01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਡਰੋਨ ਸਰਵੇ ਖ਼ਿਲਾਫ਼ ਜ਼ਮੀਨ ਬਚਾਓ ਮੋਰਚਾ ਦਾ ਮੌੜ ਮੰਡੀ ਵਿਖੇ ਵੱਡਾ ਇਕੱਠ ਪ੍ਰਸ਼ਾਸਨ ਨੂੰ ਕਾਰਵਾਈ ਲਈ ਦਿੱਤਾ 15 ਦਿਨਾਂ ਦਾ ਸਮਾਂ

ਨਵੀਂ ਦਿੱਲੀ , 31 ਅਗਸਤ ( ਅ . ਬ .)

Ad Position 21
No active advertisement
ਅਜੀਤ ਡੈਸਕ 01-09-2026
ਨਵੀਂ ਦਿੱਲੀ , 31 ਅਗਸਤ ( ਅ . ਬ .)- ਭਾਰਤ ਦੀ ਪ੍ਰਮੁੱਖ ਜੀਵਨ ਬੀਮਾ ਕੰਪਨੀ ਤੇ ਰਾਸ਼ਟਰੀ ਮਹੱਤਤਾ ਵਾਲੀ ਵਿੱਤੀ ਸੰਸਥਾ ਲਾਈਫ ਇਨਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ( ਐਲ . ਆਈ . ਸੀ .) 1 ਸਤੰਬਰ 2026 ਨੂੰ ਆਪਣੀ ਸਥਾਪਨਾ ਦੇ 70 ਸਾਲ ਪੂਰੇ ਕਰਨ ਜਾ ਰਹੀ ਹੈ । ਐਲ . ਆਈ . ਸੀ . ਦੀ ਸਥਾਪਨਾ 1 ਸਤੰਬਰ 1956 ਨੂੰ ਦੇਸ਼ ਭਰ ਵਿਚ ਜੀਵਨ ਬੀਮੇ ਦਾ ਵਿਆਪਕ ਪ੍ਰਸਾਰ ਕਰਨ ਅਤੇ ਵਾਜਬ ਲਾਗਤ ’ ਤੇ ਲੋਕਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ । ਸੱਤ ਦਹਾਕਿਆਂ ਦੇ ਇਸ ਸਫ਼ਰ ਦੌਰਾਨ ਸੰਸਥਾ ਨੇ ਲੋਕਾਂ ਦਾ ਭਰੋਸਾ ਜਿੱਤਣ ਦੇ ਨਾਲ - ਨਾਲ ਭਾਰਤੀ ਜੀਵਨ ਬੀਮਾ ਖੇਤਰ ਵਿੱਚ ਆਪਣੀ ਮਜ਼ਬੂਤ ਸਥਿਤੀ ਕਾਇਮ ਰੱਖੀ ਹੈ । ਵਿੱਤੀ ਸਾਲ 2025-26 ਦੌਰਾਨ ਐਲ . ਆਈ . ਸੀ . ਨੇ ਪਾਲਿਸੀਆਂ ਦੇ ਮਾਮਲੇ ਵਿਚ 65.16 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਅਤੇ ਪਹਿਲੇ ਸਾਲ ਦੇ ਪ੍ਰੀਮੀਅਮ ਆਮਦਨ ਦੇ ਮਾਮਲੇ ਵਿਚ 56.66 ਫ਼ੀਸਦੀ ਹਿੱਸੇਦਾਰੀ ਦਰਜ ਕੀਤੀ । ਇਸ ਦੌਰਾਨ ਕੰਪਨੀ ਦੀ ਕੁੱਲ ਪ੍ਰਬੰਧਨ ਅਧੀਨ ਸੰਪਤੀ 5.08 ਫ਼ੀਸਦੀ ਵਧ ਕੇ 57.29 ਲੱਖ ਕਰੋੜ ਰੁਪਏ ਹੋ ਗਈ । ਬੀਮਾ ਖੇਤਰ ਵਿਚ ਨਿੱਜੀ ਕੰਪਨੀਆਂ ਦੀ ਭਾਗੀਦਾਰੀ ਲਈ ਖੇਤਰ ਖੋਲ੍ਹੇ ਜਾਣ ਦੇ ਬਾਵਜੂਦ ਐਲ . ਆਈ . ਸੀ . ਨੇ ਭਾਰਤ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਵਜੋਂ ਆਪਣਾ ਦਰਜਾ ਕਾਇਮ ਰੱਖਿਆ ਹੈ । ਐਲ . ਆਈ . ਸੀ . ਵਲੋਂ ਲੋਕਾਂ ਅਤੇ ਪਰਿਵਾਰਾਂ ਦੀਆਂ ਵੱਖ - ਵੱਖ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਜੀਵਨ ਬੀਮਾ , ਪੈਨਸ਼ਨ ਅਤੇ ਮਾਰਕੀਟ - ਲਿੰਕਡ ਉਤਪਾਦਾਂ ਦੀ ਵਿਸ਼ਾਲ ਰੇਂਜ ਮੁਹੱਈਆ ਕਰਵਾਈ ਜਾਂਦੀ ਹੈ । ਐਲ . ਆਈ . ਸੀ . ਦੇ ਸਫ਼ਰ ਵਿਚ ਮਈ 2022 ਦਾ ਸਾਲ ਵੀ ਇੱਕ ਮਹੱਤਵਪੂਰਨ ਮੀਲ ਪੱਥਰ ਰਿਹਾ , ਜਦੋਂ ਕੰਪਨੀ ਦਾ ਆਈ . ਪੀ . ਓ . ਲਾਂਚ ਕੀਤਾ ਗਿਆ । ਇਸ ਤੋਂ ਬਾਅਦ ਐਲ . ਆਈ . ਸੀ . ਦੇ ਸ਼ੇਅਰ ਐਨ . ਐਸ . ਈ . ਅਤੇ ਬੀ . ਐਸ . ਈ . ’ ਤੇ ਲਿਸਟ ਹੋਏ । ਲਿਸਟਿੰਗ ਤੋਂ ਬਾਅਦ ਕੰਪਨੀ ਨੇ ਕਾਰਪੋਰੇਟ ਗਵਰਨੈਂਸ , ਪਾਰਦਰਸ਼ਤਾ , ਡਿਜੀਟਲ ਬਦਲਾਅ ਅਤੇ ਗਾਹਕ ਸੇਵਾ ’ ਤੇ ਲਗਾਤਾਰ ਧਿਆਨ ਕੇਂਦਰਿਤ ਕੀਤਾ ਹੈ । ਇਸ ਦੇ ਨਾਲ ਹੀ ਭਾਰਤੀ ਜੀਵਨ ਬੀਮਾ ਉਦਯੋਗ ਵਿਚ ਆਪਣੀ ਲੀਡਰਸ਼ਿਪ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਜਾਰੀ ਰੱਖੇ ਹਨ । ਐਲ . ਆਈ . ਸੀ . ਦੀ ਗੋਲਡਨ ਜੁਬਲੀ ਫਾਊਂਡੇਸ਼ਨ ਦੀ ਸਥਾਪਨਾ ਸਾਲ 2006 ਵਿਚ ਕੰਪਨੀ ਦੀਆਂ ਕਮਿਊਨਿਟੀ ਸਰਵਿਸ ਪਹਿਲਕਦਮੀਆਂ ਦੇ ਹਿੱਸੇ ਵਜੋਂ ਕੀਤੀ ਗਈ ਸੀ । ਹੁਣ ਤੱਕ ਫਾਊਂਡੇਸ਼ਨ ਵਲੋਂ ਦੇਸ਼ ਭਰ ਵਿਚ 1,045 ਪ੍ਰੋਜੈਕਟਾਂ ਲਈ 303 ਕਰੋੜ ਰੁਪਏ ਦੀ ਰਕਮ ਵੰਡੀ ਜਾ ਚੁੱਕੀ ਹੈ । ਇਸ ਤੋਂ ਇਲਾਵਾ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ 41,776 ਸਕਾਲਰਸ਼ਿਪਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ , ਜਿਨ੍ਹਾਂ ’ ਤੇ ਕੁੱਲ 105.27 ਕਰੋੜ ਰੁਪਏ ਖਰਚ ਕੀਤੇ ਗਏ ਹਨ । 70 ਸਾਲਾਂ ਦੇ ਇਸ ਸਫ਼ਰ ਵਿਚ ਐਲ . ਆਈ . ਸੀ . ਨੇ ਬੀਮਾ ਸੇਵਾਵਾਂ ਦੇ ਨਾਲ - ਨਾਲ ਸਮਾਜਿਕ ਜ਼ਿੰਮੇਵਾਰੀ , ਵਿੱਤੀ ਸੁਰੱਖਿਆ ਅਤੇ ਦੇਸ਼ ਦੇ ਲੋਕਾਂ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਵੀ ਅੱਗੇ ਵਧਾਇਆ ਹੈ ।
Ad Position 22
No active advertisement
ਪਿਛਲੀ ਖ਼ਬਰ ‘ ਮੱਕਾ ਸੰਯੁਕਤ ਰੱਖਿਆ ਸਮਝੌਤਾ ’ ਬਾਰੇ ਇਸਤਾਂਬੁਲ ’ ਚ ਪਹਿਲੀ ਰੱਖਿਆ ਬੈਠਕ ਸ਼ੁਰੂ ਅਗਲੀ ਖ਼ਬਰ ਪੰਜਾਬ ’ਵਰਸਿਟੀ ਦੇ ਨਤੀਜੇ ਨੇ ਨੌਜਵਾਨਾਂ ਦੇ ਬਦਲਦੇ ਰੁਝਾਨ ਦੀ ਗਵਾਹੀ ਭਰੀ-ਜਾਖੜ
Ad Position 24