ਰਾਹੁਲ ਗਾਂਧੀ ਖ਼ਿਲਾਫ਼ ਦਰਜ ਐਫ.ਆਈ.ਆਰ. ਦੀ ਵਿਜੈਇੰਦਰ ਸਿੰਗਲਾ ਨੇ ਕੀਤੀ ਨਿਖੇਧੀ
ਸੰਗਰੂਰ, 31 ਅਗਸਤ (ਅਮਨਦੀਪ ਸਿੰਘ ਬਿੱਟਾ) - ਸੀਨੀਅਰ ਕਾਂਗਰਸੀ ਆਗੂ ਵਿਜੈਇੰਦਰ ਸਿੰਗਲਾ ਨੇ ਅੱਜ ਹਲਦਵਾਨੀ ਦੇ ਕਥਿਤ ‘ਸ਼ੁਧੀਕਰਨ’ ਵਿਵਾਦ ਵਿਚ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਗਈ ਐਫ਼. ਆਈ.
ਸੰਗਰੂਰ, 31 ਅਗਸਤ (ਅਮਨਦੀਪ ਸਿੰਘ ਬਿੱਟਾ) - ਸੀਨੀਅਰ ਕਾਂਗਰਸੀ ਆਗੂ ਵਿਜੈਇੰਦਰ ਸਿੰਗਲਾ ਨੇ ਅੱਜ ਹਲਦਵਾਨੀ ਦੇ ਕਥਿਤ ‘ਸ਼ੁਧੀਕਰਨ’ ਵਿਵਾਦ ਵਿਚ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਗਈ ਐਫ਼. ਆਈ. ਆਰ. ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਭਾਜਪਾ ਦੀ ਨਿਆਂ ਪ੍ਰਤੀ ਸੋਚ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘ਦੇਸ਼ ਦੇ ਸਾਹਮਣੇ ਸਵਾਲ ਬਿਲਕੁਲ ਸਿੱਧਾ ਹੈ। ਜਦੋਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੇ ਦੌਰੇ ਤੋਂ ਬਾਅਦ ਕਥਿਤ ਤੌਰ ’ਤੇ ‘ਸ਼ੁਧੀਕਰਨ’ ਕੀਤਾ ਗਿਆ ਤਾਂ ਇਸ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਲੋਕਾਂ ਦੀ ਜਾਂਚ ਕਰਨ ਦੀ ਤਤਪਰਤਾ ਕਿੱਥੇ ਹੈ? ਪਰ ਜਦੋਂ ਰਾਹੁਲ ਗਾਂਧੀ ਇਸ ਬੇਇੱਜ਼ਤੀ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ ਅਤੇ ਜਵਾਬਦੇਹੀ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਐਫ਼. ਆਈ. ਆਰ. ਦਰਜ ਕਰ ਦਿੱਤੀ ਜਾਂਦੀ ਹੈ।