ਜਾਤੀ ਜਨਗਣਨਾ ਸਹੀ ਨਾ ਹੋਣ ਨਾਲ ਓ.ਬੀ.ਸੀ. ਅਤੇ ਵੰਚਿਤ ਵਰਗਾਂ ਦੀ ਪ੍ਰਭਾਵਿਤ ਹੋਵੇਗੀ ਹਿੱਸੇਦਾਰੀ-ਰੰਧਾਵਾ
ਚੰਡੀਗੜ੍ਹ, 25 ਅਗਸਤ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਾਤੀ ਜਨਗਣਨਾ ਸਿਰਫ਼ ਅੰਕੜਿਆਂ ਦਾ ਮਸਲਾ ਨਹੀਂ, ਸਗੋਂ ਹੱਕ ਅਤੇ ਹਿੱਸੇਦਾਰੀ ਦਾ ਮਸਲਾ ਹੈ। ਜੇ ਜਾਤੀਆਂ ਦੀ ਗਿਣਤੀ ਹੀ ਸਹੀ ਨਹੀਂ ਹੋਵੇਗੀ ਤਾਂ ਓ.
ਚੰਡੀਗੜ੍ਹ, 25 ਅਗਸਤ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਾਤੀ ਜਨਗਣਨਾ ਸਿਰਫ਼ ਅੰਕੜਿਆਂ ਦਾ ਮਸਲਾ ਨਹੀਂ, ਸਗੋਂ ਹੱਕ ਅਤੇ ਹਿੱਸੇਦਾਰੀ ਦਾ ਮਸਲਾ ਹੈ। ਜੇ ਜਾਤੀਆਂ ਦੀ ਗਿਣਤੀ ਹੀ ਸਹੀ ਨਹੀਂ ਹੋਵੇਗੀ ਤਾਂ ਓ.ਬੀ.ਸੀ, ਅਤਿ ਪਿਛੜੇ ਅਤੇ ਵੰਚਿਤ ਵਰਗਾਂ ਦੀ ਅਸਲ ਹਿੱਸੇਦਾਰੀ ਵੀ ਸਹੀ ਢੰਗ ਨਾਲ ਤੈਅ ਨਹੀਂ ਹੋ ਸਕੇਗੀ। ਇਸ ਲਈ ਸਹੀ ਅੰਕੜੇ ਹੀ ਸਮਾਜਿਕ ਨਿਆਂ ਅਤੇ ਵੰਚਿਤ ਵਰਗਾਂ ਦੀ ਉਚਿਤ ਭਾਗੀਦਾਰੀ ਨੂੰ ਯਕੀਨੀ ਬਣਾ ਸਕਦੇ ਹਨ।ਰੰਧਾਵਾ ਨੇ ਕਿਹਾ ਕਿ ਪ੍ਰਕਿਰਿਆ ਸਹੀ, ਪਾਰਦਰਸ਼ੀ ਅਤੇ ਪ੍ਰਮਾਣਿਤ ਢੰਗ ਨਾਲ ਹੋਣੀ ਚਾਹੀਦੀ ਹੈ ਤਾਂ ਜੋ ਹਰ ਵਰਗ ਨੂੰ ਉਸ ਦੀ ਅਸਲ ਆਬਾਦੀ ਦੇ ਅਨੁਸਾਰ ਹੱਕ ਅਤੇ ਹਿੱਸੇਦਾਰੀ ਮਿਲ ਸਕੇ।