ਪੰਜਾਬ ਅੰਦਰ ਭਾਜਪਾ ਦੀ ਸੁਨਾਮੀ ਨੂੰ ਨਹੀਂ ਰੋਕ ਸਕੇਗੀ ‘ ਆਪ ’ ਸਰਕਾਰ - ਤਰੁਣ ਚੁੱਘ
ਫ਼ਾਜ਼ਿਲਕਾ, 24 ਅਗਸਤ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਅੰਦਰ ਸਰਕਾਰ ਤੋਂ ਇਲਾਵਾ ਅਫ਼ਸਰਸ਼ਾਹੀ, ਪੁਲਿਸ, ਦਰਬਾਰ ਨੂੰ ਸਾਰੀ ਤਾਕਤ ਦੇ ਦਿੱਤੀ ਕਿ ਭਾਜਪਾ ਨੂੰ ਪੰਜਾਬ ਦੇ ਵਿਚ ਆਉਣ ਤੋਂ ਰੋਕਿਆ ਜਾਵੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦਾ ਸਫ਼ਾਇਆ ਕਰ ਦੇਣਗੇ। ਇਹ ਸ਼ਬਦ ਭਾਜਪਾ ਦੇ ਮੈਂਬਰ ਰਾਜ ਸਭਾ ਤਰੁਨ ਚੁੱਘ ਨੇ ਫ਼ਾਜ਼ਿਲਕਾ ਵਿਖੇ ਨਗਰ ਕੌਂਸਲ ’ਤੇ ਭਾਜਪਾ ਦੇ ਬਣੇ ਬੋਰਡ ਤੋਂ ਬਾਅਦ ਨਵ-ਨਿਯੁਕਤ ਪ੍ਰਧਾਨ ਸ੍ਰੀਮਤੀ ਅਨੀਤਾ ਜੈਰਥ, ਸੀਨੀਅਰ ਉਪ ਪ੍ਰਧਾਨ ਭਗਵਾਨ ਦਾਸ ਦੀ ਤਾਜਪੋਸ਼ੀ ਮੌਕੇ ਕਹੇ।
ਫ਼
ਫ਼ਾਜ਼ਿਲਕਾ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਅਨੀਤਾ ਜੈਰਥ ਨੂੰ ਕੁਰਸੀ ’ਤੇ ਬਿਠਾ ਆਸ਼ੀਰਵਾਦ ਦਿੰਦੇ ਹੋਏ ਤਰੁਨ ਚੁੱਘ, ਨਾਲ ਖੜ੍ਹੇ ਹਨ ਸੁਰਜੀਤ ਕੁਮਾਰ ਜਿਆਣੀ, ਅਸ਼ੋਕ ਜੈਰਥ, ਭਗਵਾਨ ਦਾਸ, ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ। ਤਸਵੀਰ-ਪ੍ਰਦੀਪ ਕੁਮਾਰ
25-08-2026
ਫ਼ਾਜ਼ਿਲਕਾ, 24 ਅਗਸਤ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਅੰਦਰ ਸਰਕਾਰ ਤੋਂ ਇਲਾਵਾ ਅਫ਼ਸਰਸ਼ਾਹੀ, ਪੁਲਿਸ, ਦਰਬਾਰ ਨੂੰ ਸਾਰੀ ਤਾਕਤ ਦੇ ਦਿੱਤੀ ਕਿ ਭਾਜਪਾ ਨੂੰ ਪੰਜਾਬ ਦੇ ਵਿਚ ਆਉਣ ਤੋਂ ਰੋਕਿਆ ਜਾਵੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦਾ ਸਫ਼ਾਇਆ ਕਰ ਦੇਣਗੇ। ਇਹ ਸ਼ਬਦ ਭਾਜਪਾ ਦੇ ਮੈਂਬਰ ਰਾਜ ਸਭਾ ਤਰੁਨ ਚੁੱਘ ਨੇ ਫ਼ਾਜ਼ਿਲਕਾ ਵਿਖੇ ਨਗਰ ਕੌਂਸਲ ’ਤੇ ਭਾਜਪਾ ਦੇ ਬਣੇ ਬੋਰਡ ਤੋਂ ਬਾਅਦ ਨਵ-ਨਿਯੁਕਤ ਪ੍ਰਧਾਨ ਸ੍ਰੀਮਤੀ ਅਨੀਤਾ ਜੈਰਥ, ਸੀਨੀਅਰ ਉਪ ਪ੍ਰਧਾਨ ਭਗਵਾਨ ਦਾਸ ਦੀ ਤਾਜਪੋਸ਼ੀ ਮੌਕੇ ਕਹੇ। ਉਨ੍ਹਾਂ ਕਿਹਾ ਕਿ ਅਬੋਹਰ ਅਤੇ ਫ਼ਾਜ਼ਿਲਕਾ ਅੰਦਰ ਭਾਜਪਾ ਦੇ ਬੋਰਡ ਬਣੇ ਹਨ। ਫ਼ਾਜ਼ਿਲਕਾ ਵਿਚ ਪ੍ਰਧਾਨ ਅਤੇ ਅਬੋਹਰ ਵਿਚ ਮੇਅਰ ਬਣੇ ਹਨ। ਇਹ ਸਭ ਕੁੱਝ ਭਾਜਪਾ ਦੀ ਨਾਰੀ ਸ਼ਕਤੀ ਯੋਜਨਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉਹ ਫ਼ਾਜ਼ਿਲਕਾ ਅਤੇ ਅਬੋਹਰ ਦੇ ਵਰਕਰਾਂ ਨੂੰ ਧੰਨਵਾਦ ਕਰਨ ਆਏ ਹਨ, ਜਿਨ੍ਹਾਂ ਨੇ ਪੰਜਾਬ ਅੰਦਰ ਭਾਜਪਾ ਦੇ ਆਗਾਜ਼ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲੇ ਮਿਲ ਕੇ ਚੋਣਾਂ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 1984 ਅੰਦਰ ਸਿੱਖਾਂ ਦਾ ਕਤਲੇਆਮ ਕਰਕੇ ਸਮੁੱਚੀ ਮਾਨਵਤਾ ਦਾ ਘਾਣ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਇਹ ਸਪਸ਼ਟ ਕਰਨ ਕਿ ਕਾਂਗਰਸ ਨੇ ਜੋ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਨਾਇਕ ਦਾ ਦਰਜਾ ਦਿੱਤਾ ਹੈ ਉਸ ਬਾਰੇ ਉਨ੍ਹਾਂ ਦਾ ਕੀ ਰੁਖ ਹੈ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ, ਅਬੋਹਰ ਤੋਂ ਹੋਏ ਭਾਜਪਾ ਦੇ ਆਗਾਜ਼ ਨਾਲ ਸੂਬੇ ਵਿਚ ਸੁਨਾਮੀ ਪੈਦਾ ਹੋਵੇਗੀ। ਆਮ ਆਦਮੀ ਪਾਰਟੀ ਅਤੇ ਕਾਂਗਰਸ ਸਭ ਰੁਲ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ 117 ਸੀਟਾਂ ’ਤੇ ਕੰਮ ਕਰ ਰਹੀ ਹੈ ਅਤੇ 117 ਸੀਟਾਂ ’ਤੇ ਭਾਜਪਾ ਨੂੰ ਸਫਲਤਾ ਮਿਲੇਗੀ। ਅਕਾਲੀ-ਭਾਜਪਾ ਗੱਠਜੋੜ ਬਾਰੇ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ। ਤਾਜਪੋਸ਼ੀ ਕਰਨ ਮੌਕੇ ਤਰੁਨ ਚੁੱਘ ਤੋਂ ਇਲਾਵਾ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਵਿਧਾਇਕ ਸੰਦੀਪ ਜਾਖੜ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਰੰਜਮ ਕਮਰਾ, ਮਨੋਜ ਤ੍ਰਿਪਾਠੀ, ਭਗਵਾਨ ਦਾਸ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਜੈਰਥ, ਸੁਬੋਧ ਵਰਮਾ, ਅਸ਼ਵਨੀ ਫੁਟੇਲਾ ਆਦਿ ਪਿੰਡਾਂ ਅਤੇ ਸ਼ਹਿਰ ਦੇ ਭਾਜਪਾ ਵਰਕਰ ਹਾਜ਼ਰ ਸਨ। ਇਸ ਮੌਕੇ ਨਵ-ਨਿਯੁਕਤ ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਨੇ ਪੁੱਜੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ, ਨਾਲ ਹੀ ਉਨ੍ਹਾਂ ਫ਼ਾਜ਼ਿਲਕਾ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਭਾਜਪਾ ਦੇ ਕੌਂਸਲਰ ਜਿਤਾ ਕੇ ਵਿਰੋਧੀਆਂ ਨੂੰ ਮਾਤ ਦਿੱਤੀ।