19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜਾਤੀ ਮਰਦਮਸ਼ੁਮਾਰੀ ’ਚੋਂ ਓ.ਬੀ.ਸੀ. ਨੂੰ ਲਾਂਭੇ ਕਰਨ ’ਤੇ ਭੜਕੀ ਕਾਂਗਰਸ

ਨਵੀਂ ਦਿੱਲੀ, 18 ਅਗਸਤ (ਏਜੰਸੀ)-ਕਾਂਗਰਸ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਜਾਤੀ ਮਰਦਮਸ਼ੁਮਾਰੀ ’ਚੋਂ ਪੱਛੜੀਆਂ ਸ਼੍ਰੇਣੀਆਂ (ਓ. ਬੀ.

Ad Position 21
No active advertisement
ਅਜੀਤ ਡੈਸਕ 19-08-2026
ਨਵੀਂ ਦਿੱਲੀ, 18 ਅਗਸਤ (ਏਜੰਸੀ)-ਕਾਂਗਰਸ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਜਾਤੀ ਮਰਦਮਸ਼ੁਮਾਰੀ ’ਚੋਂ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਨੂੰ ਲਾਂਭੇ ਕਰਨ ਦਾ ਗੰਭੀਰ ਦੋਸ਼ ਲਾਉਂਦਿਆਂ ਇਸ ਨੂੰ ‘ਡੂੰਘੀ ਸਾਜ਼ਿਸ਼’ ਕਰਾਰ ਦਿੱਤਾ ਹੈ। ਕਾਂਗਰਸ ਦੇ ਓ.ਬੀ.ਸੀ. ਵਿਭਾਗ ਦੇ ਮੁਖੀ ਅਨਿਲ ਜੈਹਿੰਦ ਨੇ ਦੋਸ਼ ਲਾਇਆ ਕਿ ਮਰਦਮਸ਼ੁਮਾਰੀ ਫਾਰਮ ’ਚ ਓ.ਬੀ.ਸੀ. ਭਾਈਚਾਰੇ ਲਈ ਵੱਖਰਾ ਕਾਲਮ ਨਾ ਰੱਖਣਾ ਸਮਾਜਿਕ ਨਿਆਂ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ ਅਤੇ ਇਸ ਨਾਲ ਪੱਛੜੀਆਂ ਸ਼੍ਰੇਣੀਆਂ ਦੀ ਸਹੀ ਆਬਾਦੀ ਦਾ ਅੰਕੜਾ ਸਾਹਮਣੇ ਨਹੀਂ ਆ ਸਕੇਗਾ। ਅਨਿਲ ਜੈਹਿੰਦ ਨੇ ਕਿਹਾ ਕਿ ਸਰਕਾਰ ਜਾਤੀ ਮਰਦਮਸ਼ੁਮਾਰੀ ਨੂੰ ਵਿਗਿਆਨਿਕ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੀ ਬਜਾਏ ਅਜਿਹੀ ਪ੍ਰਕਿਰਿਆ ਅਪਣਾ ਰਹੀ ਹੈ, ਜਿਸ ਨਾਲ ਓ.ਬੀ.ਸੀ. ਭਾਈਚਾਰੇ ਨੂੰ ਸਰਕਾਰੀ ਅੰਕੜਿਆਂ ਤੋਂ ਬਾਹਰ ਰੱਖਣ ਦਾ ਰਾਹ ਪੱਧਰਾ ਹੁੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਅਗਲੀ ਖ਼ਬਰ ਬਹੁਤ ਜ਼ਿਆਦਾ ਅਦਾਲਤੀ ਦਖਲਅੰਦਾਜ਼ੀ ਸਾਲਸੀ ਅਵਾਰਡਾਂ ’ਚ ਕਰਦੀ ਹੈ ਦੇਰੀ-ਸੰਸਦੀ ਕਮੇਟੀ
Ad Position 24