18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕੌਮੀ ਇਨਸਾਫ਼ ਮੋਰਚਾ ਮਾਮਲੇ ’ਚ ਗ੍ਰਿਫ਼ਤਾਰੀਆਂ ਦੀ ਤਿਆਰੀ ਪੁਲਿਸ ਕਮਾਨ ਵੀ ਬਦਲੇਗੀ

ਚੰਡੀਗੜ੍ਹ, 18 ਅਗਸਤ (ਕਪਿਲ ਵਧਵਾ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵਲੋਂ 15 ਅਗਸਤ ਨੂੰ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਹੋਈਆਂ ਘਟਨਾਵਾਂ ਦੇ ਮਾਮਲੇ ’ਚ ਹੁਣ ਪੁਲਿਸ ਵਲੋਂ ਅਗਲੇ ਕਦਮ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਧਿਆਨ ’ ਚ ਰੱਖਦਿਆਂ ਨਾਮਜ਼ਦ ਵਿਅਕਤੀਆਂ ਸਮੇਤ ਹੋਰਨਾਂ ਦੀਆਂ ਗ੍ਰਿਫ਼ਤਾਰੀਆਂ ਜਲਦ ਕੀਤੀਆਂ ਜਾ ਸਕਦੀਆਂ ਹਨ।

Ad Position 21
No active advertisement
ਅਜੀਤ ਡੈਸਕ 19-08-2026
ਚੰਡੀਗੜ੍ਹ, 18 ਅਗਸਤ (ਕਪਿਲ ਵਧਵਾ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵਲੋਂ 15 ਅਗਸਤ ਨੂੰ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਹੋਈਆਂ ਘਟਨਾਵਾਂ ਦੇ ਮਾਮਲੇ ’ਚ ਹੁਣ ਪੁਲਿਸ ਵਲੋਂ ਅਗਲੇ ਕਦਮ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਧਿਆਨ ’ ਚ ਰੱਖਦਿਆਂ ਨਾਮਜ਼ਦ ਵਿਅਕਤੀਆਂ ਸਮੇਤ ਹੋਰਨਾਂ ਦੀਆਂ ਗ੍ਰਿਫ਼ਤਾਰੀਆਂ ਜਲਦ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਮਟੌਰ ਬੈਰੀਅਰ ’ਤੇ ਹੋਏ ਪ੍ਰਦਰਸ਼ਨ ਸੰਬੰਧੀ ਦਰਜ ਮਾਮਲੇ ’ਚ ਬਾਪੂ ਗੁਰਚਰਨ ਸਿੰਘ, ਗੁਰਦੀਪ ਬਠਿੰਡਾ, ਸੁਖਜਿੰਦਰ ਸਿੰਘ ਖੋਸਾ, ਸੁੱਖ ਗਿੱਲ ਮੋਗਾ, ਪਾਲ ਸਿੰਘ ਫਰਾਂਸ, ਬਾਬਾ ਰਾਜਾ ਰਾਜ ਸਿੰਘ , ਗੁਰਵਿੰਦਰ ਸਿੰਘ ਭੰਗੂ, ਸੁਰਜੀਤ ਫੂਲ, ਭਾਨਾ ਸਿੱਧੂ, ਬਲਜੀਤ ਸਿੰਘ ਖ਼ਾਲਸਾ, ਲੱਖਾ ਸਿਧਾਣਾ, ਅਮਿਤੋਜ਼ ਮਾਨ ਅਤੇ ਨਵਦੀਪ ਜਲੇਬੜਾ ਸਮੇਤ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵਲੋਂ ਘਟਨਾ ਦੀ ਵੀਡੀਓ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਚੰਡੀਗੜ੍ਹ ਪੁਲਿਸ ਦੇ ਐੱਸ.ਪੀ. ਗੀਤਾਂਜਲੀ ਖੰਡੇਲਵਾਲ ਅਤੇ ਐੱਸ.ਪੀ. ਮਨਜੀਤ ਦੇ ਦਿੱਲੀ ਤਬਾਦਲੇ ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਦੀ ਵਿਦਾਇਗੀ ਹੋਵੇਗੀ। ਦੋਵਾਂ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਪੁਲਿਸ ਦੇ ਨਵੇਂ ਅਧਿਕਾਰੀ ਅਹਿਮ ਅਹੁਦਿਆਂ ਦੀ ਕਮਾਨ ਸੰਭਾਲਣਗੇ। ਇਸ ਤਬਦੀਲੀ ਦਰਮਿਆਨ ਕੌਮੀ ਇਨਸਾਫ਼ ਮੋਰਚੇ ਨਾਲ ਸੰਬੰਧਿਤ ਮਾਮਲੇ ’ਚ ਪੁਲਿਸ ਦੀ ਅਗਲੀ ਕਾਰਵਾਈ ’ਤੇ ਲੋਕਾਂ ਦੀ ਨਜ਼ਰ ਬਣੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਦਾ ਡੀ.ਏ. ਰੋਕਣਾ ਸਰਕਾਰ ਨੂੰ ਪਵੇਗਾ ਮਹਿੰਗਾ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਮਜੀਠੀਆ ਮਾਮਲੇ ਦੀ ਸੁਣਵਾਈ ਮੁੜ ਟਲੀ
Ad Position 24