਤ ਸਿੰਘ ਮਾਨ )- ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਸੂਬੇ ਦੇ ਕਿਸਾਨਾਂ ਦੀ ਲਟਕ ਰਹੀ ਸਬਸਿਡੀ ਦਾ ਮੁੱਦਾ ਜ਼ੋਰ - ਸ਼ੋਰ ਨਾਲ ਉਠਾਇਆ । ਉਨ੍ਹਾਂ ਸਰਕਾਰ ਤੋਂ ਜਵਾਬ ਮੰਗਿਆ ਕਿ ਜਦੋਂ ਸੂਬੇ ਦੀਆਂ ਹੋਰ ਖੰਡ ਮਿੱਲਾਂ ਨਾਲ ਜੁੜੇ ਕਿਸਾਨਾਂ ਨੂੰ ਸਬਸਿਡੀ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ , ਤਾਂ ਫਗਵਾੜਾ ਸ਼ੂਗਰ ਮਿੱਲ ਨਾਲ ਜੁੜੇ ਕਿਸਾਨਾਂ ਦੀ ਕਰੀਬ 18.93 ਕਰੋੜ ਦੀ ਸਬਸਿਡੀ ਅਜੇ ਤੱਕ ਕਿਉਂ ਰੋਕੀ ਗਈ ਹੈ । ਧਾਲੀਵਾਲ ਨੇ ਕਿਹਾ ਕਿ ਸਰਕਾਰ ਵਲੋਂ ਵਿਧਾਨ ਸਭਾ ਵਿਚ ਸਪਸ਼ਟ ਕੀਤਾ ਗਿਆ ਕਿ ਹੋਰ ਸਬੰਧਤ ਕਿਸਾਨਾਂ ਨੂੰ ਉਨ੍ਹਾਂ ਦੀ ਸਬਸਿਡੀ ਦੀ ਰਕਮ ਜਾਰੀ ਹੋ ਚੁੱਕੀ ਹੈ । ਅਜਿਹੇ ਵਿਚ ਸਵਾਲ ਇਹ ਹੈ ਕਿ ਫਗਵਾੜਾ ਸ਼ੂਗਰ ਮਿੱਲ ਦੇ ਕਿਸਾਨਾਂ ਨਾਲ ਹੀ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ ? ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫਗਵਾੜਾ ਸ਼ੂਗਰ ਮਿੱਲ ਨਾਲ ਜੁੜੇ ਕਿਸਾਨਾਂ ਦੀ ਲੰਬਿਤ 18.93 ਕਰੋੜ ਦੀ ਸਬਸਿਡੀ ਤੁਰੰਤ ਜਾਰੀ ਕੀਤੀ ਜਾਵੇ ।