ਕਸ਼ਮੀਰ ਘਾਟੀ ’ਚ ਅਸ਼ਾਂਤੀ ਫੈਲਾਉਣ ਦੀ ‘ਨਾਪਾਕ’ ਸਾਜ਼ਿਸ਼ ਦਾ ਪਾਕਿਸਤਾਨੀ ਮੌਲਵੀ ਵਲੋਂ ਖ਼ੁਲਾਸਾ
ਕਿਹਾ, ਲਸ਼ਕਰ ਨੇ 10 ਹਜ਼ਾਰ ਅੱਤਵਾਦੀ ਭੇਜੇ ਕਸ਼ਮੀਰ
ਅੰਮ੍ਰਿਤਸਰ, 18 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਮੌਲਵੀ ਹਾਫ਼ਿਜ਼ ਨਾਸਿਰ ਮਦਨੀ ਨੇ ਲਹਿੰਦੇ ਪੰਜਾਬ ਦੇ ਬਹਾਵਲਨਗਰ ’ਚ ਅੱਤਵਾਦੀ ਸਮੂਹ ਲਸ਼ਕਰ-ਏ-ਤਾਇਬਾ ਨਾਲ ਸੰਬੰਧਿਤ ਇਕ ਸਮਾਗਮ ’ਚ ਭਾਸ਼ਣ ਦੌਰਾਨ ਕਥਿਤ ਤੌਰ ’ਤੇ ਜੇਲ੍ਹ ਵਿਚ ਬੰਦ ਅੱਤਵਾਦੀ ਸੰਗਠਨ ਦੇ ਸੰਸਥਾਪਕ ਹਾਫ਼ਿਜ਼ ਸਈਦ ਦੀ ਪ੍ਰਸ਼ੰਸਾ ਕਰਦਿਆਂ ਦਾਅਵਾ ਕੀਤਾ ਕਿ ਉਸ ਨੇ ਕਸ਼ਮੀਰ ’ਚ 10,000 ਜਿਹਾਦੀ (ਅੱਤਵਾਦੀ) ਭੇਜੇ ਸਨ। ਚਰਚਿਤ ਮੌਲਵੀ ਦਾ ਉਕਤ ਬਿਆਨ ਇਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਸਿਰਫ਼ ਭਾਰਤ ਵਿਰੋਧੀ ਬਿਆਨਬਾਜ਼ੀ ਤੱਕ ਸਿਮਤ ਨਹੀਂ ਹੈ।
ਲ
ਲਾਹੌਰ ਦੀ ਜੌਹਰ ਟਾਊਨ ਆਬਾਦੀ ਦੀ ਬੀ. ਓ. ਆਰ. ਸੁਸਾਇਟੀ ਸਥਿਤ ਹਾਫ਼ਿਜ਼ ਸਈਦ (ਹਾਸ਼ੀਏ ’ਚ) ਦੇ ਘਰ ਦਾ ਬਾਹਰੀ ਦ੍ਰਿਸ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ
19-08-2026
ਅੰਮ੍ਰਿਤਸਰ, 18 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਮੌਲਵੀ ਹਾਫ਼ਿਜ਼ ਨਾਸਿਰ ਮਦਨੀ ਨੇ ਲਹਿੰਦੇ ਪੰਜਾਬ ਦੇ ਬਹਾਵਲਨਗਰ ’ਚ ਅੱਤਵਾਦੀ ਸਮੂਹ ਲਸ਼ਕਰ-ਏ-ਤਾਇਬਾ ਨਾਲ ਸੰਬੰਧਿਤ ਇਕ ਸਮਾਗਮ ’ਚ ਭਾਸ਼ਣ ਦੌਰਾਨ ਕਥਿਤ ਤੌਰ ’ਤੇ ਜੇਲ੍ਹ ਵਿਚ ਬੰਦ ਅੱਤਵਾਦੀ ਸੰਗਠਨ ਦੇ ਸੰਸਥਾਪਕ ਹਾਫ਼ਿਜ਼ ਸਈਦ ਦੀ ਪ੍ਰਸ਼ੰਸਾ ਕਰਦਿਆਂ ਦਾਅਵਾ ਕੀਤਾ ਕਿ ਉਸ ਨੇ ਕਸ਼ਮੀਰ ’ਚ 10,000 ਜਿਹਾਦੀ (ਅੱਤਵਾਦੀ) ਭੇਜੇ ਸਨ। ਚਰਚਿਤ ਮੌਲਵੀ ਦਾ ਉਕਤ ਬਿਆਨ ਇਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਸਿਰਫ਼ ਭਾਰਤ ਵਿਰੋਧੀ ਬਿਆਨਬਾਜ਼ੀ ਤੱਕ ਸਿਮਤ ਨਹੀਂ ਹੈ। ਇਸ ਬਿਆਨ ’ਚ ਕਸ਼ਮੀਰ ’ਚ ਅੱਤਵਾਦੀਆਂ ਦੀ ਲਾਮਬੰਦੀ ਅਤੇ ਤਾਇਨਾਤੀ ਦੀ ਗੱਲ ਕੀਤੀ ਗਈ ਹੈ। ਕਸ਼ਮੀਰ ਲੰਬੇ ਸਮੇਂ ਤੋਂ ਪਾਕਿ ਆਧਾਰਿਤ ਅੱਤਵਾਦੀ ਸੰਗਠਨਾਂ ਲਈ ਪ੍ਰਚਾਰ ਦਾ ਮੁੱਖ ਮੁੱਦਾ ਰਿਹਾ ਹੈ। ਮੌਲਾਨਾ ਨਾਸਿਰ ਮਦਨੀ ਦੇ ਅੱਤਵਾਦੀ ਸਮੂਹ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਸੰਗਠਨਾਂ ਨਾਲ ਨੇੜਲੇ ਸੰਬੰਧ ਦੱਸੇ ਜਾ ਰਹੇ ਹਨ। ਉਸ ਨੇ ਬਹਾਵਲਪੁਰ ’ਚ ਪਾਕਿਸਤਾਨ ਸੈਂਟਰਲ ਮੁਸਲਿਮ ਲੀਗ ਦੇ ਇਕ ਵੱਡੇ ਇਕੱਠ ‘ਚ ਬੋਲਦਿਆਂ ਕਿਹਾ ਕਿ ਹਾਫ਼ਿਜ਼ ਸਈਦ ਨੇ ਕਸ਼ਮੀਰ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਅੱਜ ਉਹ ਜੇਲ੍ਹ ’ਚ ਹੈ। ਉਸ ਨੇ ਕਿਹਾ ਕਿ ਹਾਫ਼ਿਜ਼ ਸਈਦ ਪਾਕਿ ’ਚ ਪਹਿਲਾ ਅਜਿਹਾ ਕੈਦੀ ਹੋਵੇਗਾ, ਜਿਸ ਦੇ ਖ਼ਿਲਾਫ਼ ਕਿਸੇ ਨੇ ਗਵਾਹੀ ਨਹੀਂ ਦਿੱਤੀ। ਜਨਤਕ ਇਕੱਠ ’ਚ ਬੋਲਦੇ ਹੋਏ ਮਦਨੀ ਨੇ ਕਸ਼ਮੀਰ ’ਚ ਪਾਕਿ ਦੀਆਂ ਲਗਾਤਾਰ ਅੱਤਵਾਦੀ ਗਤੀਵਿਧੀਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹਾਫ਼ਿਜ਼ ਸਈਦ ਨੇ ਕਸ਼ਮੀਰ ਅਤੇ ਮਾਦਰ-ਏ-ਵਤਨ (ਮਾਤ ਭੂਮੀ) ਲਈ ਕੁਰਬਾਨੀ ਦੇਣ ਲਈ ਹਜ਼ਾਰਾਂ ਬੱਚਿਆਂ ਦੀ ਪੇਸ਼ਕਸ਼ ਕੀਤੀ। ਮੌਲਾਨਾ ਨੇ ਦਾਅਵਾ ਕੀਤਾ ਕਿ ਪਾਕਿ ਸਰਕਾਰ ਨੇ ਹਾਫ਼ਿਜ਼ ਸਈਦ ਦੀ ਉਕਤ ਕੁਰਬਾਨੀ ਕਰਕੇ ਉਸ ਨੂੰ ਕੈਦ ’ਚ ਰੱਖਿਆ ਹੋਇਆ ਹੈ ਪਰ ਅੱਜ ਵੀ ਉਹ ਚੁੱਪ ਹੈ। ਉਸ ਨੇ ਕੋਈ ਦੁਕਾਨ ਜਾਂ ਕੋਈ ਸ਼ਹਿਰ ਨਹੀਂ ਸਾੜਿਆ। ਪਾਕਿਸਤਾਨੀ ਸਰਕਾਰ ਅਤੇ ਹੋਰਨਾ ਦਾ ਦਾਅਵਾ ਹੈ ਕਿ ਹਾਫ਼ਿਜ਼ ਸਈਦ ਜੇਲ੍ਹ ’ਚ ਕੈਦ ਹੈ। ਹਾਲਾਂਕਿ, ਸਰਹੱਦ ਪਾਰ ਦੇ ਸੂਤਰਾਂ ਦੀ ਮੰਨੀਏ ਤਾਂ ਸੰਯੁਕਤ ਰਾਸ਼ਟਰ ਵਲੋਂ ਲੋੜੀਂਦੇ ਅੱਤਵਾਦੀਆਂ ਦੀ ਸੂਚੀ ’ਚ ਸ਼ਾਮਿਲ ਅਤੇ ਮੁੰਬਈ ਹਮਲਿਆਂ ਦਾ ਸਾਜਿਸ਼ਘਾੜਾ ਮੌਲਾਨਾ ਹਾਫ਼ਿਜ਼ ਸਈਦ ਮੌਜੂਦਾ ਸਮੇਂ ਲਾਹੌਰ ਦੀ ਜੌਹਰ ਟਾਊਨ ਆਬਾਦੀ ਵਿਚਲੀ ਬੀ. ਓ. ਆਰ. ਸੁਸਾਇਟੀ ’ਚ ਰਹਿ ਰਿਹਾ ਹੈ। ਇਸ ਘਰ ਦੇ ਵੱਖ-ਵੱਖ ਦਿਸ਼ਾਵਾਂ ਵਲ ਦੋ ਦਰਵਾਜ਼ੇ ਹਨ। ਪਾਕਿਸਤਾਨੀ ਪੁਲਿਸ ਵਲੋਂ ਉਸ ਦੇ ਘਰ ਦੇ ਬਾਹਰ ਅਤੇ ਆਸੇ-ਪਾਸੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਉਥੋਂ ਹੀ ਉਹ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ।