24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਖੇਡ ਗਰਾਊਂਡ, ਸਰਕਾਰੀ ਸਕੂਲ ਅਤੇ ਨਿੱਜੀ ਸਕੂਲ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ ਦੀ ਕੰਧ ’ਤੇ ਲਿਖੇ ‘ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ’ ਨਾਅਰੇ ਮਿਲਣ ’ਤੇ ਪੁਲਿਸ ਪ੍ਰਸ਼ਾਸਨ ਹੋਇਆ ਚੌਕਸ

ਖੇਡ ਗਰਾਊਂਡ, ਸਰਕਾਰੀ ਸਕੂਲ ਅਤੇ ਨਿੱਜੀ ਸਕੂਲ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ ਦੀ ਕੰਧ ’ਤੇ ਲਿਖੇ ‘ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ’ ਨਾਅਰੇ ਮਿਲਣ ’ਤੇ ਪੁਲਿਸ ਪ੍ਰਸ਼ਾਸਨ ਹੋਇਆ ਚੌਕਸ

Ad Position 21
No active advertisement
ਅਜੀਤ ਡੈਸਕ 25-08-2026

ਸੰਗਤ ਮੰਡੀ (ਬਠਿੰਡਾ), 24 ਅਗਸਤ (ਅੰਮ੍ਰਿਤਪਾਲ ਸ਼ਰਮਾ)- ਬਠਿੰਡਾ ਬਾਦਲ ਰੋਡ ‘ਤੇ ਪੈਂਦੇ ਪਿੰਡ ਜੈ ਸਿੰਘ ਵਾਲਾ ਦੇ ਖੇਡ ਗਰਾਊਂਡ, ਸਰਕਾਰੀ ਸਕੂਲ ਅਤੇ ਨੇੜਲੇ ਨਿੱਜੀ ਸਕੂਲ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ ਦੀ ਕੰਧ ‘ਤੇ ‘ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ’ ਲਿਖੇ  ਨਾਅਰੇ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਚੌਕਸ ਹੋਇਆ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਜੈ ਸਿੰਘ ਵਾਲਾ ਵਿਖੇ ਮੁੱਖ ਮੰਤਰੀ ਖੇਡ ਗਰਾਊਂਡ ਦੀ ਕੰਧ ਅਤੇ ਉਸ ਦੇ ਸਾਹਮਣੇ ਬਣੇ ਸਰਕਾਰੀ ਸਕੂਲ ਦੀ ਕੰਧ ‘ਤੇ ‘ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ’ -ਐਸ. ਐਫ. ਜੇ. ਅਤੇ ‘31 ਅਗਸਤ ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਮਿਲੇ। ‘ਮੁੱਖ ਮੰਤਰੀ ਖੇਡ ਗਰਾਊਂਡ’ ਲਿਖੇ ਸ਼ਬਦਾਂ ‘ਤੇ ‘ਮੁੱਖ ਮੰਤਰੀ’ ਵਾਲੇ ਸਥਾਨ ‘ਤੇ ਵੀ ਕਾਲਖ ਲਗਾਈ ਹੋਈ ਸੀ। ਇਸ ਤੋਂ ਬਾਅਦ ਥਾਣਾ ਨੰਦਗੜ੍ਹ ਦੇ ਪਿੰਡ ਘੁੱਦਾ ਵਿਖੇ ਕੇਂਦਰੀ ਯੂਨੀਵਰਸਿਟੀ ਦੀ ਕੰਧ ਤੇ ਵੀ ਨਾਅਰੇ ਲਿਖੇ ਮਿਲੇ। ਇਸ ਤੋਂ ਪਿੰਡ ਜੈ ਸਿੰਘ ਵਾਲਾ ਅਤੇ ਨਰੂਆਣਾ ਵਿਚਕਾਰ ਪੈਂਦੇ ਨਿੱਜੀ ਸਕੂਲ ਦੀ ਕੰਧ ’ਤੇ ਵੀ ਇਸ ਤਰ੍ਹਾਂ ਦੇ ਨਾਅਰੇ ਲਿਖੇ ਮਿਲੇ। ਲੋਕਾਂ ਵਲੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਇਸ ਕਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਹਰਵਿੰਦਰ ਸਿੰਘ ਸਰਾਂ ਡੀ.ਐਸ.ਪੀ. ਬਠਿੰਡਾ ਦਿਹਾਤੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। 

Ad Position 22
No active advertisement
ਪਿਛਲੀ ਖ਼ਬਰ 25-08-2026 ਅਗਲੀ ਖ਼ਬਰ ਸਾਡਾ ਮਨੋਰਥ ਨੌਜਵਾਨਾਂ ਵਿਚ ਜ਼ਿੰਦਗੀ ਲਈ ਵਿਸ਼ਵਾਸ ਅਤੇ ਲੋਕਾਂ ਲਈ ਮੁਹੱਬਤ ਪੈਦਾ ਕਰਨਾ ਹੋਣਾ ਚਾਹੀਦਾ ਹੈ | ¸ਮੈਕਸਿਮ ਗੋ...
Ad Position 24