01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੁਖਬੀਰ ਨੇ ਯੂਥ ਅਕਾਲੀ ਦਲ ਦੇ 7 ਨੌਜਵਾਨਾਂ ਨੂੰ ਵਰਕਿੰਗ ਪ੍ਰਧਾਨ ਤੇ ਲੋਕ ਸਭਾ ਹਲਕਿਆਂ ਦਾ ਇੰਚਾਰਜ ਕੀਤਾ ਨਿਯੁਕਤ 2 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਵੀ ਕੀਤਾ ਐਲਾਨ ਫ਼ਰੀਦਕੋਟ ਦੇ ਮਰਦ ਅਤੇ ਰੋਪੜ ਦੀਆਂ ਔਰਤਾਂ ਸਭ ਤੋਂ ਵੱਧ ਸ਼ਰਾਬ ਪੀਣ ਦੀਆਂ ਸ਼ੌਕੀਨ

ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)– ਪੰਜਾਬ ਵਿਚ ਸ਼ਰਾਬ ਪੀਣ ਦੇ ਸ਼ੌਕੀਨਾਂ ਦਾ ਦਿਨ ਪ੍ਰਤੀ ਦਿਨ ਵਾਧਾ ਨਜ਼ਰ ਆ ਰਿਹਾ ਹੈ। ਸਰਕਾਰ ਨੂੰ ਵੀ ਸ਼ਰਾਬ ਤੋਂ ਚੋਖੀ ਕਮਾਈ ਹੋ ਰਹੀ ਹੈ।

Ad Position 21
No active advertisement
ਅਜੀਤ ਡੈਸਕ 01-09-2026
ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)– ਪੰਜਾਬ ਵਿਚ ਸ਼ਰਾਬ ਪੀਣ ਦੇ ਸ਼ੌਕੀਨਾਂ ਦਾ ਦਿਨ ਪ੍ਰਤੀ ਦਿਨ ਵਾਧਾ ਨਜ਼ਰ ਆ ਰਿਹਾ ਹੈ। ਸਰਕਾਰ ਨੂੰ ਵੀ ਸ਼ਰਾਬ ਤੋਂ ਚੋਖੀ ਕਮਾਈ ਹੋ ਰਹੀ ਹੈ। ਨੈਸ਼ਨਲ ਫ਼ੈਮਲੀ ਹੈਲਥ ਸਰਵੇ-6 ਵਲੋਂ ਸਾਲ 2023-24 ਵਿਚ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਪਾਪੋਲੇਸ਼ਨ ਫੈਨਸ਼ਜ਼ ਮੁਬੰਈ ਵਲੋਂ ਕੀਤੇ ਗਏ ਸਰਵੇਖਣ ਵਿਚ ਭਾਰਤ ਵਿਚ 18.9 ਫ਼ੀਸਦ ਮਰਦ ਅਤੇ 1.1 ਫੀਸਦ ਔਰਤਾਂ ਸ਼ਰਾਬ ਪੀਣ ਦੀਆਂ ਸ਼ੌਕੀਨ ਹਨ। ਸਰਵੇ ਵਿਚ 15 ਸਾਲ ਉਮਰ ਤੋਂ ਉਪਰ ਦੇ ਵਿਅਕਤੀਆਂ ਦਾ ਸਰਵੇਖਣ ਕੀਤਾ ਗਿਆ ਹੈ। ਪੰਜਾਬ ਵਿਚ ਇਹ ਦਰ ਹੈਰਾਨੀ ਕਰਨ ਵਾਲੀ ਹੈ ਇੱਥੇ ਮਰਦ 22.9 ਫ਼ੀਸਦ ਅਤੇ ਔਰਤਾਂ 0.3 ਫ਼ੀਸਦ ਸ਼ਰਾਬ ਦਾ ਸੇਵਨ ਕਰਦੀਆਂ ਹਨ। ਜਦੋਂ ਕਿ 2019 ਅਤੇ 2021 ਦੌਰਾਨ ਕੀਤੇ ਗਏ ਸਰਵੇਖਣ ਵਿਚ ਮਰਦ 22.8 ਫੀਸਦ ਅਤੇ ਔਰਤਾਂ 0.3 ਫੀਸਦ ਦਰਜ ਕੀਤੇ ਗਏ ਸਨ। ਸਰਵੇ ਵਿਚ ਸ਼ਹਿਰੀ ਖੇਤਰ ਵਿਚ ਮਰਦ 21.1 ਫ਼ੀਸਦ ਅਤੇ ਔਰਤਾਂ 0.3 ਫੀਸਦ, ਜਦੋਂ ਕਿ ਪੇਂਡੂ ਖੇਤਰਾਂ ਵਿਚ ਮਰਦ 24 ਫ਼ੀਸਦ ਅਤੇ ਔਰਤਾਂ 0.2 ਫ਼ੀਸਦ ਸ਼ਰਾਬ ਦੇ ਸ਼ੌਕੀਨ ਹਨ। ਤਾਜ਼ਾ ਸਰਵੇਖਣ ਵਿਚ ਫ਼ਰੀਦਕੋਟ ਜ਼ਿਲ੍ਹੇ ਦੇ 28.1 ਫ਼ੀਸਦ ਮਰਦ ਅਤੇ ਰੋਪੜ ਜ਼ਿਲ੍ਹੇ ਦੀਆਂ ਔਰਤਾਂ 0.9 ਫ਼ੀਸਦ ਸ਼ਰਾਬ ਪੀਣ ਦਾ ਅੰਕੜਾ ਪੰਜਾਬ ਵਿਚ ਸਭ ਤੋਂ ਉੱਚਾ ਹੈ। ਸਾਲ 2019 ਅਤੇ 2021 ਵਿਚ ਸ੍ਰੀ ਮੁਕਤਸਰ ਸਾਹਿਬ ਵਿਚ 32 ਫ਼ੀਸਦ ਮਰਦ ਸ਼ਰਾਬ ਪੀਣ ਦੇ ਸ਼ੌਕੀਨ ਸਨ, ਜਿਹੜੀ ਕਿ ਪੰਜਾਬ ਦੀ ਉੱਚੀ ਦਰ ਸੀ ਅਤੇ ਔਰਤਾਂ ਵਿਚ ਮੁਹਾਲੀ 0.6 ਫ਼ੀਸਦ ਅੰਕੜਾ ਸ਼ਾਮਿਲ ਹੈ। ਜਦੋਂ ਕਿ ਫ਼ਿਰੋਜ਼ਪੁਰ ਵਿਚ 18.2 ਫ਼ੀਸਦ ਪੁਰਸ਼ਾਂ ਦੀ ਦਰ ਦਰਜ ਕੀਤੀ ਗਈ ਸੀ। ਜ਼ਿਲ੍ਹੇ ਵਾਰ ਅੰਕੜਿਆਂ ਵਿਚ ਤਾਜ਼ਾ ਸਰਵੇ ਸਾਲ 2023-24 28.1 ਫ਼ੀਸਦ ਪੁਰਸ਼ ਜਦੋਂ 0.1 ਫੀਸਦ ਔਰਤਾਂ ਸਾਲ 2019 ਤੇ 2021 27.6 ਫ਼ੀਸਦ ਮਰਦ ਅਤੇ 0.2 ਫੀਸਦ ਔਰਤਾਂ ਸ਼ਰਾਬ ਪੀਣ ਦੀਆਂ ਸ਼ੌਕੀਨ ਸਨ। ਜ਼ਿਲ੍ਹਾ ਰੋਪੜ ਵਿਚ ਇਹ ਸਰਵੇਖਣ 25.5 ਫ਼ੀਸਦ ਮਰਦ ਅਤੇ 0.9 ਫ਼ੀਸਦ ਔਰਤਾਂ ਸ਼ਰਾਬ ਪੀਣ ਦੀਆਂ ਸ਼ੌ ਕੀਨ ਹਨ। ਔਰਤਾਂ ਦੀ ਦਰ ਪੰਜਾਬ ਭਰ ਵਿਚੋਂ ਪਹਿਲੇ ਸਥਾਨ ’ਤੇ ਹੈ। ਅੰਮ੍ਰਿਤਸਰ ਵਿਖੇ 18.7 ਫੀਸਦ ਪੁਰਸ਼ ਅਤੇ ਔਰਤਾਂ 0.4 ਫੀਸਦ, ਬਰਾਨਾਲਾ 24.4 ਫੀਸਦ ਮਰਦ ਤੇ 0.3 ਫੀਸਦ ਔਰਤਾਂ, ਫ਼ਤਹਿਗੜ੍ਹ ਸਾਹਿਬ 26.3 ਫ਼ੀਸਦ ਮਰਦ 0.3 ਫੀਸਦ ਔਰਤਾਂ, ਫ਼ਾਜ਼ਿਲਕਾ 18.2 ਫੀਸਦ ਮਰਦ 0.1 ਫੀਸਦ ਔਰਤਾਂ, ਫ਼ਿਰੋਜ਼ਪੁਰ 21.1 ਫੀਸਦ ਮਰਦ 0.4 ਫੀਸਦ ਔਰਤਾਂ, ਗੁਰਦਾਸਪੁਰ 9.9 ਫੀਸਦ ਮਰਦ 0.1 ਫੀਸਦ ਔਰਤਾਂ, ਹੁਸ਼ਿਆਰਪੁਰ 22.5 ਫੀਸਦ ਮਰਦ 0.1 ਫੀਸਦ ਔਰਤਾਂ, ਜਲੰਧਰ 24.1 ਫੀਸਦ ਮਰਦ 0.2 ਫੀਸਦ ਔਰਤਾਂ, ਲੁਧਿਆਣਾ 24 ਫੀਸਦ ਮਰਦ 0.3 ਫੀਸਦ ਔਰਤਾਂ, ਕਪੂਰਥਲਾ 25.5 ਫੀਸਦ ਮਰਦ 0.1 ਫੀਸਦ ਔਰਤਾਂ, ਮਾਨਸਾ 24.8 ਫੀਸਦ ਮਰਦ 0.3 ਔਰਤਾਂ, ਮੋਗਾ 21.9 ਫ਼ੀਸਦ ਮਰਦ 0.2 ਔਰਤਾਂ, ਪਠਾਨਕੋਟ 26.9 ਫੀਸਦ ਮਰਦ 0.3 ਫੀਸਦ ਔਰਤਾਂ, ਪਟਿਆਲਾ 22.1 ਫੀਸਦ ਮਰਦ 0.2 ਔਰਤਾਂ, ਰੋਪੜ 25.1 ਫੀਸਦ ਮਰਦ 0.9 ਔਰਤਾਂ, ਐਸ.ਏ.ਐਸ. ਨਗਰ ਮੁਹਾਲੀ 23.4 ਫੀਸਦ ਮਰਦ 0.3 ਫ਼ੀਸਦ ਔਰਤਾਂ, ਸੰਗਰੂਰ 24.3 ਫੀਸਦ ਮਰਦ 0.4 ਫੀਸਦ ਔਰਤਾਂ, ਸ਼ਹੀਦ ਭਗਤ ਸਿੰਘ ਨਗਰ 22.8 ਫੀਸਦ ਮਰਦ 0.1 ਫੀਸਦ ਔਰਤਾਂ, ਮੁਕਤਸਰ ਸਾਹਿਬ 24 ਫ਼ੀਸਦ ਮਰਦ 0.6 ਫੀਸਦ ਔਰਤਾਂ, ਤਰਨਤਾਰਨ 20.5 ਫੀਸਦ ਮਰਦ 0.3 ਫੀਸਦ ਔਰਤਾਂ ਦਰਜ ਕੀਤੇ ਗਏ ਹਨ। ਇਹ ਸਰਵੇਖਣ ਪੰਜਾਬ ਦੇ 19,616 ਘਰਾਂ ਦਾ ਕੀਤਾ ਗਿਆ ਹੈ। ਆਉਣ ਵਾਲੇ ਸਾਲਾਂ ਵਿਚ ਸ਼ਰਾਬ ਦੇ ਸ਼ੌਕੀਨਾਂ ਦੀ ਦਰ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਆਪਣੇ ਮਾਲੀਏ ਵਿਚ ਲਗਾਤਾਰ ਵਾਧਾ ਸ਼ਰਾਬ ਤੋਂ ਕਰਦੀ ਆ ਰਹੀ ਹੈ। ਪੰਜਾਬ ਵਿਚ ਨਵੀਂ ਸ਼ਰਾਬ ਨੀਤੀ ਤਹਿਤ 2027-28 ਲਈ ਮਾਲੀਆ 12 ਹਜ਼ਾਰ 800 ਕਰੋੜ ਰੁਪਏ ਮਿਥਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ (ਬਾਕੀ ਸਫ਼ਾ 8 ’ਤੇ) ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਈ.ਡੀ. ਤੋਂ ਮੰਗਿਆ ਹੋਰ ਸਮਾਂ ਅਗਲੀ ਖ਼ਬਰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਪੀ.ਸੀ.ਏ. ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Ad Position 24