ਸਮਝੌਤੇ ਲਈ ਬੇਚੈਨ ਹੈ ਈਰਾਨ-ਟਰੰਪ
ਨਿਊਯਾਰਕ, 23 ਅਗਸਤ (ਰਾਜੂ ਸਾਹਿਬਾਜ਼ਪੁਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਰਣਨੀਤਕ ਪੱਖੋਂ ਅਹਿਮ ਹੋਰਮੁਜ਼ ਜਲਡਮਰੂ ਨੂੰ ‘ਅਮਰੀਕੀ ਖੇਤਰ’ ਦੱਸਦਿਆਂ ਕਿਹਾ ਕਿ ਈਰਾਨ ਅਮਰੀਕਾ ਨਾਲ ਸਮਝੌਤਾ ਕਰਨ ਲਈ ਬਹੁਤ ਬੇਚੈਨ ਹੈ, ਪਰ ਹੁਣ ਵਾਸ਼ਿੰਗਟਨ ਹੀ ਫ਼ੈਸਲਾ ਕਰੇਗਾ ਕਿ ਸਮਝੌਤਾ ਕਰਨਾ ਹੈ ਜਾਂ ਨਹੀਂ । ਦੱਖਣੀ ਕੈਰੋਲੀਨਾ ਵਿਚ ਇੱਕ ਚੋਣ ਪ੍ਰਚਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਲਈ ਅਮਰੀਕਾ ਨੂੰ ਫ਼ੌਜੀ ਕਾਰਵਾਈ ਕਰਨੀ ਪਈ ।
ਨਿਊਯਾਰਕ, 23 ਅਗਸਤ (ਰਾਜੂ ਸਾਹਿਬਾਜ਼ਪੁਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਰਣਨੀਤਕ ਪੱਖੋਂ ਅਹਿਮ ਹੋਰਮੁਜ਼ ਜਲਡਮਰੂ ਨੂੰ ‘ਅਮਰੀਕੀ ਖੇਤਰ’ ਦੱਸਦਿਆਂ ਕਿਹਾ ਕਿ ਈਰਾਨ ਅਮਰੀਕਾ ਨਾਲ ਸਮਝੌਤਾ ਕਰਨ ਲਈ ਬਹੁਤ ਬੇਚੈਨ ਹੈ, ਪਰ ਹੁਣ ਵਾਸ਼ਿੰਗਟਨ ਹੀ ਫ਼ੈਸਲਾ ਕਰੇਗਾ ਕਿ ਸਮਝੌਤਾ ਕਰਨਾ ਹੈ ਜਾਂ ਨਹੀਂ । ਦੱਖਣੀ ਕੈਰੋਲੀਨਾ ਵਿਚ ਇੱਕ ਚੋਣ ਪ੍ਰਚਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਲਈ ਅਮਰੀਕਾ ਨੂੰ ਫ਼ੌਜੀ ਕਾਰਵਾਈ ਕਰਨੀ ਪਈ । ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਮੁਹਿੰਮ ਨੇ ਈਰਾਨ ਦੀ ਪ੍ਰਮਾਣੂ ਸਮਰੱਥਾ ਨੂੰ ਰੋਕ ਦਿੱਤਾ ਹੈ ਅਤੇ ਹੁਣ ਉਸ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਉਣ ਦਿੱਤਾ ਜਾਵੇਗਾ। ਟਰੰਪ ਨੇ ਕਿਹਾ ਕਿ ਉਹ ਸਮਝੌਤੇ ਲਈ ਇੰਨੇ ਬੇਚੈਨ ਹਨ ਕਿ ਹੁਣ ਸਾਨੂੰ ਹੀ ਪਤਾ ਨਹੀਂ ਕਿ ਅਸੀਂ ਸਮਝੌਤਾ ਕਰਨਾ ਵੀ ਚਾਹੁੰਦੇ ਹਾਂ ਜਾਂ ਨਹੀਂ । ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਉਹ ਹੋਰਮੁਜ਼ ਜਲਡਮਰੂ ਨੂੰ ਅਮਰੀਕੀ ਖੇਤਰ ਵਜੋਂ ਦੇਖਦੇ ਹਨ। ਰਾਸ਼ਟਰਪਤੀ ਮੁਤਾਬਕ ਈਰਾਨ ਵਿਰੁੱਧ ਅਮਰੀਕੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਪਹਿਲਾਂ ਨਾਲੋਂ ਵੀ ਹੇਠਾਂ ਆ ਸਕਦੀਆਂ ਹਨ । ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੰਗ ਦੀ ਸ਼ੁਰੂਆਤ ਸਮੇਂ ਆਈ ਗਿਰਾਵਟ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਮੁੜ ਮਜ਼ਬੂਤ ਹੋਇਆ ਹੈ । ਭਾਸ਼ਣ ਦੌਰਾਨ ਟਰੰਪ ਨੇ ਈਰਾਨ ’ਤੇ ਮੁੜ ਬੰਬਾਰੀ ਕਰਨ ਬਾਰੇ ਹਲਕੇ-ਫੁਲਕੇ ਅੰਦਾਜ਼ ਵਿਚ ਟਿੱਪਣੀ ਵੀ ਕੀਤੀ ।