ਸਰਹੱਦ ਪਾਰ ਤੋਂ ਡਰੋਨ ਰਾਹੀਂ ਪੁੱਜੀ 10 ਪਿਸਤੌਲਾਂ ਤੇ ਹੈਰੋਇਨ ਦੀ ਖੇਪ ਬਰਾਮਦ , 7 ਮੁਲਜ਼ਮ ਕੀਤੇ ਗ੍ਰਿਫਤਾਰ : ਮਿੱਥ ਕੇ ਕਤਲ ਦੀ ਵਾਰਦਾਤ ਨੂੰ ਦੇਣਾ ਸੀ ਅੰਜਾਮ
ਅੰਮ੍ਰਿਤਸਰ , 10 ਅਗਸਤ ( ਰੇਸ਼ਮ ਸਿੰਘ )- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਥੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਅਤੇ ਗ਼ੈਰ - ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਦੋ ਵੱਡੇ ਨੈੱਟਵਰਕਾਂ ਨੂੰ ਬੇਨਕਾਬ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਅਤਿ ਆਧੁਨਿਕ ਵਿਦੇਸ਼ੀ ਪਿਸਤੌਲ , 1. 054 ਕਿਲੋ ਹੈਰੋਇਨ ਅਤੇ ਇਕ ਡਰੋਨ ਬਰਾਮਦ ਕੀਤਾ ਹੈ ।
ਅੰਮ੍ਰਿਤਸਰ , 10 ਅਗਸਤ ( ਰੇਸ਼ਮ ਸਿੰਘ )- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਥੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਅਤੇ ਗ਼ੈਰ - ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਦੋ ਵੱਡੇ ਨੈੱਟਵਰਕਾਂ ਨੂੰ ਬੇਨਕਾਬ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਅਤਿ ਆਧੁਨਿਕ ਵਿਦੇਸ਼ੀ ਪਿਸਤੌਲ , 1.054 ਕਿਲੋ ਹੈਰੋਇਨ ਅਤੇ ਇਕ ਡਰੋਨ ਬਰਾਮਦ ਕੀਤਾ ਹੈ । ਇਹ ਪ੍ਰਗਟਾਵਾ ਇਥੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕੀਤਾ । ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਰੋਧੀ ਧਿਰ ਨੂੰ ਮਿੱਥ ਕੇ ਕਤਲ ਕਰਨ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ‘ ਚ ਸਨ । ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਭੁੱਲਰ (28), ਵਾਸੀ ਪਿੰਡ ਰਾਜੋਕੇ ਜ਼ਿਲ੍ਹਾ ਤਰਨਤਾਰਨ ਹਾਲ ਗੁੰਮਟਾਲਾ , ਹੁਸਨਪ੍ਰੀਤ ਸਿੰਘ (21) ਵਾਸੀ ਪਿੰਡ ਮਹਿਦੀਪੁਰ ਹਾਲ ਢੋਲਣ ਜ਼ਿਲ੍ਹਾ ਤਰਨਤਾਰਨ , ਅਹਿਮਦ ਰਾਜਾ (21) ਸੁਲਤਾਨਵਿੰਡ ਅੰਮ੍ਰਿਤਸਰ , ਜਗਸੀਰ ਸਿੰਘ ਉਰਫ਼ ਬੌਬੀ (26) ਤਕਸ਼ਤਰੀ ਤਰਨ ਤਾਰਨ , ਨਵਦੀਪ ਸਿੰਘ (20) ਵਾਸੀ ਅਟਾਰੀ ਅੰਮ੍ਰਿਤਸਰ ਦਿਹਾਤੀ , ਅਨਮੋਲਦੀਪ ਸਿੰਘ (19) ਪਿੰਡ ਰੋੜਾਂਵਾਲੀ ਤੇ ਮਨਜਿੰਦਰ ਸਿੰਘ ਉਰਫ਼ ਮੰਗਾ (37) ਵਾਸੀ ਫਤਿਹਪੁਰ ਅੰਮ੍ਰਿਤਸਰ ਵਜੋਂ ਹੋਈ ਹੈ । ਇਨ੍ਹਾ ਕੋਲੋਂ ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਇਕ .30 ਬੋਰ ਜ਼ਿਗਾਨਾ ( ਤੁਰਕੀ ਵਿਚ ਬਣਿਆ ), ਇਕ 9 ਐੱਮ . ਐੱਮ . ਗਲੋਕ ( ਆਸਟ੍ਰੀਆ ਵਿਚ ਬਣਿਆ ), ਇਕ 9 ਐੱਮ . ਐੱਮ . ਪੀ - ਐਕਸ 5, ਦੋ .30 ਬੋਰ ( ਚੀਨ ਵਿਚ ਬਣੇ ), ਦੋ .30 ਬੋਰ ਸਟਾਰ ਮਾਰਕ , ਇਕ .30 ਬੋਰ , ਇਕ ਗਲੋਕ 9 ਐੱਮ . ਐੱਮ . ਅਤੇ ਇਕ .30 ਬੋਰ ਪੀਐਕਸ 3 ਦੇ ਨਾਲ - ਨਾਲ ਪੰਜ ਜ਼ਿੰਦਾ ਕਾਰਤੂਸ ਸ਼ਾਮਿਲ ਹਨ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿਚ ਸਨ ਜੋ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਗ਼ੈਰ - ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੀ ਸਪਲਾਈ ਵਿਚ ਸਹਾਇਤਾ ਕਰ ਰਹੇ ਸਨ । ਇਸ ਮੌਕੇ ਡੀ . ਸੀ . ਪੀ . ਰਵਿੰਦਰਪਾਲ ਸਿੰਘ ਸੰਧੂ , ਏ . ਡੀ . ਸੀ . ਪੀ . ਵਿਸ਼ਾਲਜੀਤ ਸਿੰਘ , ਇੰਸ : ਅਮੋਲਕਦੀਪ ਸਿੰਘ ਆਦਿ ਹਾਜ਼ਰ ਸਨ ।