10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕਮਲ ਭਾਬੀ ਹੱਤਿਆ ਮਾਮਲਾ-ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਸਾਥੀ ਰਣਜੀਤ ਸਿੰਘ ਖ਼ਿਲਾਫ਼ ਦੋਸ਼ ਤੈਅ

ਕਮਲ ਭਾਬੀ ਹੱਤਿਆ ਮਾਮਲਾ-ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਸਾਥੀ ਰਣਜੀਤ ਸਿੰਘ ਖ਼ਿਲਾਫ਼ ਦੋਸ਼ ਤੈਅ

Ad Position 21
No active advertisement
ਅਜੀਤ ਡੈਸਕ 11-08-2026

ਬਠਿੰਡਾ, 10 ਅਗਸਤ (ਸੱਤਪਾਲ ਸਿੰਘ ਸਿਵੀਆਂ)- ਸੋਸ਼ਲ ਮੀਡੀਆ ’ਤੇ ਦੋ-ਹਰਫੀ ਭਾਸ਼ਾ ਦੀ ਵਰਤੋਂ ਕਰਨ ਵਾਲੀ ਕਮਲ ਭਾਬੀ ਉਰਫ਼ ਕੰਚਨ ਕੁਮਾਰੀ ਦੇ ਹੱਤਿਆ ਮਾਮਲੇ ’ਚ ਕਥਿਤ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਦੇ ਖ਼ਿਲਾਫ਼ ਬਠਿੰਡਾ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ, ਜਿਸ ਸੰਬੰਧੀ ਦੋਵਾਂ ਵਲੋਂ ਅੱਜ ਕੇਂਦਰੀ ਜੇਲ੍ਹ ਬਠਿੰਡਾ ਦੀ ਨਿਆਂਇਕ ਹਿਰਾਸਤ ’ਚੋਂ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ੀ ਭੁਗਤੀ ਗਈ। ਇਸ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਤੈਅ ਕੀਤੀ ਗਈ ਹੈ, ਜਿਸ ਲਈ ਮ੍ਰਿਤਕਾ ਦੀ ਮਾਤਾ ਗਿਰਜ਼ਾ ਦੇਵੀ ਵਾਸੀ ਲੁਧਿਆਣਾ ਸਮੇਤ ਹੋਰ ਗਵਾਹਾਂ ਨੂੰ ਸੰਮਨ ਵੀ ਜਾਰੀ ਕੀਤੇ ਗਏ ਹਨ। ਇਸ ਮਾਮਲੇ ’ਚ ਵਾਰਦਾਤ ਸਮੇਂ ਵਰਤੀ ਗਈ ਗੱਡੀ ਵੀ ਸਬੰਧਿਤ ਮਾਲਕ ਨੂੰ ਸੌਂਪੇ ਜਾਣ ਦੀ ਮਹਿਰੋਂ ਨੇ ਸਹਿਮਤੀ ਪ੍ਰਗਟ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਮਲੇਸ਼ੀਆ ਦੀ ਸਿਆਸਤ ’ ਚ ਪੰਜਾਬੀਆਂ ਦੀ ਅਹਿਮ ਭੂਮਿਕਾ ਮਾਣ ਵਾਲੀ ਗੱਲ - ਕੇਵਲ ਸਿੰਘ ਢਿੱਲੋਂ • ਪੇਨਾਂਗ ਦੇ ਉਪ ਮੁੱਖ ਮੰਤ...
Ad Position 24